
Pune Helicopter Crash News: ਹਾਦਸੇ ਦਾ ਕਾਰਨ ਭਾਰੀ ਮੀਂਹ ਮੰਨਿਆ ਜਾ ਰਿਹਾ
Pune Helicopter Crash News: ਮੁੰਬਈ ਤੋਂ ਵਿਜੇਵਾੜਾ ਜਾ ਰਿਹਾ ਇਕ ਨਿੱਜੀ ਕੰਪਨੀ ਦਾ ਹੈਲੀਕਾਪਟਰ ਸ਼ਨੀਵਾਰ ਨੂੰ ਪੁਣੇ ਦੇ ਪੌਡ ਇਲਾਕੇ 'ਚ ਹਾਦਸਾਗ੍ਰਸਤ ਹੋ ਗਿਆ। ਇਸ ਹੈਲੀਕਾਪਟਰ ਵਿਚ ਇਕ ਪਾਇਲਟ ਅਤੇ ਤਿੰਨ ਯਾਤਰੀ ਸਵਾਰ ਸਨ।
ਇਹ ਵੀ ਪੜ੍ਹੋ: Firozpur News: ਵਿਜੀਲੈਂਸ ਵਲੋਂ ਆਡਿਟ ਟੀਮ ਦੇ ਦੋ ਆਡੀਟਰ 1,30,000 ਰੁਪਏ ਦੀ ਰਿਸ਼ਵਤ ਲੈਂਦੇ ਕਾਬੂ
ਹਾਦਸੇ 'ਚ ਚਾਰੇ ਜ਼ਖ਼ਮੀ ਹੋ ਗਏ ਹਨ, ਹਾਲਾਂਕਿ ਉਹ ਸੁਰੱਖਿਅਤ ਹਨ। ਇਹ ਹੈਲੀਕਾਪਟਰ ਮੁੰਬਈ ਦੀ ਇੱਕ ਗਲੋਬਲ ਕੰਪਨੀ ਦਾ ਸੀ। ਮੰਨਿਆ ਜਾ ਰਿਹਾ ਹੈ ਕਿ ਹੈਲੀਕਾਪਟਰ ਤਕਨੀਕੀ ਖਰਾਬੀ ਕਾਰਨ ਹਾਦਸਾਗ੍ਰਸਤ ਹੋਇਆ ਹੈ। ਇਸ ਹਾਦਸੇ ਦਾ ਕਾਰਨ ਭਾਰੀ ਮੀਂਹ ਵੀ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: AAP News: 'ਆਪ' ਨੇ ਪੰਜਾਬ ਵਿਚ ਬੁਲਾਰਿਆਂ ਦੀ ਕੀਤੀ ਨਿਯੁਕਤੀ, ਸੰਸਦ ਮੈਂਬਰ ਮੀਤ ਹੇਅਰ ਨੂੰ ਮਿਲੀ ਇਹ ਜ਼ਿੰਮੇਵਾਰੀ
ਹੈਲੀਕਾਪਟਰ ਦਾ ਨਾਮ AW 139 ਹੈ। ਜਹਾਜ਼ ਵਿੱਚ ਪਾਇਲਟ ਕੈਪਟਨ ਆਨੰਦ, ਧੀਰ ਭਾਟੀਆ, ਅਮਰਦੀਪ ਸਿੰਘ ਅਤੇ ਐਸਪੀ ਰਾਮ ਨਾਮ ਦੇ ਤਿੰਨ ਲੋਕ ਸਵਾਰ ਸਨ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from Pune Helicopter Crash News , stay tuned to Rozana Spokesman)