
Farmer Garlands Nitesh Rane With Onions: ਪਿਆਜ਼ ਦੀਆਂ ਡਿੱਗੀਦੀਆਂ ਕੀਮਤਾਂ ਤੋਂ ਸੀ ਪਰੇਸ਼ਾਨ
Farmer Garlands Nitesh Rane With Onions: ਨਾਸਿਕ ਦੇ ਬਗਲਾਨ ਤਾਲੁਕਾ ਵਿਚ ਇਕ ਸਮਾਗਮ ’ਚ ਇਕ ਕਿਸਾਨ ਨੇ ਮਹਾਰਾਸ਼ਟਰ ਦੇ ਮੱਛੀ ਪਾਲਣ ਮੰਤਰੀ ਨਿਤੇਸ਼ ਰਾਣੇ ਨੂੰ ਪਿਆਜ਼ਾਂ ਦਾ ਹਾਰ ਪਹਿਨਾਇਆ। ਰੈਲੀ ਵਿਚ ਸ਼ਾਮਲ ਇਕ ਕਿਸਾਨ ਨੇ ਜ਼ਿਲ੍ਹੇ ’ਚ ਪਿਆਜ਼ ਦੀਆਂ ਡਿੱਗਦੀਆਂ ਕੀਮਤਾਂ ਦੇ ਵਿਰੋਧ ਵਿਚ ਮੰਤਰੀ ਨੂੰ ਪਿਆਜ਼ ਦਾ ਹਾਰ ਪਹਿਨਾਇਆ। ਇਸ ਨਾਲ ਅਚਾਨਕ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਬਗਲਾਨ ਤਾਲੁਕਾ ਦੀ ਜੈਖੇੜਾ ਪੁਲਿਸ ਨੇ ਤੁਰਤ ਕਿਸਾਨ ਨੂੰ ਹੇਠਾਂ ਖਿੱਚ ਲਿਆ ਅਤੇ ਕੁਝ ਘੰਟਿਆਂ ਲਈ ਹਿਰਾਸਤ ਵਿਚ ਰਖਿਆ।
ਨਿਤੇਸ਼ ਰਾਣੇ ਬਗਲਾਨ ਤਾਲੁਕਾ ਦੇ ਚਿਰਾਈ ਪਿੰਡ ’ਚ ਸਨ, ਜਿੱਥੇ ਉਹ ਸੋਮਵਾਰ ਰਾਤ ਕਰੀਬ 9 ਵਜੇ ‘ਸੰਤ ਨਿਵਰਤੀਨਾਥ ਮਹਾਰਾਜ ਦੇ ਪਾਦੁਕਾ ਦਰਸ਼ਨ’ ਲਈ ਆਯੋਜਤ ਪ੍ਰੋਗਰਾਮ ’ਚ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਤੋਂ ਬਾਅਦ ਮਹਿੰਦਰ ਲਹੂ ਸੂਰਿਆਵੰਸ਼ੀ ਨਾਂ ਦਾ ਕਿਸਾਨ ਸਟੇਜ ’ਤੇ ਪਹੁੰਚਿਆ ਅਤੇ ਮੰਤਰੀ ਨੂੰ ਪਿਆਜ਼ ਦਾ ਹਾਰ ਪਹਿਨਾਇਆ। ਉਸ ਨੇ ਲੋਕਾਂ ਨੂੰ ਸੰਬੋਧਨ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਪੁਲਿਸ ਨੇ ਉਸ ਨੂੰ ਰੋਕ ਦਿਤਾ।
ਪੁਲਿਸ ਨੇ ਕਿਸਾਨ ਵਿਰੁਧ ਭਾਰਤੀ ਨਿਆਂਇਕ ਸੰਹਿਤਾ ਦੀ ਧਾਰਾ 223 ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਦਸਿਆ ਕਿ ਕਿਸਾਨ ਨੂੰ ਕੁਝ ਘੰਟਿਆਂ ਲਈ ਹਿਰਾਸਤ ਵਿਚ ਲਿਆ ਗਿਆ ਅਤੇ ਨੋਟਿਸ ਦੇਣ ਮਗਰੋਂ ਛੱਡ ਦਿਤਾ ਗਿਆ।