
ਯੂਪੀ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਲੱਗਿਆ ਵੱਡਾ ਝਟਕਾ
ਨਵੀਂ ਦਿੱਲੀ: ਯੂਪੀ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਕਾਂਗਰਸ ਦੇ ਸੀਨੀਅਰ ਆਗੂ ਆਰਪੀਐਨ ਸਿੰਘ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਅੱਜ ਦੁਪਹਿਰ 3 ਵਜੇ ਭਾਜਪਾ 'ਚ ਸ਼ਾਮਲ ਹੋ ਸਕਦੇ ਹਨ।
Congress leader and former Union Minister RPN Singh resigns from party
ਇਸ ਚਰਚਾ ਦੇ ਵਿਚਕਾਰ ਆਰਪੀਐਨ ਸਿੰਘ ਨੇ ਆਪਣੇ ਟਵਿਟਰ ਹੈਂਡਲ ਦਾ ਬਾਇਓ ਬਦਲ ਦਿੱਤਾ ਹੈ। ਉਨ੍ਹਾਂ ਨੇ ਕਾਂਗਰਸ ਪਾਰਟੀ ਨਾਲ ਸਬੰਧਤ ਅਹੁਦੇ ਦੀ ਸੂਚਨਾ ਇੱਥੋਂ ਹਟਾ ਦਿੱਤੀ ਹੈ।
Congress leader and former Union Minister RPN Singh resigns from party
ਇਸ ਤੋਂ ਇਲਾਵਾ ਉਨ੍ਹਾਂ ਆਪਣਾ ਅਸਤੀਫਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਵੀ ਭੇਜ ਦਿੱਤਾ ਹੈ। ਸਿੰਘ ਨੇ ਟਵੀਟ ਕੀਤਾ ਕਿ ਅੱਜ ਜਦੋਂ ਪੂਰਾ ਦੇਸ਼ ਗਣਤੰਤਰ ਦਿਵਸ ਮਨਾ ਰਿਹਾ ਹੈ, ਮੈਂ ਆਪਣੇ ਸਿਆਸੀ ਜੀਵਨ ਦਾ ਨਵਾਂ ਅਧਿਆਏ ਸ਼ੁਰੂ ਕਰ ਰਿਹਾ ਹਾਂ। ਜੈ ਹਿੰਦ