
ਇਕ ਮਹਿਲਾ ਵਕੀਲ ਨੇ ਦੂਜੀ ਮਹਿਲਾ ਵਕੀਲ 'ਤੇ ਪਾਈ ਮਿਰਚਾਂ ਦੀ ਸਪਰੇਅ
ਚੰਡੀਗੜ੍ਹ: ਚੰਡੀਗੜ੍ਹ ਜ਼ਿਲ੍ਹਾ ਅਤੇ ਸੈਸ਼ਨ ਕੋਰਟ ਦੀ ਪਾਰਕਿੰਗ ਵਿੱਚ ਦੋ ਮਹਿਲਾ ਵਕੀਲ ਦੀ ਆਪਸ ਵਿਚ ਭਿੜਣ ਦੀ ਖ਼ਬਰ ਸਾਹਮਣੇ ਆਈ ਹੈ। ਇੱਕ ਮਹਿਲਾ ਐਡਵੋਕੇਟ ਨੇ ਹੱਥੋਪਾਈ ਕਰ ਰਹੀ ਇੱਕ ਹੋਰ ਮਹਿਲਾ ਐਡਵੋਕੇਟ ਉੱਤੇ ਮਿਰਚਾਂ ਦਾ ਸਪਰੇਅ ਪਾ ਦਿੱਤਾ।
ਇਸ ਤੋਂ ਬਾਅਦ ਮਾਮਲਾ ਥਾਣੇ ਪਹੁੰਚ ਗਿਆ। ਮਿਰਚਾਂ ਸਪਰੇਅ ਕਰਨ ਵਾਲੀ ਮਹਿਲਾ ਵਕੀਲ ਨੇ ਦੱਸਿਆ ਕਿ ਦੂਜੀ ਵਕੀਲ ਉਸ ਨੂੰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਲਗਾਤਾਰ ਤੰਗ-ਪ੍ਰੇਸ਼ਾਨ ਕਰ ਰਹੀ ਸੀ।
ਉਸ ਨੇ ਮੇਰੀ ਕਾਰ ਦੇ ਟਾਇਰ ਪਾੜ ਦਿੱਤੇ ਅਤੇ ਅਚਾਨਕ ਮੇਰੇ ਉੱਤੇ ਝਪਟ ਪਈ। ਆਪਣੀ ਸੁਰੱਖਿਆ ਲਈ, ਮੈਂ ਉਸ 'ਤੇ ਮਿਰਚ ਦਾ ਸਪਰੇਅ ਪਾਇਆ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।