
ਵਿਦੇਸ਼ੀ ਧਰਤੀ ਤੋਂ ਕਰ ਰਹੇ ਹਨ ਭਾਰਤ ਵਿਰੋਧੀ ਪ੍ਰਚਾਰ
ਨਵੀਂ ਦਿੱਲੀ : ਕੈਨੇਡਾ 'ਚ ਗਰਮਖਿਆਲੀ ਹਰਦੀਪ ਸਿੰਘ ਨਿੱਝਰ ਦੇ ਮਾਰੇ ਜਾਣ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ 'ਚ ਕੁੜੱਤਣ ਆਪਣੇ ਸਿਖਰ 'ਤੇ ਹੈ। ਇਸ ਦੌਰਾਨ ਪੰਜਾਬ 'ਚ ਅੱਤਵਾਦ 'ਤੇ ਨਕੇਲ ਕੱਸਣ ਲਈ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਗਰਮਖਿਆਲੀਆਂ ਦੀ ਨਵੀਂ ਸੂਚੀ ਤਿਆਰ ਕੀਤੀ ਹੈ। ਹੁਣ ਸਰਕਾਰ ਉਨ੍ਹਾਂ ਦੇ ਆਰਥਿਕ ਸਰੋਤਾਂ ਨੂੰ ਬੰਦ ਕਰਨ ਦਾ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ: ਮਹਾਰਾਸ਼ਟਰ: ਠਾਣੇ ਦੀ ਫੈਕਟਰੀ 'ਚ ਜ਼ਬਰਦਸਤ ਧਮਾਕਾ, ਦੋ ਲੋਕਾਂ ਦੀ ਮੌਤ
ਇਸ ਸੂਚੀ 'ਚ ਕਈ ਅਜਿਹੇ ਲੋਕ ਸ਼ਾਮਲ ਹਨ ਜੋ ਵਿਦੇਸ਼ਾਂ 'ਚ ਬੈਠ ਕੇ ਭਾਰਤ ਖਿਲਾਫ ਸਾਜ਼ਿਸ਼ ਰਚ ਰਹੇ ਹਨ। ਭਗੌੜੇ ਅੱਤਵਾਦੀਆਂ ਦੀ ਇਹ ਨਵੀਂ ਸੂਚੀ SFJ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੀ ਜਾਇਦਾਦ ਜ਼ਬਤ ਕੀਤੇ ਜਾਣ ਤੋਂ ਬਾਅਦ ਤਿਆਰ ਕੀਤੀ ਗਈ ਹੈ। ਐਨਆਈਏ ਦੇ ਸੂਤਰਾਂ ਅਨੁਸਾਰ ਬਰਤਾਨੀਆ, ਅਮਰੀਕਾ, ਕੈਨੇਡਾ, ਦੁਬਈ, ਪਾਕਿਸਤਾਨ ਅਤੇ ਹੋਰ ਦੇਸ਼ਾਂ ਵਿੱਚ ਰਹਿ ਰਹੇ ਭਗੌੜੇ ਖਾਲਿਸਤਾਨੀਆਂ ਦੀਆਂ ਭਾਰਤ ਵਿਚ ਸਾਰੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾਣਗੀਆਂ। ਇਹ ਸੰਪਤੀਆਂ UAPA ਦੀ ਧਾਰਾ 33(5) ਤਹਿਤ ਜ਼ਬਤ ਕੀਤੀਆਂ ਜਾਣਗੀਆਂ। ਐਨਆਈਏ ਦੇ ਸੂਤਰਾਂ ਅਨੁਸਾਰ ਇਹ ਸੂਚੀ 19 ਅਜਿਹੇ ਖਾਲਿਸਤਾਨੀ ਅੱਤਵਾਦੀਆਂ ਦੀ ਤਿਆਰ ਕੀਤੀ ਗਈ ਹੈ ਜੋ ਵਿਦੇਸ਼ਾਂ 'ਚ ਰਹਿ ਰਹੇ ਹਨ ਅਤੇ ਭਾਰਤ ਖਿਲਾਫ ਭਾਰਤ ਵਿਰੋਧੀ ਪ੍ਰਚਾਰ ਚਲਾ ਰਹੇ ਹਨ।
ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ BSF ਦੀ ਕਾਰਵਾਈ, ਡਰੋਨ ਸਮੇਤ 3.5 ਕਰੋੜ ਦੀ ਹੈਰੋਇਨ ਕੀਤੀ ਜ਼ਬਤ
ਇਸ ਸੂਚੀ ਵਿਚ ਇਨ੍ਹਾਂ ਖਾਲਿਸਤਾਨੀ ਅੱਤਵਾਦੀਆਂ ਦੇ ਨਾਂ ਸ਼ਾਮਲ ਹਨ।
1.ਪਰਮਜੀਤ ਸਿੰਘ ਪੰਮਾ- UK
2.ਵਧਵਾ ਸਿੰਘ ਬੱਬਰ- Pak
3.ਕੁਲਵੰਤ ਸਿੰਘ ਮੁਥਰਾ- UK
4.ਜੇ.ਐਸ.ਧਾਲੀਵਾਲ- USA
5.ਸੁਖਪਾਲ ਸਿੰਘ- UK
6.ਹਰਪ੍ਰੀਤ ਸਿੰਘ ਉਰਫ਼ ਰਾਣਾ ਸਿੰਘ- US
7.ਸਰਬਜੀਤ ਸਿੰਘ ਬੇਨੂਰ- UK
8.ਕੁਲਵੰਤ ਸਿੰਘ ਉਰਫ ਕਾਂਤਾ- UK
9.ਹਰਜਾਪ ਸਿੰਘ ਉਰਫ਼ ਜੱਪੀ ਸਿੰਘ- US
10.ਰਣਜੀਤ ਸਿੰਘ ਨੀਟਾ- Pak
11.ਗੁਰਮੀਤ ਸਿੰਘ ਉਰਫ ਬੱਗਾ ਬਾਬਾ- canada
12.ਗੁਰਪ੍ਰੀਤ ਸਿੰਘ ਉਰਫ ਬਾਗੀ- UK
13.ਜਸਮੀਤ ਸਿੰਘ ਹਕੀਮਜ਼ਾਦਾ- Dubai
14.ਗੁਰਜੰਟ ਸਿੰਘ ਢਿੱਲੋਂ- Australia
15. ਲਖਬੀਰ ਸਿੰਘ ਰੋਡੇ- canada
16.ਅਮਰਦੀਪ ਸਿੰਘ ਪੁਰੇਵਾਲ- US
17.ਜਤਿੰਦਰ ਸਿੰਘ ਗਰੇਵਾਲ- canada
18.ਦਪਿੰਦਰ ਜੀਤ- UK
19. ਐੱਸ. ਹਿੰਮਤ ਸਿੰਘ- USA
ਦੱਸ ਦੇਈਏ ਕਿ ਭਾਰਤੀ ਖੁਫੀਆ ਏਜੰਸੀਆਂ ਨੇ ਕੈਨੇਡਾ ‘ਚ ਮਾਰੇ ਗਏ ਗਰਖਿਆਲੀ ਹਰਦੀਪ ਸਿੰਘ ਨਿੱਝਰ ‘ਤੇ ਡੋਜ਼ੀਅਰ ਜਾਰੀ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਨਿੱਝਰ ਨੇ ਕੈਨੇਡੀਅਨ ਧਤੀ 'ਤੇ ਆਪਣੀ ਸੰਸਥਾ ਨੂੰ ਸਿਖਲਾਈ, ਵਿੱਤ ਅਤੇ ਸੰਚਾਲਨ ਵਿਚ ਸਰਗਰਮ ਭੂਮਿਕਾ ਨਿਭਾਈ।