ਆਯੁੱਧਿਆ 'ਚ ਨਹੀਂ ਦੁਹਰਾਉਣ ਦਿਤਾ ਜਾਵੇਗਾ 1992 ਵਾਲਾ ਮਾਹੌਲ : ਡੀਐਮ
Published : Nov 24, 2018, 10:50 am IST
Updated : Nov 24, 2018, 10:51 am IST
SHARE ARTICLE
Ayodhya Dm
Ayodhya Dm

ਅਯੁੱਧਿਆ ਦੇ ਮਾਹੌਲ 'ਤੇ ਡੀਐਮ ਅਨਿਲ ਕੁਮਾਰ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀ ਸਥਾਨਕ ਲੋਕਾਂ ਨਾਲ ਸੰਪਰਕ ਬਣਾਇਆ ਹੋਇਆ ...

ਅਯੁੱਧਿਆ (ਭਾਸ਼ਾ): ਅਯੁੱਧਿਆ ਦੇ ਮਾਹੌਲ 'ਤੇ ਡੀਐਮ ਅਨਿਲ ਕੁਮਾਰ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀ ਸਥਾਨਕ ਲੋਕਾਂ ਨਾਲ ਸੰਪਰਕ ਬਣਾਇਆ ਹੋਇਆ ਹੈ। ਇੱਥੇ ਕਿਸੇ ਤਰ੍ਹਾਂ ਦਾ ਡਰ ਦਾ ਕੋਈ ਮਾਹੌਲ ਨਹੀਂ ਹੈ। ਸ਼ਿਵਸੇਨਾ ਅਤੇ ਵੀਐਚਪੀ ਅਪਣੇ ਬਣਾਏ ਗਏ ਪ੍ਰੋਗਰਾਮ ਲਈ ਆਗਿਆ ਪ੍ਰਾਪਤ ਕਰ ਚੁੱਕੀ ਹੈ। ਅਨਿਲ ਕੁਮਾਰ ਨੇ ਕਿਹਾ ਕਿ ਸ਼ਿਵਸੇਨਾ ਅਤੇ ਵੀਐਚਪੀ ਨੇ ਇਹ ਨਿਸਚਤ ਕੀਤਾ ਹੈ ਕਿ ਪ੍ਰੋਗਰਾਮ ਸਿਰਫ਼ ਉਨ੍ਹਾਂ ਸ਼ਰਤਾਂ 'ਤੇ ਅਯੋਜਿਤ ਕੀਤੇ ਜਾਣਗੇ ਜੋ ਉਨ੍ਹਾਂ ਨੂੰ ਦਿਤੇ ਗਏ ਨੇ।

DM Anil Kumar DM Anil Kumar

ਡੀਐਮ ਦਾ ਇਹ ਬਿਆਨ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਹਾਲ ਹੀ 'ਚ ਅਯੋਧਯਾ ਨੂੰ ਲੈ ਕੇ ਕੁੱਝ ਵਿਵਾਦਿਤ ਬਿਆਨ ਸਾਹਮਣੇ ਆਏ ਹਨ। ਵਿਸ਼ਵ ਹਿੰਦੂ ਪਰਿਸ਼ਦ ਵਲੋਂ 25 ਨਵੰਬਰ ਨੂੰ ਧਰਮ ਸਭਾ ਦੇ ਪ੍ਰਬੰਧ ਤੋਂ ਪਹਿਲਾਂ ਬੀਜੇਪੀ ਵਿਧਾਇਕ ਸੁਰੇਂਦਰ ਸਿੰਘ ਨੇ ਵੀਰਵਾਰ ਨੂੰ ਕਿਹਾ ਸੀ ਕਿ ਜੇ ਲੋੜ ਪਈ ਤਾਂ ਉਸ ਦਿਨ ਸੰਵਿਧਾਨ ਵੇਖਦੇ ਹੋਏੇ 1992 ਦਾ ਇਤਹਾਸ ਦੁਹਰਾਇਆ ਜਾਵੇਗਾ। ਸਿੰਘ ਨੇ ਕਿਹਾ ਸੀ ਕਿ 25 ਨਵੰਬਰ 2018 ਨੂੰ ਅਯੁੱਧਿਆ 'ਚ ਲੋੜ ਪਈ ਤਾਂ 1992 ਦਾ ਇਤਹਾਸ ਦੁਹਰਾਇਆ ਜਾਵੇਗਾ। 

ਜਿਸ ਤਰ੍ਹਾਂ 1992 'ਚ ਸੰਵਿਧਾਨ ਨੂੰ ਵੇਖ 'ਤੇ ਰੱਖ ਕੇ ਬਾਬਰੀ ਮਸਜਿਦ ਢਾਈ ਗਈ ਸੀ, ਲੋੜ ਪਈ ਤਾਂ ਸੰਵਿਧਾਨ ਨੂੰ ਵੇਖ ਉੱਤੇ ਰੱਖ ਕੇ ਰਾਮ ਮੰਦਿਰ ਬਣਾਇਆ ਜਾਵੇਗਾ। ਸ਼ਿਵਸੇਨਾ ਨੇਤਾ ਸੰਜੇ ਰਾਉਤ ਨੇ ਵੀ ਮੰਦਰ ਨੂੰ ਲੈ ਕੇ ਇਕ ਬਿਆਨ ਦਿਤਾ ਹੈ ਜਿਸ 'ਤੇ ਵਿਵਾਦ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ 1992  ਵਿਚ ਪਰਦਰਸ਼ਨਕਾਰੀਆਂ ਨੇ 17  ਮਿੰਟਾਂ ਵਿਚ ਬਾਬਰੀ ਮਸਜਿਦ ਦਾ ਖ਼ਤਮਾ ਦਿਤਾ ਸੀ ਤਾਂ ਕਨੂੰਨ ਬਣਉਣ 'ਚ ਕਿੰਨਾ ਸਮਾਂ ਲਗਦਾ ਹੈ।

ਧਿਆਨ ਯੋਗ ਹੈ ਕਿ ਸ਼ਿਵਸੇਨਾ ਪ੍ਰਮੁੱਖ ਉੱਧਵ ਠਾਕਰੇ ਵੀ ਮੰਦਰ  ਉਸਾਰੀ ਦੀ ਮੰਗ ਨੂੰ ਲੈ ਕੇ 25 ਨਵੰਬਰ ਨੂੰ ਅਯੋਧਯਾ ਦਾ ਦੌਰਾ ਕਰਣਗੇ । ਇਸ ਦੌਰਾਨ ਉਹ ਕਈ ਸੰਤਾਂ ਵਲੋਂ ਮੁਲਾਕਾਤ ਕਰਣਗੇ ਅਤੇ ਕਈ ਪ੍ਰੋਗਰਾਮਾਂ ਵਿਚ ਹਿੱਸਾ ਲੈਣਗੇ। ਯੂਪੀ ਪੁਲਿਸ ਨੇ ਜਾਣਕਾਰੀ ਦਿਤੀ ਹੈ ਕਿ ਅਯੁੱਧਿਆ ਦੇ ਮਾਹੌਲ ਨੂੰ ਵੇਖਦੇ ਹੋਏ ਇਕ ਏਡੀਜੀਪੀ, ਇਕ ਡੀਆਈਜੀ, 3 ਐਸਐਸਪੀ, 10 ਐਸਐਸਪੀ, 21 ਡੀਐਸਐਸਪੀਐਸ, 160 ਇੰਸਪੈਕਟਰ, 700 ਕਾਂਸਟੇਬਲ, 42 ਕੰਪਨੀ ਪੀਏਸੀ ,  5 ਕੰਪਨੀ ਆਰਏਐਫ, ਏਟੀਐਸ ਕਮਾਂਡੋ ਅਤੇ ਡਰੋਨ ਕੈਮਰਾ ਤੈਨਾਤ ਕੀਤਾ ਗਿਆ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement