
Raipur News : ਅਸਮਾਨੀ ਚੜਿਆ ਧੂੰਆਂ, ਲੋਕਾਂ ’ਚ ਡਰ ਦਾ ਮਾਹੌਲ
Massive fire breaks out in chemical plant in Raipur Latest News in Punjabi : ਰਾਏਪੁਰ ਦੇ ਟਿਲਡਾ ਨੇਵਰਾ ਵਿਖੇ ਸਥਿਤ ਸੰਜੇ ਕੈਮੀਕਲ ਪਲਾਂਟ ਵਿਚ ਭਿਆਨਕ ਅੱਗ ਲੱਗ ਗਈ ਹੈ। ਅੱਗ ਇੰਨੀ ਭਿਆਨਕ ਸੀ ਕਿ ਧੂੰਆਂ 5 ਕਿਲੋਮੀਟਰ ਦੂਰ ਤੋਂ ਅਸਮਾਨ ਵਿਚ ਦਿਖਾਈ ਦੇ ਰਿਹਾ ਸੀ। ਅੱਗ ਦੇ ਨਾਲ-ਨਾਲ ਜ਼ੋਰਦਾਰ ਧਮਾਕਿਆਂ ਦੀਆਂ ਆਵਾਜ਼ਾਂ ਵੀ ਸੁਣਾਈ ਦੇ ਰਹੀਆਂ ਸਨ। ਜਿਸ ਕਾਰਨ ਆਲੇ-ਦੁਆਲੇ ਦੇ ਲੋਕ ਬਹੁਤ ਡਰੇ ਹੋਏ ਹਨ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਦਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੌਰਾਨ ਕੈਮੀਕਲ ਪਲਾਂਟ ’ਚ ਕੰਮ ਕਰ ਰਹੇ ਦੋ ਮਜ਼ਦੂਰ ਅੱਗ ਦੀ ਲਪੇਟ ਵਿਚ ਆਉਣ ਕਾਰਨ ਜ਼ਖ਼ਮੀ ਹੋ ਗਏ ਹਨ ਅਤੇ ਕਈਆਂ ਦੇ ਅੰਦਰ ਫਸੇ ਹੋਣ ਦਾ ਖ਼ਦਸ਼ਾ ਹੈ। ਫ਼ਿਲਹਾਲ ਫ਼ਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ ਅਤੇ ਅੱਗ ਬੁਝਾਉਣ ਵਿਚ ਰੁੱਝੀ ਹੋਈ ਹੈ। ਇਹ ਪੂਰਾ ਮਾਮਲਾ ਟਿਲਡਾ ਨੇਵਰਾ ਥਾਣਾ ਖੇਤਰ ਦਾ ਹੈ।
ਜਾਣਕਾਰੀ ਅਨੁਸਾਰ, ਸੰਜੇ ਕੈਮੀਕਲ ਪਲਾਂਟ ਵਿਚ ਪੇਂਟ ਦਾ ਨਿਰਮਾਣ ਕੀਤਾ ਜਾਂਦਾ ਸੀ। ਅੱਗ ਅਤੇ ਧਮਾਕੇ ਕਾਰਨ ਇਲਾਕੇ ਦੇ ਲੋਕਾਂ ਵਿਚ ਡਰ ਦਾ ਮਾਹੌਲ ਹੈ।
(For more Punjabi news apart fromMassive fire breaks out in chemical plant in Raipur Latest News in Punjabi stay tuned to Rozana Spokesman)