
ਕਲੈਕਟਰ ਨੇ ਤੁਰੰਤ ਕਾਰਵਾਈ ਕਰ ਦੁਕਾਨ ਨੂੰ ਬੰਦ ਕਰਨ ਦੇ ਦਿੱਤੇ ਆਦੇਸ਼
ਚੇਨਈ: ਤਾਮਿਲਨਾਡੂ ਦੇ ਅਰਿਆਲੂਰ ਜ਼ਿਲੇ 'ਚ ਸਕੂਲ 'ਚ ਪੜ੍ਹ ਰਹੇ ਭੈਣ-ਭਰਾ ਨੇ ਜ਼ਿਲ੍ਹਾ ਕਲੈਕਟਰ ਨੂੰ ਪੱਤਰ ਲਿਖਿਆ ਹੈ, ਜਿਸ ਵਿਚ ਉਹਨਾਂ ਨੇ ਜ਼ਿਲ੍ਹੇ ਦੇ ਕਲੈਕਟਰ ਨੂੰ ਸਕੂਲ ਕੋਲ ਖੁਲ੍ਹਾ ਸ਼ਰਾਬ ਦਾ ਠੇਕਾ ਬੰਦ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਦੇ ਪੱਤਰ ਲਿਖਣ ਤੋਂ ਬਾਅਦ ਕਲੈਕਟਰ ਨੇ ਤੁਰੰਤ ਸਕੂਲ ਦੇ ਨੇੜੇ ਸਥਿਤ ਸ਼ਰਾਬ ਦੇ ਠੇਕੇ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਦੋਵਾਂ ਭੈਣ-ਭਰਾਵਾਂ ਨੇ ਹੁਣ ਮੁੱਖ ਮੰਤਰੀ ਨੂੰ ਸੂਬੇ ਦੀਆਂ ਸਾਰੀਆਂ ਸ਼ਰਾਬ ਦੀਆਂ ਦੁਕਾਨਾਂ ਬੰਦ ਕਰਨ ਦੀ ਅਪੀਲ ਕੀਤੀ ਹੈ।
Alcohal
6 ਵੀਂ ਅਤੇ ਚੌਥੀਂ ਕਲਾਸ ਵਿਚ ਪੜ੍ਹ ਰਹੇ ਭੈਣ -ਭਰਾ ਈਐਮ ਏਲਾਂਥੈਂਡਰਲ ਅਤੇ ਅਰੀਵਰਸਨ ਨੇ ਸ਼ਰਾਬ ਦੇ ਠੇਕੇ ਕਾਰਨ ਬੱਚਿਆਂ ਨੂੰ ਹੋਣ ਵਾਲੀਆਂ ਪਰੇਸ਼ਾਨੀਆਂ ਦਾ ਹਵਾਲਾ ਦਿੱਤਾ। ਉਹਨਾਂ ਨੇ ਨਵੰਬਰ ਵਿੱਚ ਪ੍ਰਾਇਮਰੀ ਸੈਕਸ਼ਨ ਲਈ ਫਿਜ਼ੀਕਲ ਕਲਾਸਾਂ ਦੁਬਾਰਾ ਖੋਲ੍ਹਣ ਤੋਂ ਪਹਿਲਾਂ ਕਲੈਕਟਰ ਨੂੰ ਖੇਤਰ ਤੋਂ ਦੁਕਾਨ ਹਟਾਉਣ ਦੀ ਬੇਨਤੀ ਕੀਤੀ ਸੀ।
No Caption
ਮੀਡੀਆ ਨਾਲ ਗੱਲਬਾਤ ਕਰਦਿਆਂ ਏਲਾਂਥੈਂਡਰਲ ਨੇ ਕਿਹਾ, "ਉਹ ਉੱਥੇ ਸ਼ਰਾਬ ਪੀਂਦੇ ਹਨ, ਉੱਥੇ ਬੈਠਦੇ ਹਨ ਅਤੇ ਗਾਲੀ-ਗਲੋਚ ਕਰਦੇ ਹਨ। ਇਹ ਸਾਡੇ ਲਈ ਬਹੁਤ ਡਰਾਉਣਾ ਹੈ। ਬਹੁਤ ਸਾਰੇ ਮਾਪੇ ਸ਼ਰਾਬ ਕਾਰਨ ਆਪਣੇ ਬੱਚਿਆਂ ਨੂੰ ਕੰਮ 'ਤੇ ਭੇਜਦੇ ਹਨ ਅਤੇ ਉਹਨਾਂ ਨੂੰ ਭੀਖ ਮੰਗਣ ਲਈ ਕਹਿੰਦੇ ਹਨ। ਜੇਕਰ ਅਸੀਂ ਸਾਰੀਆਂ ਸ਼ਰਾਬ ਦੀਆਂ ਦੁਕਾਨਾਂ ਬੰਦ ਕਰ ਦਿੰਦੇ ਹਾਂ ਤਾਂ ਅਜਿਹੀ ਕੋਈ ਸਮੱਸਿਆ ਨਹੀਂ ਹੋਵੇਗੀ।
Alcohal
ਮਦਰਾਸ ਹਾਈ ਕੋਰਟ ਨੇ ਆਪਣੇ 2015 ਦੇ ਫੈਸਲੇ ਵਿੱਚ ਆਦੇਸ਼ ਦਿੱਤਾ ਸੀ ਕਿ ਸਕੂਲ ਦੇ 100 ਮੀਟਰ ਦੇ ਅੰਦਰ ਕੋਈ ਸ਼ਰਾਬ ਦਾ ਕੋਈ ਠੇਕਾ ਨਹੀਂ ਹੋਣਾ ਚਾਹੀਦਾ, ਪਰ ਇਸ ਆਦੇਸ਼ ਦਾ ਅਕਸਰ ਉਲੰਘਣਾ ਕੀਤਾ ਜਾਂਦਾ ਹੈ। ਹਾਲਾਂਕਿ ਇਹ ਸ਼ਰਾਬ ਦੀ ਦੁਕਾਨ 100 ਮੀਟਰ ਦੀ ਦੂਰੀ ਤੋਂ ਬਾਹਰ ਹੈ ਪਰ ਕੁਲੈਕਟਰ ਨੇ ਬੱਚਿਆਂ ਦੀ ਅਪੀਲ ਤੋਂ ਬਾਅਦ ਇਸ ਨੂੰ ਤਬਦੀਲ ਕਰਨ ਦਾ ਫੈਸਲਾ ਕੀਤਾ ਹੈ। ਮੁੱਖ ਸਕੱਤਰ ਨੇ ਸ਼ਰਾਬ ਦੀ ਦੁਕਾਨ ਨੂੰ ਇਲਾਕੇ ਤੋਂ ਤਬਦੀਲ ਕਰਨ ਦੇ ਵੀ ਨਿਰਦੇਸ਼ ਦਿੱਤੇ ਸਨ।