ਠੰਡ ਨੇ ਤੋੜੇ ਪਿਛਲੇ ਰਿਕਾਰਡ, ਨਵੰਬਰ ‘ਚ ਹੀ ਛਿੜਿਆ ਕਾਬਾ, ਪਾਰਾ ਹੋਰ ਡਿੱਗਣ ਦੇ ਆਸਾਰ
Published : Nov 24, 2020, 7:56 pm IST
Updated : Nov 24, 2020, 7:56 pm IST
SHARE ARTICLE
 cold increased
cold increased

ਦਿੱਲੀ 'ਚ 6.9 ਤਕ ਡਿਗਿਆ ਪਾਰਾ, 17 ਸਾਲਾਂ ਦੇ ਕਿਰਾਰਡ ਟੁਟਿਆ

ਨਵੀਂ ਦਿੱਲੀ : ਇਸ ਵਾਰ ਅਗੇਤੀ ਆਈ ਠੰਡ ਨੇ ਨਵੰਬਰ ਮਹੀਨੇ ਹੀ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿਤਾ ਹੈ। ਦਿੱਲੀ 'ਚ ਨਵੰਬਰ ਮਹੀਨੇ ਪੈਣ ਵਾਲੀ ਠੰਡ ਨੇ ਪਿਛਲੇ ਕਰੀਬ 17 ਸਾਲਾਂ ਦੇ ਰਿਕਾਰਡ ਤੋੜ ਦਿਤਾ ਹੈ। ਦਿੱਲੀ 'ਚ ਸਵੇਰ ਦੀ ਠੰਡ ਲਗਤਾਰ ਵਾਧਾ ਹੋ ਰਿਹਾ ਹੈ। ਦਿੱਲੀ 'ਚ ਐਤਵਾਰ ਨੂੰ ਘੱਟੋ-ਘੱਟ ਤਾਪਮਾਨ 6.9 ਡਿਗਰੀ ਰਿਹਾ ਜੋ ਪਿਛਲੇ 17 ਸਾਲ ਵਿਚ ਸਭ ਤੋਂ ਘੱਟ ਸੀ। ਸੋਮਵਾਰ ਤਾਪਮਾਨ 'ਚ ਹੋਰ ਵੀ ਗਿਰਾਵਟ ਦਰਜ ਕੀਤੀ ਗਈ ਤੇ ਤਾਪਮਾਨ 6.3 ਡਿਗਰੀ ਰਿਹਾ। ਮੌਸਮ ਵਿਭਾਗ ਮੁਤਾਬਕ ਆਉਂਦੇ ਦਿਨਾਂ ਦੌਰਾਨ ਘੱਟੋ ਘੱਟ ਤਾਪਮਾਨ 'ਚ ਵਾਧਾ ਹੋ ਸਕਦਾ ਹੈ।

coldcold

ਮੌਸਮ ਵਿਭਾਗ ਤੋਂ ਸੋਮਵਾਰ ਮਿਲੀ ਜਾਣਕਾਰੀ ਮੁਤਾਬਕ ਦਿੱਲੀ 'ਚ ਘੱਟੋ ਘੱਟ ਤਾਪਮਾਨ 'ਚ ਦੋ ਤੋਂ ਤਿੰਨ ਡਿਗਰੀ ਦਾ ਵਾਧਾ ਹੋਣ ਦੀ ਸੰਭਾਵਨਾ ਹੈ। ਇਸ ਨਾਲ ਹਵਾ ਗੁਣਵੱਤਾ 'ਚ ਗਿਰਾਵਟ ਆ ਸਕਦੀ ਹੈ। ਕਿਉਂਕਿ ਤਾਪਮਾਨ 'ਚ ਵਾਧੇ ਦੇ ਨਾਲ ਹੀ ਹਵਾ ਦੀ ਗਤੀ ਘੱਟ ਹੋ ਜਾਵੇਗੀ। ਜੇਕਰ ਹਵਾ ਦੀ ਗਤੀ ਘੱਟ ਹੁੰਦੀ ਹੈ ਤਾਂ ਦਿੱਲੀ 'ਚ ਪ੍ਰਦੂਸ਼ਣ ਵਧ ਸਕਦਾ ਹੈ। ਪਿਛਲੇ ਕੁਝ ਦਿਨਾਂ 'ਚ ਹਵਾ ਦੀ ਗਤੀ ਤੇਜ਼ ਹੋਣ ਨਾਲ ਪ੍ਰਦੂਸ਼ਣ 'ਚ ਗਿਰਾਵਟ ਆਈ ਹੈ।

cold in Punjab-Haryanacold in Delhi

ਮੌਸਮ ਵਿਭਾਗ ਮੁਤਾਬਕ 20-22 ਨਵੰਬਰ ਤਕ ਹਵਾ ਦੀ ਗਤੀ ਚੰਗੀ ਸੀ। ਇਹ ਲਗਪਗ 20 ਕਿਮੀ ਪ੍ਰਤੀ ਘੰਟਾ ਸੀ। ਹਵਾ ਦੀ ਗਤੀ ਆਉਣ ਵਾਲੇ ਦਿਨਾਂ 'ਚ 6 ਕਿਮੀਂ ਪ੍ਰਤੀ ਘੰਟਾ ਹੋ ਜਾਵੇਗੀ ਜਿਸ ਨਾਲ ਹਵਾ ਗੁਣਵੱਤਾ ਵਿਗੜ ਜਾਵੇਗੀ। ਇਹ ਵੀ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਦਸੰਬਰ ਤੇ ਜਨਵਰੀ 'ਚ ਘੱਟੋ-ਘੱਟ ਤਾਪਮਾਨ 'ਚ ਹੋਰ ਗਿਰਾਵਟ ਆਵੇਗੀ ਤੇ ਕੁਝ ਪੁਰਾਣੇ ਰਿਕਾਰਡ ਟੁੱਟ ਸਕਦੇ ਹਨ।

Cold wave in North IndiaCold

ਜੇਕਰ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਇਸ ਸਾਲ ਦੀ ਤਰ੍ਹਾਂ ਅਕਤੂਬਰ-ਨਵੰਬਰ 'ਚ ਠੰਡ ਨਹੀਂ ਸੀ।ਇਸ ਸਾਲ ਅਕਤੂਬਰ 58 ਸਾਲ 'ਚ ਸਭ ਤੋਂ ਠੰਡਾ ਮਹੀਨਾ ਸੀ ਤੇ ਨਵੰਬਰ 'ਚ ਵੀ ਠੰਡ ਵਧ ਰਹੀ ਹੈ। ਅਕਤੂਬਰ ਤੇ ਨਵੰਬਰ 'ਚ ਰਿਕਾਰਡ ਟੁੱਟ ਗਿਆ ਹੈ। ਘੱਟੋ ਘੱਟ ਤਾਪਮਾਨ ਦੋ ਡਿਗਰੀ ਤੋਂ ਹੇਠਾਂ ਹੈ ਤੇ ਜਨਵਰੀ 'ਚ ਸਰਦੀ ਦੇ ਰਿਕਾਰਡ ਟੁੱਟ ਸਕਦੇ ਹਨ। ਕਾਬਲੇਗੌਰ ਹੈ ਕਿ ਇਸ ਵਾਰ ਪਿਛਲੇ ਸਾਲਾਂ ਦੇ ਮੁਕਾਬਲੇ ਠੰਢ ਤੇਜ਼ੀ ਨਾਲ ਵੱਧ ਰਹੀ ਹੈ। ਪਹਾੜੀ ਇਲਾਕਿਆਂ ਵਿਚ ਬਰਫ ਦੀ ਚਾਦਰ ਵਿਛਣ ਬਾਅਦ ਮੈਦਾਨੀ ਇਲਾਕਿਆਂ ਅੰਦਰ ਵੀ ਸੀਤ ਲਹਿਰ ਜ਼ੋਰ ਫੜਦੀ ਜਾ ਰਹੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement