
ਮੇਜਰ ਮਨਜੀਤ ਅਤੇ ਦਿਲਵਰ ਖ਼ਾਨ ਨੂੰ ਮਿਲੇਗਾ ਕੀਰਤੀ ਚੱਕਰ
ਨਵੀਂ ਦਿੱਲੀ : ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਗਣਤੰਤਰ ਦਿਵਸ ਦੀ ਪੂਰਵ ਸੰਧਿਆ ’ਤੇ ਹਥਿਆਰਬੰਦ ਬਲਾਂ ਦੇ 93 ਜਵਾਨਾਂ ਨੂੰ ਬਹਾਦਰੀ ਪੁਰਸਕਾਰ ਦੇਣ ਨੂੰ ਪ੍ਰਵਾਨਗੀ ਦੇ ਦਿਤੀ ਹੈ। ਕੀਰਤੀ ਚੱਕਰ ਭਾਰਤ ਦਾ ਦੂਜਾ ਸੱਭ ਤੋਂ ਵੱਡਾ ਸ਼ਾਂਤੀ ਕਾਲ ਦਾ ਬਹਾਦਰੀ ਪੁਰਸਕਾਰ ਹੈ ਜੋ 22 ਰਾਸ਼ਟਰੀ ਰਾਈਫਲਜ਼ ਦੇ ਪੰਜਾਬ ਦੇ ਮੇਜਰ ਮਨਜੀਤ ਨੂੰ ਅਤੇ 28 ਰਾਸ਼ਟਰੀ ਰਾਈਫਲਜ਼ ਦੇ ਨਾਇਕ ਦਿਲਵਰ ਖਾਨ ਨੂੰ ਮਰਨ ਉਪਰੰਤ ਦਿਤਾ ਗਿਆ ਹੈ।
ਰਾਸ਼ਟਰਪਤੀ ਨੇ 14 ਸ਼ੌਰਿਆ ਚੱਕਰ ਪੁਰਸਕਾਰਾਂ ਨੂੰ ਪ੍ਰਵਾਨਗੀ ਦਿਤੀ , ਜਿਨ੍ਹਾਂ ’ਚੋਂ ਤਿੰਨ ਮਰਨ ਉਪਰੰਤ ਹਨ। ਸ਼ੌਰਿਆ ਚੱਕਰ ਪੁਰਸਕਾਰ ਦੇ ਜੇਤੂਆਂ ’ਚ ਮੇਜਰ ਆਸ਼ੀਸ਼ ਦਹੀਆ 50 ਆਰ.ਆਰ., ਮੇਜਰ ਕੁਨਾਲ 1 ਆਰ.ਆਰ., ਮੇਜਰ ਸਤਿੰਦਰ ਧਨਖੜ 4 ਆਰ.ਆਰ., ਕੈਪਟਨ ਦੀਪਕ ਸਿੰਘ 48 ਆਰ.ਆਰ. (ਮਰਨ ਉਪਰੰਤ) ਅਤੇ ਸਹਾਇਕ ਕਮਾਂਡੈਂਟ ਐਸੁੰਥੁੰਗ ਕਿਕੋਨ, 4 ਅਸਾਮ ਰਾਈਫਲਜ਼ ਸ਼ਾਮਲ ਹਨ।
ਸੂਬੇਦਾਰ ਵਿਕਾਸ ਤੋਮਰ 1 ਪੈਰਾ, ਸੂਬੇਦਾਰ ਮੋਹਨ ਰਾਮ 20 ਜਾਟ ਰੈਜੀਮੈਂਟ, ਹੌਲਦਾਰ ਰੋਹਿਤ ਕੁਮਾਰ ਡੋਗਰਾ (ਮਰਨ ਉਪਰੰਤ), ਹੌਲਦਾਰ ਪ੍ਰਕਾਸ਼ ਤਮਾਂਗ 32 ਆਰ.ਆਰ., ਫਲਾਈਟ ਲੈਫਟੀਨੈਂਟ ਅਮਨ ਸਿੰਘ ਹੰਸ, ਕਾਰਪੋਰਲ ਡਭੀ ਸੰਜੇ ਹਿਫਾਬਾਈ ਈਸਾ, ਵਿਜਯਨ ਕੁੱਟੀ ਜੀ (ਮਰਨ ਉਪਰੰਤ), ਕੇਂਦਰੀ ਰਿਜ਼ਰਵ ਪੁਲਿਸ ਫੋਰਸ ਦੇ ਡਿਪਟੀ ਕਮਾਂਡੈਂਟ ਵਿਕਰਾਂਤ ਕੁਮਾਰ ਅਤੇ ਇੰਸਪੈਕਟਰ ਜੈਫਰੀ ਹਿੰਚੁਲੋ ਨੂੰ ਵੀ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ।
66 ਫ਼ੌਜ ਮੈਡਲ ਵੀ ਦਿਤੇ ਗਏ ਹਨ, ਜਿਨ੍ਹਾਂ ’ਚ 7 ਮਰਨ ਉਪਰੰਤ ਪੁਰਸਕਾਰ, 2 ਨੇਵੀ ਮੈਡਲ (ਬਹਾਦਰੀ) ਅਤੇ 8 ਫ਼ੌਜ ਮੈਡਲ (ਬਹਾਦਰੀ) ਸ਼ਾਮਲ ਹਨ। ਰਾਸ਼ਟਰਪਤੀ ਨੇ ਹਥਿਆਰਬੰਦ ਬਲਾਂ ਅਤੇ ਹੋਰ ਕਰਮਚਾਰੀਆਂ ਲਈ 305 ਰੱਖਿਆ ਅਲੰਕਰਣਾਂ ਨੂੰ ਵੀ ਪ੍ਰਵਾਨਗੀ ਦਿਤੀ।
ਵੱਖ-ਵੱਖ ਸੇਵਾਵਾਂ ਦੇ 942 ਮੁਲਾਜ਼ਮਾਂ ਨੂੰ ਬਹਾਦਰੀ ਅਤੇ ਸੇਵਾ ਮੈਡਲ
ਨਵੀਂ ਦਿੱਲੀ : ਗਣਤੰਤਰ ਦਿਵਸ ਦੀ ਪੂਰਵ ਸੰਧਿਆ ’ਤੇ ਵੱਖ-ਵੱਖ ਸ਼੍ਰੇਣੀਆਂ ’ਚ ਕੁਲ 942 ਪੁਲਿਸ, ਫਾਇਰ ਅਤੇ ਨਾਗਰਿਕ ਸੁਰੱਖਿਆ ਮੁਲਾਜ਼ਮਾਂ ਨੂੰ ਬਹਾਦਰੀ ਅਤੇ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਸਨਿਚਰਵਾਰ ਨੂੰ ਜਾਰੀ ਅਧਿਕਾਰਤ ਬਿਆਨ ’ਚ ਇਹ ਜਾਣਕਾਰੀ ਦਿਤੀ ਗਈ ਹੈ। ਇਨ੍ਹਾਂ ’ਚ 95 ਬਹਾਦਰੀ ਮੈਡਲ ਸ਼ਾਮਲ ਹਨ।
ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ’ਚ ਪੁਲਿਸ, ਫਾਇਰ ਫਾਈਟਰ, ਹੋਮ ਗਾਰਡ ਅਤੇ ਨਾਗਰਿਕ ਸੁਰੱਖਿਆ ਮੁਲਾਜ਼ਮਾ ਸ਼ਾਮਲ ਹਨ। ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ’ਚ ਖੱਬੇ ਪੱਖੀ ਅਤਿਵਾਦ ਪ੍ਰਭਾਵਤ ਖੇਤਰਾਂ ’ਚ ਤਾਇਨਾਤ 28 ਜਵਾਨ, ਜੰਮੂ-ਕਸ਼ਮੀਰ ਖੇਤਰ ’ਚ ਤਾਇਨਾਤ 28 ਜਵਾਨ, ਉੱਤਰ ਪੂਰਬ ’ਚ ਤਿੰਨ ਅਤੇ ਹੋਰ ਖੇਤਰਾਂ ’ਚ ਤਾਇਨਾਤ 36 ਜਵਾਨ ਸ਼ਾਮਲ ਹਨ।
ਮੰਤਰਾਲੇ ਨੇ ਕਿਹਾ ਕਿ 101 ਰਾਸ਼ਟਰਪਤੀ ਵਿਲੱਖਣ ਸੇਵਾ ਮੈਡਲ (ਪੀ.ਐਸ.ਐਮ.) ਵਿਚੋਂ 85 ਮੈਡਲ ਪੁਲਿਸ ਮੁਲਾਜ਼ਮਾਂ, ਪੰਜ ਫਾਇਰ ਸਰਵਿਸ ਕਰਮਚਾਰੀਆਂ, ਸੱਤ ਸਿਵਲ ਡਿਫੈਂਸ ਅਤੇ ਹੋਮ ਗਾਰਡ ਸੇਵਾ ਕਰਮਚਾਰੀਆਂ ਅਤੇ ਚਾਰ ਸੁਧਾਰ ਸੇਵਾ ਕਰਮਚਾਰੀਆਂ ਨੂੰ ਦਿਤੇ ਗਏ। 746 ਮੈਰੀਟੋਰੀਅਸ ਸਰਵਿਸ ਮੈਡਲਾਂ (ਐਮ.ਐਸ.ਐਮ.) ’ਚੋਂ 634 ਪੁਲਿਸ ਸੇਵਾ, 37 ਫਾਇਰ ਸਰਵਿਸਿਜ਼, 39 ਸਿਵਲ ਡਿਫੈਂਸ ਅਤੇ ਹੋਮ ਗਾਰਡ ਸੇਵਾਵਾਂ ਅਤੇ 36 ਸੁਧਾਰ ਸੇਵਾ ਮੁਲਾਜ਼ਮਾਂ ਨੂੰ ਦਿਤੇ ਗਏ ਹਨ।
ਰੇਲਵੇ ਸੁਰੱਖਿਆ ਬਲ ਅਤੇ ਰੇਲਵੇ ਸੁਰੱਖਿਆ ਵਿਸ਼ੇਸ਼ ਬਲ ਦੇ ਅਧਿਕਾਰੀ ਅਤੇ ਕਰਮਚਾਰੀ ਰਾਸ਼ਟਰਪਤੀ ਮੈਡਲ ਨਾਲ ਸਨਮਾਨਤ
ਨਵੀਂ ਦਿੱਲੀ : ਗਣਤੰਤਰ ਦਿਵਸ 2025 ਦੇ ਮੌਕੇ ਰਾਸ਼ਟਰਪਤੀ ਨੇ ਰੇਲਵੇ ਸੁਰੱਖਿਆ ਬਲ/ਰੇਲਵੇ ਸੁਰੱਖਿਆ ਵਿਸ਼ੇਸ਼ ਬਲ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਿਲੱਖਣ ਸੇਵਾ ਲਈ ਰਾਸ਼ਟਰਪਤੀ ਮੈਡਲ ਅਤੇ ਸ਼ਾਨਦਾਰ ਸੇਵਾ ਲਈ ਮੈਡਲ ਦੇਣ ਦਾ ਐਲਾਨ ਕੀਤਾ ਹੈ। ਵਿਸ਼ੇਸ਼ ਸੇਵਾ ਲਈ ਰਾਸ਼ਟਰਪਤੀ ਮੈਡਲ ਅਮੀਆ ਨੰਦਨ ਸਿਨਹਾ (ਇੰਸਪੈਕਟਰ ਜਨਰਲ ਕਮ ਪ੍ਰਿੰਸੀਪਲ ਮੁੱਖ ਸੁਰੱਖਿਆ ਕਮਿਸ਼ਨਰ, ਉੱਤਰੀ ਮੱਧ ਰੇਲਵੇ) ਨੂੰ ਦਿਤਾ ਜਾਵੇਗਾ।
ਪੁਲਿਸ ਮੈਡਲ ਵਧੀਆ ਸੇਵਾ ਸਚਿਨ ਅਸ਼ੋਕ ਭਲੋੜੇ (ਡਿਪਟੀ ਇੰਸਪੈਕਟਰ ਜਨਰਲ, ਉੱਤਰੀ ਰੇਲਵੇ), ਪੀ.ਵੀ. ਸ਼ਾਂਤਾ ਰਾਮ (ਡਿਪਟੀ ਇੰਸਪੈਕਟਰ ਜਨਰਲ, ਦੱਖਣੀ ਪੂਰਬੀ ਰੇਲਵੇ), ਏ. ਇਬਰਾਹਿਮ ਸ਼ਰੀਫ (ਡਿਪਟੀ ਇੰਸਪੈਕਟਰ ਜਨਰਲ, ਦੱਖਣੀ ਰੇਲਵੇ), ਸੁਨੀਲ ਚੰਦ (ਇੰਸਪੈਕਟਰ, ਨੇਵਲ ਕੋਰ, ਰੇਲਵੇ ਪ੍ਰੋਟੈਕਸ਼ਨ ਸਪੈਸ਼ਲ ਫੋਰਸ), ਡੀ. ਸ਼੍ਰੀਨਿਵਾਸਰਾਓ (ਇੰਸਪੈਕਟਰ, ਦੱਖਣੀ ਮੱਧ ਰੇਲਵੇ), ਚੰਦਰ ਕਾਂਤ ਤਿਵਾੜੀ (ਇੰਸਪੈਕਟਰ, 6ਵੀਂ ਕੋਰ, ਰੇਲਵੇ ਪ੍ਰੋਟੈਕਸ਼ਨ ਸਪੈਸ਼ਲ ਫੋਰਸ), ਕਾਲੂ ਸੇਠੀ (ਇੰਸਪੈਕਟਰ, ਈਸਟ ਕੋਸਟ ਰੇਲਵੇ), ਦਿਨੇਸ਼ ਚੌਧਰੀ (ਸਬ-ਇੰਸਪੈਕਟਰ, ਈਸਟ ਸੈਂਟਰਲ ਰੇਲਵੇ), ਗੁਰਬਿੰਦਰ ਸਿੰਘ (ਸਬ-ਇੰਸਪੈਕਟਰ, ਸੱਤਵੀਂ ਕੋਰ, ਰੇਲਵੇ ਪ੍ਰੋਟੈਕਸ਼ਨ ਸਪੈਸ਼ਲ ਫੋਰਸ), ਰੋਹਿਤਸ਼ ਆਰੀਆ (ਸਬ-ਇੰਸਪੈਕਟਰ, 6ਵੀਂ ਕੋਰ, ਰੇਲਵੇ ਪ੍ਰੋਟੈਕਸ਼ਨ ਸਪੈਸ਼ਲ ਫੋਰਸ), ਮਹਿਮੂਦ ਹਸਨ (ਸਹਾਇਕ ਸਬ ਇੰਸਪੈਕਟਰ, ਉੱਤਰੀ ਰੇਲਵੇ), ਅਲੋਕ ਰੰਜਨ ਮਿੱਤਰਾ (ਸਹਾਇਕ ਸਬ ਇੰਸਪੈਕਟਰ, ਪੂਰਬੀ ਰੇਲਵੇ), ਰਵੀਚੰਦਰਨ ਪੁਤੂਰ (ਸਹਾਇਕ ਸਬ ਇੰਸਪੈਕਟਰ/ਡ?ਰਾਈਵਰ, ਦੱਖਣੀ ਮੱਧ ਰੇਲਵੇ), ਉੱਤਮ ਕੁਮਾਰ ਬ੍ਰਹਮਾ (ਹੈੱਡ ਕਾਂਸਟੇਬਲ, ਨੌਰਥ ਈਸਟ ਫਰੰਟੀਅਰ ਰੇਲਵੇ), ਆਸ਼ਾ (ਲੇਡੀ ਹੈੱਡ ਕਾਂਸਟੇਬਲ, ਉੱਤਰ ਪੂਰਬੀ ਰੇਲਵੇ) ਨੂੰ ਦਿਤਾ ਜਾਵੇਗਾ।
ਸੀ.ਬੀ.ਆਈ. ਦੇ 31 ਅਧਿਕਾਰੀ ਅਤੇ ਮੁਲਾਜ਼ਮ ਪੁਲਿਸ ਮੈਡਲ ਨਾਲ ਸਨਮਾਨਿਤ
ਨਵੀਂ ਦਿੱਲੀ : ਦੇਸ਼ ’ਚ 76ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ’ਤੇ ਪੁਲਿਸ ਮੈਡਲ ਨਾਲ ਸਨਮਾਨਿਤ ਕੀਤੇ ਗਏ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੇ 31 ਅਧਿਕਾਰੀਆਂ ਅਤੇ ਕਰਮਚਾਰੀਆਂ ’ਚ ਮਨੀਪੁਰ ਦੰਗਿਆਂ, ਆਨਲਾਈਨ ਵਪਾਰ ਘਪਲਿਆਂ, ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਅਤੇ ਪਛਮੀ ਬੰਗਾਲ ’ਚ ਚੋਣਾਂ ਤੋਂ ਬਾਅਦ ਹੋਈ ਹਿੰਸਾ ਦੀ ਜਾਂਚ ਦੀ ਨਿਗਰਾਨੀ ਕਰਨ ਵਾਲੇ ਅਧਿਕਾਰੀ ਵੀ ਸ਼ਾਮਲ ਹਨ।
ਸੀ.ਬੀ.ਆਈ. ਨੇ ਇਕ ਬਿਆਨ ’ਚ ਕਿਹਾ ਕਿ 6 ਅਧਿਕਾਰੀਆਂ ਨੂੰ ਵਿਲੱਖਣ ਸੇਵਾ ਲਈ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ ਜਦਕਿ 25 ਅਧਿਕਾਰੀਆਂ ਨੂੰ ਸ਼ਾਨਦਾਰ ਸੇਵਾ ਲਈ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ।
ਸੀ.ਬੀ.ਆਈ. ਦੇ ਸੰਯੁਕਤ ਨਿਰਦੇਸ਼ਕ ਘਣਸ਼ਿਆਮ ਉਪਾਧਿਆਏ ਨੂੰ ਵਿਲੱਖਣ ਸੇਵਾ ਲਈ ਰਾਸ਼ਟਰਪਤੀ ਦੇ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਪਛਮੀ ਬੰਗਾਲ ’ਚ ਚੋਣਾਂ ਤੋਂ ਬਾਅਦ ਹੋਈ ਹਿੰਸਾ, ਮਨੀਪੁਰ ਦੰਗੇ, ਰਾਸ਼ਟਰਮੰਡਲ ਖੇਡਾਂ ’ਚ ਭ੍ਰਿਸ਼ਟਾਚਾਰ, ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੇ ਪਰਵਾਰ ਵਿਰੁਧ ਨੌਕਰੀ ਲਈ ਜ਼ਮੀਨ ਘਪਲਾ, 2024 ’ਚ ਨੀਟ ਨਾਲ ਜੁੜੀਆਂ ਬੇਨਿਯਮੀਆਂ, ਅਸਾਮ ਪੋਂਜੀ ਘਪਲੇ ਨਾਲ ਜੁੜੇ ਮਹੱਤਵਪੂਰਨ ਮਾਮਲਿਆਂ ਤੋਂ ਇਲਾਵਾ ਅਪਰਾਧ ਦੇ ਕਈ ਗੁੰਝਲਦਾਰ ਮਾਮਲਿਆਂ ਦੀ ਜਾਂਚ ਦੀ ਅਗਵਾਈ ਕੀਤੀ।
ਸੰਯੁਕਤ ਨਿਰਦੇਸ਼ਕ (ਉੱਤਰ-ਪੂਰਬੀ ਖੇਤਰ) ਦਤਲਾ ਸ਼੍ਰੀਨਿਵਾਸ ਵਰਮਾ ਨੂੰ ਵੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਵਰਮਾ ਅਸਾਮ ਦੇ ਆਨਲਾਈਨ ਵਪਾਰ ਘਪਲੇ, ਪਛਮੀ ਬੰਗਾਲ ਵਿਚ ਚੋਣਾਂ ਤੋਂ ਬਾਅਦ ਹਿੰਸਾ ਦੇ ਮਾਮਲਿਆਂ ਅਤੇ ਮਨੀਪੁਰ ਦੰਗਿਆਂ ਨਾਲ ਜੁੜੇ ਮਾਮਲਿਆਂ ਵਿਚ ਅੱਗੇ ਦੀ ਜਾਂਚ ਦੀ ਨਿਗਰਾਨੀ ਕਰ ਰਹੇ ਹਨ।
ਸਹਾਇਕ ਇੰਸਪੈਕਟਰ ਜਨਰਲ (ਸੀ.ਬੀ.ਆਈ., ਪਾਲਿਸੀ ਡਵੀਜ਼ਨ) ਤੇਜਪਾਲ ਸਿੰਘ, ਡੀ.ਐਸ.ਪੀ. ਨਰੇਸ਼ ਕੁਮਾਰ, ਸਬ-ਇੰਸਪੈਕਟਰ ਭਾਨੀ ਸਿੰਘ ਰਾਠੌਰ ਅਤੇ ਸਹਾਇਕ ਸਬ-ਇੰਸਪੈਕਟਰ ਏਕੋਦਨ ਬਾਲਾਕ੍ਰਿਸ਼ਨਨ ਵੀ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ’ਚ ਸ਼ਾਮਲ ਹਨ। ਸੰਯੁਕਤ ਡਾਇਰੈਕਟਰ ਰਾਜੀਵ ਰੰਜਨ ਸਮੇਤ 25 ਅਧਿਕਾਰੀਆਂ ਨੂੰ ਸ਼ਾਨਦਾਰ ਸੇਵਾਵਾਂ ਲਈ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਡਿਪਟੀ ਡਾਇਰੈਕਟਰ (ਪ੍ਰਸ਼ਾਸਨ ਅਤੇ ਪਰਸੋਨਲ) ਕੁਲਦੀਪ ਦਿਵੇਦੀ ਨੇ ਵੀ ਮੈਡਲ ਪ੍ਰਾਪਤ ਕੀਤਾ। ਡਿਪਟੀ ਇੰਸਪੈਕਟਰ ਜਨਰਲ ਸੁਧਾ ਸਿੰਘ ਅਤੇ ਅਸ਼ਵਿਨ ਆਨੰਦ ਸ਼ੇਨਵੀ ਨੂੰ ਵੀ ਸ਼ਾਨਦਾਰ ਸੇਵਾ ਲਈ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ।
ਸ਼ਾਨਦਾਰ ਸੇਵਾਵਾਂ ਲਈ ਪੁਲਿਸ ਮੈਡਲ ਪ੍ਰਾਪਤ ਕਰਨ ਵਾਲਿਆਂ ’ਚ ਡਿਪਟੀ ਇੰਸਪੈਕਟਰ ਜਨਰਲ ਜੈਲਕਸ਼ਮੀ ਰਾਮਾਨੁਜਮ, ਡਿਪਟੀ ਲੀਗਲ ਸਲਾਹਕਾਰ ਅੰਮ੍ਰਿਤ ਪਾਲ ਸਿੰਘ, ਡੀ.ਐਸ.ਪੀ. ਵਿਵੇਕ ਅਤੇ ਸੂਰਜ ਮਜੂਮਦਾਰ, ਇੰਸਪੈਕਟਰ ਰਾਜ ਕੁਮਾਰ, ਮਨੀਕਾਵੇਲ ਸੁੰਦਰਮੂਰਤੀ, ਸੰਜੀਵ ਸ਼ਰਮਾ ਅਤੇ ਬਲਦੇਵ ਕੁਮਾਰ, ਸਬ ਇੰਸਪੈਕਟਰ ਰਜਿੰਦਰ ਕੁਮਾਰ, ਸਹਾਇਕ ਸਬ ਇੰਸਪੈਕਟਰ ਵਿਸ਼ਨੂੰ ਓਮ ਵਿਕਰਮ, ਨਰੇਸ਼ ਕੁਮਾਰ ਕੌਸ਼ਿਕ, ਵਾਹੇਂਗਬਾਮ ਸੁਨੀਲ ਸਿੰਘ, ਸੁਭਾਸ਼ ਕਿਸ਼ਨ ਖਟੇਲੇ ਅਤੇ ਕੁਲਦੀਪ ਕੁਮਾਰ ਭਾਰਦਵਾਜ ਸ਼ਾਮਲ ਹਨ। ਉਨ੍ਹਾਂ ਨੂੰ ਹੈੱਡ ਕਾਂਸਟੇਬਲ ਆਲੋਕ ਕੁਮਾਰ ਮਜੂਮਦਾਰ, ਐਨ ਕ੍ਰਿਸ਼ਨਾ, ਪੁਸ਼ਪੇਂਦਰ ਸਿੰਘ ਤੋਮਰ, ਵਿਨੋਦ ਕੁਮਾਰ ਚੌਧਰੀ ਅਤੇ ਦਯਾ ਰਾਮ ਯਾਦਵ ਅਤੇ ਕਾਂਸਟੇਬਲ ਸ਼ੇਖ ਖਮਰੂਦੀਨ ਅਤੇ ਰਾਜੇਸ਼ ਕੁਮਾਰ ਵਜੋਂ ਨਾਮਜ਼ਦ ਕੀਤਾ ਗਿਆ ਹੈ।