
Rajasthan Road Accident : ਇੱਕ ਔਰਤ ਹੋਈ ਗੰਭੀਰ ਜ਼ਖ਼ਮੀ
Rajasthan Road Accident News: ਰਾਜਸਥਾਨ ਦੇ ਸਿਰੋਹੀ ਜ਼ਿਲ੍ਹੇ ਵਿਚ ਅੱਜ ਸਵੇਰੇ ਇਕ ਹਾਈਵੇਅ ’ਤੇ ਇਕ ਕਾਰ ਪਲਟਣ ਨਾਲ ਇਕ ਹੀ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ। ਇੱਕ ਔਰਤ ਗੰਭੀਰ ਜ਼ਖ਼ਮੀ ਹੈ। ਵੀਰਵਾਰ ਸਵੇਰੇ ਕਰੀਬ 7.15 ਵਜੇ ਬੇਵਰ-ਪਿੰਡਵਾੜਾ ਹਾਈਵੇ (NH-62) 'ਤੇ ਟਾਇਰ ਫਟਣ ਕਾਰਨ ਇਹ ਹਾਦਸਾ ਵਾਪਰਿਆ। ਕਾਰ ਸਵਾਰ ਦਾਹੋਦ (ਗੁਜਰਾਤ) ਤੋਂ ਫਲੋਦੀ (ਰਾਜਸਥਾਨ) ਆ ਰਹੇ ਸਨ।
ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਘਟਨਾ ਬੈਰਵਰ-ਪਿੰਡਵਾੜਾ ਹਾਈਵੇਅ ’ਤੇ ਵਾਪਰੀ, ਕਾਰ ਤੇਜ਼ ਰਫ਼ਤਾਰ ’ਤੇ ਸੀ, ਅਚਾਨਕ ਟਾਇਰ ਫਟ ਗਿਆ ਅਤੇ ਕਾਰ ਪਲਟ ਗਈ। ਪੁਲਿਸ ਨੇ ਦੱਸਿਆ ਕਿ ਪੰਜਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਮੁਰਦਾ ਘਰ ਭੇਜ ਦਿੱਤਾ ਗਿਆ ਹੈ।
ਕੋਤਵਾਲੀ ਸੀਆਈ ਕੈਲਾਸ਼ ਦਾਨ ਬਰਹਤ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਕਰੇਨ ਦੀ ਮਦਦ ਨਾਲ ਨੁਕਸਾਨੀ ਗਈ ਕਾਰ ਨੂੰ ਬਾਹਰ ਕੱਢਿਆ ਗਿਆ। ਜ਼ਖ਼ਮੀ ਔਰਤ ਨੂੰ ਸੁਰੱਖਿਅਤ ਬਾਹਰ ਕੱਢ ਕੇ ਸਿਰੋਹੀ ਹਸਪਤਾਲ ਦੇ ਟਰਾਮਾ ਸੈਂਟਰ ਲਿਜਾਇਆ ਗਿਆ।