
ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨੀ ਜਹਾਜ਼ਾਂ ’ਤੇ ਲਗਾਈ ਸੀ ਪਾਬੰਦੀ
India extends air ban news : ਭਾਰਤ ਨੇ ਪਾਕਿਸਤਾਨੀ ਜਹਾਜ਼ਾਂ ਲਈ ਆਪਣੇ ਹਵਾਈ ਖੇਤਰ ਨੂੰ ਬੰਦ ਕਰਨ ਦੀ ਮਿਆਦ ਇਕ ਵਾਰ ਫਿਰ ਵਧਾ ਕੇ 24 ਸਤੰਬਰ ਤੱਕ ਕਰ ਦਿੱਤੀ ਹੈ। ਜਦਕਿ ਗੁਆਂਢੀ ਦੇਸ਼ ਨੇ ਪਹਿਲਾਂ ਹੀ ਭਾਰਤੀ ਜਹਾਜ਼ਾਂ ਲਈ ਆਪਣੇ ਹਵਾਈ ਖੇਤਰ ਨੂੰ ਬੰਦ ਕਰਨ ਦੀ ਮਿਆਦ 24 ਸਤੰਬਰ ਤੱਕ ਵਧਾ ਦਿਤੀ ਸੀ। ਦੋਹਾਂ ਦੇਸ਼ਾਂ ਨੇ ਹਵਾਈ ਖੇਤਰ ਬੰਦ ਕਰਨ ਦੀ ਮਿਆਦ ਵਧਾਉਣ ਲਈ ਏਅਰਮੈਨ ਨੂੰ ਵੱਖ-ਵੱਖ ਨੋਟਿਸ ਜਾਰੀ ਕੀਤੇ ਹਨ।
ਵਿਚ 22 ਅਪ੍ਰੈਲ ਨੂੰ 26 ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਭਾਰਤ ਨੇ 30 ਅਪ੍ਰੈਲ ਤੋਂ ਪਾਕਿਸਤਾਨੀ ਏਅਰਲਾਈਨਾਂ ਅਤੇ ਫੌਜੀ ਉਡਾਣਾਂ ਸਮੇਤ ਆਪਰੇਟਰਾਂ ਵਲੋਂ ਸੰਚਾਲਿਤ, ਮਲਕੀਅਤ ਵਾਲੇ ਜਾਂ ਕਿਰਾਏ ਉਤੇ ਲਏ ਗਏ ਜਹਾਜ਼ਾਂ ਲਈ ਅਪਣਾ ਹਵਾਈ ਖੇਤਰ ਬੰਦ ਕਰ ਦਿਤਾ ਸੀ। ਉਦੋਂ ਤੋਂ ਭਾਰਤ ਨੇ ਇਸ ਨੂੰ ਬੰਦ ਕਰ ਦਿੱਤਾ ਹੈ।