
ਇੱਟਾਂ ਨਾਲ ਭਰਿਆ ਟਰੱਕ ਸੜਕ ਕਿਨਾਰੇ ਫਿਸਲ ਕੇ ਇਕ ਨਾਲੇ ਵਿਚ ਡਿਗ ਗਿਆ
ਜੰਮੂ: ਉਧਮਪੁਰ ਜ਼ਿਲ੍ਹੇ ਵਿਚ ਇੱਟਾਂ ਨਾਲ ਭਰਿਆ ਟਰੱਕ ਸੜਕ ਕਿਨਾਰੇ ਫਿਸਲ ਕੇ ਇਕ ਨਾਲੇ ਵਿਚ ਡਿਗ ਗਿਆ। ਇਸ ਹਾਦਸੇ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ ਇਕ ਹੋਰ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਨੇ ਦਸਿਆ ਕਿ ਇਹ ਹਾਦਸਾ ਤੜਕੇ ਡੱਡੂ-ਬਸੰਤਗੜ੍ਹ ਇਲਾਕੇ ਵਿਚ ਵਾਪਰਿਆ। ਜ਼ਖਮੀ ਵਿਅਕਤੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।