
ਵਟਸਐਪ ਉੱਤੇ ਚੈਟ ਕਰਨ ਤੋਂ ਰੋਕਣ ਕਾਰਨ ਗੁੱਸੇ ਵਿਚ ਆਈ ਇਕ ਪਤਨੀ ਨੇ ਅਪਣੇ ਪਤੀ ਨੂੰ ਲਾਠੀ ਨਾਲ ਕੁੱਟਿਆ ਅਤੇ ਉਸ ਦੇ ਦੰਦ ਭੰਨ ਦਿੱਤੇ।
ਸ਼ਿਮਲਾ: ਵਟਸਐਪ ਉੱਤੇ ਚੈਟ ਕਰਨ ਤੋਂ ਰੋਕਣ ਕਾਰਨ ਗੁੱਸੇ ਵਿਚ ਆਈ ਇਕ ਪਤਨੀ ਨੇ ਅਪਣੇ ਪਤੀ ਨੂੰ ਲਾਠੀ ਨਾਲ ਕੁੱਟਿਆ ਅਤੇ ਉਸ ਦੇ ਦੰਦ ਭੰਨ ਦਿੱਤੇ। ਦਰਅਸਲ ਇਹ ਹੈਰਾਨੀਜਨਕ ਮਾਮਲਾ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦਾ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Whatsapp
ਹੋਰ ਪੜ੍ਹੋ: Share Market: Sensex ਨੇ ਰਚਿਆ ਇਤਿਹਾਸ, ਪਹਿਲੀ ਵਾਰ 60,000 ਤੋਂ ਪਾਰ ਪਹੁੰਚਿਆ
ਜਾਣਕਾਰੀ ਅਨੁਸਾਰ ਠਿਯੋਗ ਥਾਣਾ ਖੇਤਰ ਦੇ ਛੈਲਾ ਦਾ ਇਹ ਮਾਮਲਾ ਹੈ। ਪੁਲਿਸ ਨੇ ਜ਼ਖਮੀ ਪਤੀ ਦੀ ਸ਼ਿਕਾਇਤ ਅਤੇ ਮੈਡੀਕਲ ਰਿਪੋਰਟ ਦੇ ਅਧਾਰ ’ਤੇ ਪਤਨੀ ਖਿਲਾਫ ਕੁੱਟਮਾਰ ਦੀਆਂ ਧਾਰਾਵਾਂ ਤਹਿਤ ਐਫਆਈਆਰ ਦਰਜ ਕਰ ਲਈ ਹੈ। ਖ਼ਬਰਾਂ ਅਨੁਸਾਰ ਛੈਲਾ ਦੇ ਇਕ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੀ ਪਤਨੀ ਫੋਨ ਉੱਤੇ ਕਿਸੇ ਨਾਲ ਚੈਟ ਕਰ ਰਹੀ ਸੀ।
Crime
ਹੋਰ ਪੜ੍ਹੋ: ਕਮਲਾ ਹੈਰਿਸ ਨੂੰ ਮਿਲੇ PM ਮੋਦੀ, ਕਿਹਾ, ‘ਤੁਹਾਡੇ ਸਵਾਗਤ ਦੀ ਉਡੀਕ ’ਚ ਨੇ ਭਾਰਤ ਦੇ ਲੋਕ’
ਜਦੋਂ ਉਸ ਨੇ ਇਸ ਬਾਰੇ ਪਤਨੀ ਨੂੰ ਪੁੱਛਿਆ ਤਾਂ ਉਹ ਜ਼ੋਰ ਨਾਲ ਚੀਕੀ। ਪਤਨੀ ਨੇ ਉਸ ਦਾ ਰਸਤਾ ਰੋਕਿਆ ਅਤੇ ਉਸ ਨੂੰ ਲਾਠੀ ਨਾਲ ਕੁੱਟਿਆ। ਇਸ ਦੌਰਾਨ ਪਤੀ ਦੇ ਤਿੰਨ ਦੰਦ ਟੁੱਟ ਗਏ। ਸ਼ਿਮਲਾ ਦੀ ਐਸਪੀ ਮੋਨਿਕਾ ਨੇ ਦੱਸਿਆ ਕਿ ਆਰੋਪੀ ਮਹਿਲਾ ਖਿਲਾਫ਼ ਆਈਪੀਸੀ ਦੀ ਧਾਰਾ 341, 323 ਅਤੇ 506 ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ ਹੈ।