ਕਿਸਾਨਾਂ ਨਾਲ ‘ਸਾਜ਼ਸ਼’ ਕਰ ਰਹੀ ਹੈ ਭਾਜਪਾ, ਆਜ਼ਾਦੀ ਖ਼ਤਰੇ ’ਚ: ਅਖਿਲੇਸ਼ ਯਾਦਵ
Published : Jan 25, 2021, 10:24 pm IST
Updated : Jan 25, 2021, 10:24 pm IST
SHARE ARTICLE
Akhilesh Yadav
Akhilesh Yadav

ਟਵਿੱਟਰ ’ਤੇ ‘ਗਣਤੰਤਰ ਦਿਵਸ ਮਹਾਘੋਸ਼ਣਾ’ ਪੱਤਰ ਜਾਰੀ ਕੀਤਾ

ਲਖਨਊ : ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਭਾਰਤੀ ਜਨਤਾ ਪਾਰਟੀ ਕਿਸਾਨਾਂ ਨਾਲ ਸਾਜ਼ਸ਼ ਰਚ ਰਹੀ ਹੈ। ਯਾਦਵ ਨੇ ਟਵਿੱਟਰ ’ਤੇ ‘ਗਣਤੰਤਰ ਦਿਵਸ ਮਹਾਘੋਸ਼ਣਾ’ ਪੱਤਰ ਵੀ ਜਾਰੀ ਕੀਤਾ। ਇਸ ਵਿਚ, ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਅੱਜ ਸਾਡੇ ਦੇਸ਼ ਵਿਚ ਸੰਵਿਧਾਨ, ਗਣਤੰਤਰ-ਲੋਕਤੰਤਰ, ਆਜ਼ਾਦੀ ਸਭ ਖ਼ਤਰੇ ਵਿਚ ਹੈ।

Akhlesh YadavAkhlesh Yadav

ਸਪਾ ਪ੍ਰਧਾਨ ਨੇ ਸੋਮਵਾਰ ਨੂੰ ਟਵੀਟ ਕੀਤਾ ਕਿ ਗਣਤੰਤਰ ਦਿਵਸ ’ਤੇ, ਕਿਸਾਨਾਂ ਦੀ ਟਰੈਕਟਰ ਪਰੇਡ ਨੂੰ ਰੋਕਣ ਲਈ ਪੰਪਾਂ ’ਤੇ ਟਰੈਕਟਰਾਂ ਨੂੰ ਡੀਜ਼ਲ ਨਾ ਦੇਣ ਦੀਆਂ ਖ਼ਬਰਾਂ ਆਈਆਂ ਹਨ। ਭਾਜਪਾ ਹੇਠਲੇ ਕ੍ਰਮ ’ਤੇ ਕਿਸਾਨੀ ਵਿਰੁਧ ਸਾਜ਼ਸ਼ ਰਚ ਰਹੀ ਹੈ।

akhlesh yadavakhlesh yadav

ਇਸ ਤੋਂ ਇਲਾਵਾ ਯਾਦਵ ਨੇ ਟਵਿੱਟਰ ’ਤੇ ‘ਗਣਤੰਤਰ ਦਿਵਸ ਮਹਾ ਘੋਸ਼ਣਾ’ ਪੱਤਰ ਵੀ ਸਾਂਝਾ ਕੀਤਾ ਹੈ। ਯਾਦਵ ਨੇ ਕਿਹਾ ਕਿ ਅੱਜ ਸਾਡੇ ਦੇਸ਼ ਵਿਚ ਸੰਵਿਧਾਨ, ਗਣਤੰਤਰ-ਲੋਕਤੰਤਰ, ਆਜ਼ਾਦੀ ਸਭ ਖ਼ਤਰੇ ਵਿਚ ਹਨ, ਇਸ ਲਈ ਇਸ ਗਣਤੰਤਰ ਦਿਵਸ ’ਤੇ ਸਪਾ ਇਕ ਨਵੀਂ ਚੁਨੌਤੀਆਂ ਦਾ ਸਾਹਮਣਾ ਕਰਨ ਲਈ, ਇਕ ਨਵਾਂ ਸੰਕਲਪ ਲੈ ਕੇ, ਨਵਾਂ ਐਲਾਨ ਕਰਨ ਜਾ ਰਹੀ ਹੈ। ਨਵੀਂ ਹਵਾ, ਨਵੀਂ ਸਪਾ, ਬਜ਼ੁਰਗਾਂ ਦਾ ਹੱਥ, ਨੌਜਵਾਨਾਂ ਦਾ ਸਾਥ।    

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement