
ਹਿਮਾਚਲ ਪ੍ਰਦੇਸ਼ ’ਚ ਰਾਮਲੀਲਾ ਦੇ ਮੰਚ ’ਤੇ ਦਿਲ ਦਾ ਦੌਰਾ ਪੈਣ ਕਾਰਨ ਹੋਈ ਕਲਾਕਾਰ ਦੀ ਮੌਤ ਦਰਸ਼ਥ ਦੀ ਭੂਮਿਕਾ ਨਿਭਾਅ ਰਹੇ ਸਨ 74 ਸਾਲਾ ਅਮਰੇਸ਼ ਮਹਾਜਨ
ਚੰਬਾ : ਹਿਮਾਚਲ ਪ੍ਰਦੇਸ਼ ਦੇ ਚੰਬਾ ਵਿੱਚ ਰਾਮਲੀਲਾ ਕਰਦੇ ਸਮੇਂ ਇੱਕ ਕਲਾਕਾਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਅਤੇ ਕਲਾਕਾਰ ਸਟੇਜ ’ਤੇ ਬਣੇ ਸਿੰਘਾਸਣ ’ਤੇ ਡਿੱਗ ਪਿਆ। ਮ੍ਰਿਤਕ ਦੀ ਪਹਿਚਾਣ 74 ਸਾਲਾ ਅਮਰੇਸ਼ ਮਹਾਜਨ ਵਜੋਂ ਹੋਈ ਹੈ ਜੋ ਭਗਵਾਨ ਰਾਮ ਦੇ ਪਿਤਾ ਦਸ਼ਰਥ ਦੀ ਭੂਮਿਕਾ ਨਿਭਾ ਰਹੇ ਸਨ ਅਤੇ ਉਹ ਲਗਭਗ 40 ਸਾਲਾਂ ਤੋਂ ਇਹ ਭੂਮਿਕਾ ਨਿਭਾ ਰਹੇ ਸਨ।
ਕਲਾਕਾਰ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਹੋਰ ਅਦਾਕਾਰਾਂ ਨੇ ਰਾਮਲੀਲਾ ਪ੍ਰਦਰਸ਼ਨ ਰੋਕ ਦਿੱਤਾ ਅਤੇ ਆਪਣੇ ਸਾਥੀ ਨੂੰ ਚੰਬਾ ਮੈਡੀਕਲ ਕਾਲਜ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਅਮਰੇਸ਼ ਦੀ ਜਾਨ ਬਚਾਉਣ ਦੀ ਕਾਫ਼ੀ ਕੋਸ਼ਿਸ਼ ਕੀਤ ਪਰ ਉਸਦੀ ਜਾਨ ਨਹੀਂ ਬਚਾਈ ਗਈ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੇ ਚੌਗਨ ਰਾਮ ਲੀਲਾ ਦੌਰਾਨ ਮੰਗਲਵਾਰ ਦੀ ਰਾਤ ਨੂੰ ਸਾਰੇ ਕਲਾਕਾਰ ਸਟੇਜ ’ਤੇ ਸਨ ਅਤੇ ਸੀਤਾ ਸਵੈਂਵਰ ਦਾ ਐਪੀਸੋਡ ਚੱਲ ਰਿਹਾ ਸੀ। ਰਾਤ ਲਗਭਗ 10:30 ਵਜੇ ਦਸ਼ਰਥ ਦੀ ਭੂਮਿਕਾ ਨਿਭਾ ਰਹੇ ਅਮਰੇਸ਼ ਮਹਾਜਨ ਸਟੇਜ ’ਤੇ ਹੀ ਬੇਹੋਸ਼ ਹੋ ਗਏ।
ਅਮਰੇਸ਼ ਸਟੇਜ ਦੇ ਵਿਚਕਾਰ ਬੈਠਾ ਸੀ। ਸੰਵਾਦ ਸੁਣਾਉਂਦੇ ਸਮੇਂ ਉਹ ਸਟੇਜ ’ਤੇ ਬੈਠੇ ਇੱਕ ਹੋਰ ਅਦਾਕਾਰ ਦੇ ਮੋਢੇ ’ਤੇ ਡਿੱਗ ਪਿਆ। ਫਿਰ ਸਟੇਜ ਦਾ ਪਰਦਾ ਉਤਾਰ ਦਿੱਤਾ ਗਿਆ ਅਤੇ ਸਾਰੇ ਸਟੇਜ ਵੱਲ ਭੱਜੇ। ਲੋਕ ਅਮਰੇਸ਼ ਨੂੰ ਹਸਪਤਾਲ ਲੈ ਗਏ ਜਿੱਥੇ ਡਾਕਟਰ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰ ਨੇ ਕਿਹਾ ਕਿ ਉਸਨੂੰ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਹੈ। ਇਸ ਘਟਨਾ ਤੋਂ ਬਾਅਦ ਚੌਗਨ ਮੈਦਾਨ ਸੋਗ ਵਿੱਚ ਡੁੱਬ ਗਿਆ।