ਨਹੀਂ ਰੁਕ ਰਹੇ ਤਾਲਿਬਾਨ ਦੇ ਹਮਲੇ, ਅੱਤਵਾਦੀਆਂ ਨੇ ਹੁਣ ਤੋੜਿਆ ਵਿਸ਼ਵ ਪ੍ਰਸਿੱਧ 'ਗਜਨੀ ਗੇਟ'
Published : Aug 24, 2021, 5:14 pm IST
Updated : Aug 24, 2021, 5:21 pm IST
SHARE ARTICLE
 photo
photo

ਇਹ ਗੇਟ ਇਸਲਾਮਿਕ ਸਾਮਰਾਜ ਦੀ ਸਥਾਪਨਾ ਦੀ ਯਾਦ ਵਿੱਚ ਗਿਆ ਸੀ ਬਣਾਇਆ

 

ਕਾਬੁਲ:  ਅਫਿਗਾਨਸਤਾਨ ਵਿਚ ਤਾਲਿਬਾਨੀ ਅੱਤਵਾਦੀਆਂ ਦੇ ਹਮਲੇ  ਜਾਰੀ ਹਨ।  ਤਾਜ਼ਾ ਜਾਣਕਾਰੀ ਅਨੁਸਾਰ ਅੱਤਵਾਦੀ ਸੰਗਠਨ ਨੇ ਕ੍ਰੇਨ ਦੀ ਮਦਦ ਨਾਲ ਵਿਸ਼ਵ ਪ੍ਰਸਿੱਧ 'ਗਜਨੀ ਗੇਟ' ਨੂੰ ਤੋੜ ਦਿੱਤਾ। ਇਹ ਗੇਟ ਇਸਲਾਮਿਕ ਪਰੰਪਰਾ ਅਤੇ ਸਭਿਆਚਾਰ ਦਾ ਪ੍ਰਤੀਕ ਸੀ, ਪਰ ਤਾਲਿਬਾਨ ਨੂੰ ਇਹ ਪਸੰਦ ਨਹੀਂ ਸੀ।

 

 photophoto

 

ਗਜ਼ਨੀ ਪ੍ਰਾਂਤ ਦੇ ਗੇਟ ਨੂੰ ਤੋੜਨ ਦਾ ਵੀਡੀਓ ਹੁਣ ਸੋਸ਼ਲ ਮੀਡੀਆ ਵਿੱਚ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦੱਸ ਦੇਈਏ ਕਿ ਇਹ ਗੇਟ ਪਿਛਲੀ ਅਸ਼ਰਫ ਗਨੀ ਸਰਕਾਰ ਦੁਆਰਾ ਬਣਾਇਆ ਗਿਆ ਸੀ। ਇਹ ਗੇਟ ਇਸਲਾਮਿਕ ਸਾਮਰਾਜ ਦੀ ਸਥਾਪਨਾ ਦੀ ਯਾਦ ਵਿੱਚ ਬਣਾਇਆ ਗਿਆ ਸੀ।

 

 photophoto

 

 ਦੱਸ ਦੇਈਏ ਕਿ ਇਸ ਤੋਂ ਪਹਿਲਾਂ ਤਾਲਿਬਾਨ ਅੱਤਵਾਦੀਆਂ ਨੇ ਬਾਮੀਆਂ ਵਿੱਚ ਹਜ਼ਾਰਾ ਨੇਤਾ ਅਬਦੁਲ ਅਲੀ ਮਜਾਰੀ ਦੇ ਬੁੱਤ ਦੀ ਵੀ ਭੰਨਤੋੜ ਕੀਤੀ ਸੀ। ਬਾਮੀਆਂ ਉਹੀ ਜਗ੍ਹਾ ਹੈ ਜਿੱਥੇ ਤਾਲਿਬਾਨ ਨੇ 2001 ਵਿੱਚ ਆਪਣੇ ਤਤਕਾਲੀ ਨੇਤਾ ਮੁੱਲਾ ਮੁਹੰਮਦ ਉਮਰ ਦੇ ਆਦੇਸ਼ 'ਤੇ ਬੁੱਧ ਦੀਆਂ ਮੂਰਤੀਆਂ ਨੂੰ ਉਡਾ ਦਿੱਤਾ ਸੀ। ਅਬਦੁਲ ਅਲੀ ਮਜ਼ਾਰੀ ਅਫਗਾਨਿਸਤਾਨ ਦੀ ਹਜ਼ਾਰਾ ਘੱਟ ਗਿਣਤੀ ਸ਼ੀਆ ਦੇ ਲਈ ਇੱਕ ਮਸ਼ਹੂਰ ਨੇਤਾ ਸਨ।

 

 photophoto

1996 ਵਿੱਚ ਤਾਲਿਬਾਨ ਅੱਤਵਾਦੀਆਂ ਦੁਆਰਾ ਮਜ਼ਾਰੀ ਦੀ ਭਿਆਨਕ ਹੱਤਿਆ ਕਰਨ ਤੋਂ ਬਾਅਦ, ਉਸਦੀ ਲਾਸ਼ ਗਜ਼ਨੀ ਵਿੱਚ ਇੱਕ ਹੈਲੀਕਾਪਟਰ ਤੋਂ ਹੇਠਾਂ ਸੁੱਟ ਦਿੱਤੀ ਗਈ ਸੀ। ਤੁਹਾਨੂੰ ਦੱਸ ਦੇਈਏ ਕਿ ਬਾਮੀਆਂ ਉਹੀ ਜਗ੍ਹਾ ਹੈ ਜਿੱਥੇ 2001 ਵਿੱਚ ਤਤਕਾਲੀ ਤਾਲਿਬਾਨ ਨੇਤਾ ਮੁੱਲਾ ਮੁਹੰਮਦ ਉਮਰ ਦੇ ਆਦੇਸ਼ 'ਤੇ ਭਗਵਾਨ ਬੁੱਧ ਦੀਆਂ ਸੈਂਕੜੇ ਸਾਲ ਪੁਰਾਣੀਆਂ ਮੂਰਤੀਆਂ ਨੂੰ ਤੋਪ ਨਾਲ ਉਡਾ ਦਿੱਤਾ ਗਿਆ ਸੀ।

 

 

Location: Afghanistan, Kabol, Kabul

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM

Encounter of the gangster who fired shots outside Pinky Dhaliwal's house — Romil Vohra killed.

24 Jun 2025 6:52 PM

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM
Advertisement