Piyush Pandey Death News: 70 ਸਾਲ ਦੀ ਉਮਰ ਵਿੱਚ ਲਏ ਆਖ਼ਰੀ ਸਾਹ
Advertisement guru Piyush Pandey death News: ਭਾਰਤੀ ਇਸ਼ਤਿਹਾਰ ਉਦਯੋਗ ਨੂੰ ਵੱਡਾ ਝਟਕਾ ਲੱਗਿਆ ਹੈ। ਇਸ਼ਤਿਹਾਰ ਗੁਰੂ ਪਿਊਸ਼ ਪਾਂਡੇ ਦਾ 70 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦਾ ਵੀਰਵਾਰ ਨੂੰ ਮੁੰਬਈ ਵਿੱਚ ਦਿਹਾਂਤ ਹੋ ਗਿਆ। ਪਾਂਡੇ ਕਈ ਮਸ਼ਹੂਰ ਨਾਅਰਿਆਂ ਦੇ ਨਿਰਮਾਤਾ ਸਨ, ਜਿਨ੍ਹਾਂ ਵਿੱਚ "ਅਬਕੀ ਬਾਰ ਮੋਦੀ ਸਰਕਾਰ" ਅਤੇ "ਠੰਡਾ ਮਤਲਬ ਕੋਕਾ-ਕੋਲਾ" ਸ਼ਾਮਲ ਹਨ। ਇਸ਼ਤਿਹਾਰ ਗੁਰੂ ਦੀ ਮੌਤ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ।
ਪੀਯੂਸ਼ ਪਾਂਡੇ ਦਾ ਜਨਮ 1955 ਵਿੱਚ ਜੈਪੁਰ ਵਿੱਚ ਹੋਇਆ ਸੀ। ਉਸ ਦੇ ਨੌਂ ਭੈਣ-ਭਰਾ ਸਨ ਜਿਨ੍ਹਾਂ ਵਿਚ ਸੱਤ ਭੈਣਾਂ ਅਤੇ ਦੋ ਭਰਾ ਸ਼ਾਮਲ ਹਨ। ਪਾਂਡੇ ਨੇ ਕਈ ਸਾਲਾਂ ਤੱਕ ਕ੍ਰਿਕਟ ਵੀ ਖੇਡਿਆ। ਜਦੋਂ ਉਹ 27 ਸਾਲ ਦੇ ਸਨ, ਉਨ੍ਹਾਂ ਨੇ ਇਸ਼ਤਿਹਾਰਬਾਜ਼ੀ ਵਿੱਚ ਆਪਣਾ ਕਰੀਅਰ ਸ਼ੁਰੂ ਕੀਤਾ।
ਉਨ੍ਹਾਂ ਨੇ 1982 ਵਿੱਚ ਇਸ਼ਤਿਹਾਰ ਕੰਪਨੀ ਓਗਿਲਵੀ ਨਾਲ ਕੰਮ ਕਰਨਾ ਸ਼ੁਰੂ ਕੀਤਾ। ਪਾਂਡੇ ਨੂੰ ਬਾਅਦ ਵਿੱਚ 1994 ਵਿੱਚ ਓਗਿਲਵੀ ਦੇ ਬੋਰਡ ਵਿੱਚ ਨਾਮਜ਼ਦ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਪਾਂਡੇ ਨੂੰ 2016 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।
