ਹਾਈ ਕੋਰਟ ਦਾ ਵੱਡਾ ਫੈਸਲਾ ਬੱਚੀ ਦੇ ਕੱਪੜੇ ਉਤਾਰੇ ਬਿਨਾਂ ਜਿਨਸੀ ਸ਼ੋਸ਼ਣ ਕਰਨਾ POCSO ਤਹਿਤ ਨਹੀਂ
Published : Jan 25, 2021, 2:34 pm IST
Updated : Jan 25, 2021, 2:34 pm IST
SHARE ARTICLE
high court
high court

ਬਿਨਾਂ ਜਿਨਸੀ ਸ਼ੋਸ਼ਣ ਕਰਨਾ ਉਦੋਂ ਤਕ ਜਿਨਸੀ ਸ਼ੋਸ਼ਣ ਨਹੀਂ ਹੈ ਜਦੋਂ ਤੱਕ ਸਕਿਨ-ਟੂ-ਸਕਿਨ ਕੌਨਟੈਕਟ ਨਹੀਂ ਹੁੰਦਾ।

ਮੁੰਬਈ: ਬੰਬੇ ਹਾਈ ਕੋਰਟ ਨੇ ਜਿਨਸੀ ਸ਼ੋਸ਼ਣ ਨਾਲ ਸਬੰਧਤ ਇੱਕ ਕੇਸ ਵਿੱਚ ਇੱਕ ਵੱਡਾ ਫੈਸਲਾ ਸੁਣਾਇਆ ਹੈ ਜਿਸ ਨਾਲ ਛੇੜਛਾੜ, ਜਿਨਸੀ ਸ਼ੋਸ਼ਣ ਵਰਗੇ ਮਾਮਲਿਆਂ ਵਿੱਚ ਵਿਆਪਕ  ਹੋ ਸਕਦੇ ਹਨ। ਕੋਰਟ ਨੇ ਆਪਣੇ ਇੱਕ ਫੈਸਲੇ ਵਿੱਚ ਕਿਹਾ ਹੈ ਕਿ ਬੱਚੀ ਦੇ ਕਪੜੇ ਉਤਾਰੇ ਬਿਨਾਂ ਜਿਨਸੀ ਸ਼ੋਸ਼ਣ ਕਰਨਾ ਉਦੋਂ ਤਕ ਜਿਨਸੀ ਸ਼ੋਸ਼ਣ ਨਹੀਂ ਹੈ ਜਦੋਂ ਤੱਕ ਸਕਿਨ-ਟੂ-ਸਕਿਨ ਕੌਨਟੈਕਟ ਨਹੀਂ ਹੁੰਦਾ। 

rape casePOCSO

ਬੰਬੇ ਹਾਈ ਕੋਰਟ ਨੇ ਕਿਹਾ ਹੈ ਕਿ 12 ਸਾਲ ਦੀ ਬੱਚੀ ਦੇ ਕੱਪੜੇ ਦੇ ਉਪਰੋਂ ਛਾਤੀ ਦਬਾਉਣਾ ਉਦੋਂ ਤਕ ਜਿਨਸੀ ਸ਼ੋਸ਼ਣ ਨਹੀਂ ਹੈ ਜਦੋਂ ਤੱਕ ਸਕਿਨ-ਟੂ-ਸਕਿਨ ਕੌਨਟੈਕਟ ਨਹੀਂ ਹੁੰਦਾ। ਅਦਾਲਤ ਨੇ ਇਹ ਵੀ ਕਿਹਾ ਕਿ ਹੱਥ ਲਾਉਣਾ ਸ਼ੋਸ਼ਣ ਨਹੀਂ ਹੁੰਦਾ। ਅਦਾਲਤ ਵਜੋਂ, ਇਸ ਨੂੰ ਲੜਕੀ/ ਔਰਤ ਦੀ 'ਨਰਮਾਈ ਭੰਗ ਕਰਨ ਦੇ ਇਰਾਦੇ' ਵਜੋਂ ਮੰਨਿਆ ਜਾ ਸਕਦਾ ਹੈ।

LAWcourt

ਇਹ ਫੈਸਲਾ ਜਸਟਿਸ ਪੁਸ਼ਪਾ ਗਨੇਦੀਵਾਲਾ ਦੇ ਸਿੰਗਲ-ਜੱਜ ਬੈਂਚ ਨੇ ਇਕ ਵਿਅਕਤੀ ਦੀ ਸਜ਼ਾ ਨੂੰ ਸੋਧਦੇ ਹੋਏ ਸੁਣਾਇਆ, ਜਿਸ ਨੂੰ ਇਕ ਨਾਬਾਲਗ ਲੜਕੀ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਵਿੱਚ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ ਪਰ ਬੰਬੇ ਹਾਈ ਕੋਰਟ ਦੀ ਨਾਗਪੁਰ ਬੈਂਚ ਨੇ ਇਸ ਮਾਮਲੇ ਵਿੱਚ ਮੁਲਜ਼ਮ ਨੂੰ ਬਰੀ ਕਰ ਦਿੱਤਾ ਹੈ। ਦਰਅਸਲ POCSO ਐਕਟ ਦੀ ਧਾਰਾ 8 ਦੇ ਤਹਿਤ ਜਿਨਸੀ ਸ਼ੋਸ਼ਣ ਦੀ ਸਜ਼ਾ 3-5 ਸਾਲ ਹੈ, ਜਦੋਂ ਕਿ ਆਈਪੀਸੀ ਦੀ ਧਾਰਾ 354 ਦੇ ਤਹਿਤ ਇਕ ਤੋਂ ਡੇਢ ਸਾਲ ਤੱਕ ਦੀ ਸਜਾ ਹੁੰਦੀ  ਹੈ।

ਜ਼ਿਕਰਯੋਗ ਹੈ ਕਿ ਇਹ ਕੇਸ 2016 ਦਾ ਹੈ ਜਦੋਂ ਦੋਸ਼ੀ ਨਾਬਾਲਗ ਨੂੰ ਅਮਰੂਦ ਦੇਣ ਦੇ ਬਹਾਨੇ ਆਪਣੇ ਘਰ ਲੈ ਗਿਆ। ਇਥੇ ਉਸ ਨੇ ਪੀੜਤਾ ਨਾਲ ਛੇੜਛਾੜ ਕੀਤੀ ਜਦੋਂ ਨਾਬਾਲਗ ਦੀ ਮਾਂ ਉਥੇ ਪਹੁੰਚੀ ਤਾਂ ਬੱਚੀ ਰੋ ਰਹੀ ਸੀ ਤੇ ਇਸ ਤੋਂ ਬਾਅਦ ਹੀ ਦੋਸ਼ੀਆਂ ਖਿਲਾਫ ਤੁਰੰਤ ਐਫਆਈਆਰ ਦਰਜ ਕੀਤੀ ਗਈ। ਇਸ ਤੋਂ ਬਾਅਦ ਜੱਜ ਇੱਕ ਆਦਮੀ ਵਲੋਂ ਦਾਇਰ ਅਪੀਲ ਤੇ ਸੁਣਵਾਈ ਕਰ ਰਹੇ ਸੀ ਜੋ ਇੱਕ ਨਾਬਾਲਗ ਲੜਕੀ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement