ਖ਼ਬਰਾਂ   ਰਾਸ਼ਟਰੀ  24 Nov 2020  ਆਸਾਰਾਮ ਦੀ ਅਦਾਲਤ ਨੂੰ ਗੁਹਾਰ, ਜ਼ਮਾਨਤ ਅਰਜ਼ੀ ‘ਤੇ ਜਲਦ ਸੁਣਵਾਈ ਕਰਨ ਦੀ ਅਪੀਲ 

ਆਸਾਰਾਮ ਦੀ ਅਦਾਲਤ ਨੂੰ ਗੁਹਾਰ, ਜ਼ਮਾਨਤ ਅਰਜ਼ੀ ‘ਤੇ ਜਲਦ ਸੁਣਵਾਈ ਕਰਨ ਦੀ ਅਪੀਲ 

ਏਜੰਸੀ
Published Nov 24, 2020, 10:41 am IST
Updated Nov 24, 2020, 10:41 am IST
ਆਸਾਰਾਮ ਨੇ ਕਿਹਾ ਕਿ ਉਹ 80 ਸਾਲਾਂ ਦਾ ਹੈ ਅਤੇ 2013 ਤੋਂ ਜੇਲ੍ਹ ਵਿੱਚ ਹੈ। ਆਸਾਰਾਮ ਨੇ ਅਦਾਲਤ ਨੂੰ ਕਿਹਾ ਕਿ ਉਸ ਦੀ ਅਪੀਲ 'ਤੇ ਜਲਦੀ ਸੁਣਵਾਈ ਹੋਣੀ ਚਾਹੀਦੀ ਹੈ
Jodhpur Court Accepted Asaram Bapu Plea Hearing On Bail
 Jodhpur Court Accepted Asaram Bapu Plea Hearing On Bail

ਨਵੀਂ ਦਿੱਲੀ - ਜੋਧਪੁਰ ਦੀ ਅਦਾਲਤ ਨੇ ਜਿਨਸੀ ਸ਼ੋਸ਼ਣ ਲਈ ਜੇਲ੍ਹ ਵਿਚ ਬੰਦ ਆਸਾਰਾਮ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਕਰਨ ਦੀ ਅਪੀਲ ਸਵੀਕਾਰ ਕਰ ਲਈ ਹੈ। ਆਸਾਰਾਮ ਦੀ ਅਰਜ਼ੀ 'ਤੇ ਜਨਵਰੀ ਦੇ ਤੀਜੇ ਹਫਤੇ ਸੁਣਵਾਈ ਹੋਵੇਗੀ। ਆਸਾਰਾਮ ਨੇ ਆਪਣੀ ਉਮਰ ਬਾਰੇ ਦਲੀਲ ਦਿੰਦਿਆਂ ਅਦਾਲਤ ਵਿਚ ਆਪਣੀ ਸੁਣਵਾਈ ਦੀ ਅਪੀਲ ਕੀਤੀ ਸੀ।

 

ਜਸਟਿਸ ਸੰਦੀਪ ਮਹਿਤਾ ਅਤੇ ਜਸਟਿਸ ਰਮੇਸ਼ਵਰਲਾਲ ਵਿਆਸ ਦੇ ਬੈਂਚ ਨੇ ਆਸਾਰਾਮ ਦੀ ਪਟੀਸ਼ਨ ਸਵੀਕਾਰ ਕਰ ਲਈ ਹੈ। ਆਸਾਰਾਮ ਨੇ ਕਿਹਾ ਕਿ ਉਹ 80 ਸਾਲਾਂ ਦਾ ਹੈ ਅਤੇ 2013 ਤੋਂ ਜੇਲ੍ਹ ਵਿੱਚ ਹੈ। ਆਸਾਰਾਮ ਨੇ ਅਦਾਲਤ ਨੂੰ ਕਿਹਾ ਕਿ ਉਸ ਦੀ ਅਪੀਲ 'ਤੇ ਜਲਦੀ ਸੁਣਵਾਈ ਹੋਣੀ ਚਾਹੀਦੀ ਹੈ। ਆਸਾਰਾਮ ਦੀ ਅਰਜ਼ੀ ਸੀਨੀਅਰ ਵਕੀਲਾਂ ਜਗਮਲ ਚੌਧਰੀ ਅਤੇ ਪ੍ਰਦੀਪ ਚੌਧਰੀ ਨੇ ਪੇਸ਼ ਕੀਤੀ।

Jodhpur Court Accepted Asaram Bapu Plea Hearing On Bail Jodhpur Court Accepted Asaram Bapu Plea Hearing On Bail

ਦੱਸ ਦੇਈਏ ਕਿ ਸਾਲ 2013 ਵਿੱਚ, ਇੱਕ ਨਾਬਾਲਗ ਲੜਕੀ ਨੇ ਜੋਧਪੁਰ ਨੇੜੇ ਆਸ਼ਰਮ ਵਿੱਚ ਆਸਾਰਾਮ ‘ਤੇ ਬਲਾਤਕਾਰ ਦਾ ਦੋਸ਼ ਲਾਇਆ ਸੀ। ਆਸਾਰਾਮ ਨੂੰ 31 ਅਗਸਤ 2013 ਨੂੰ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਆਸਾਰਾਮ 'ਤੇ ਪੋਸਕੋ, ਜੁਵੇਨਾਈਲ ਜਸਟਿਸ ਐਕਟ, ਬਲਾਤਕਾਰ, ਅਪਰਾਧਿਕ ਸਾਜਿਸ਼ ਅਤੇ ਹੋਰ ਕਈ ਕੇਸ ਦਰਜ ਹਨ।

AsaramAsaram

ਸਾਲ 2014 ਵਿਚ ਆਸਾਰਾਮ ਨੇ ਸੁਪਰੀਮ ਕੋਰਟ ਵਿਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਸੀ। ਅਪ੍ਰੈਲ 2018 ਵਿੱਚ, ਜੋਧਪੁਰ ਦੀ ਵਿਸ਼ੇਸ਼ ਅਦਾਲਤ ਨੇ ਆਸਾਰਾਮ ਨੂੰ ਇੱਕ ਨਾਬਾਲਿਗ ਲੜਕੀ ਨਾਲ ਬਲਾਤਕਾਰ ਦਾ ਦੋਸ਼ੀ ਪਾਇਆ। ਅਦਾਲਤ ਨੇ ਆਸਾਰਾਮ ਨੂੰ ਪੋਕਸੋ ਐਕਟ ਤਹਿਤ ਉਮਰ ਕੈਦ (ਮੌਤ ਤੱਕ) ਅਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।

Advertisement