ਸ਼ੁਭਾਸ਼ੂ ਸ਼ੁਕਲਾ ਨੂੰ ਅਸ਼ੋਕ ਚੱਕਰ ਨਾਲ ਸਨਮਾਨਿਤ ਕੀਤਾ ਜਾਵੇਗਾ 
Published : Jan 25, 2026, 10:54 pm IST
Updated : Jan 25, 2026, 10:54 pm IST
SHARE ARTICLE
ਸ਼ੁਭਾਸ਼ੂ ਸ਼ੁਕਲਾ
ਸ਼ੁਭਾਸ਼ੂ ਸ਼ੁਕਲਾ

ਗਣਤੰਤਰ ਦਿਵਸ ਦੀ ਪੂਰਵ ਸੰਧਿਆ ਉਤੇ, ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਹਥਿਆਰਬੰਦ ਬਲਾਂ ਦੇ 70 ਜਵਾਨਾਂ ਨੂੰ ਵੀਰਤਾ ਪੁਰਸਕਾਰਾਂ ਨੂੰ ਮਨਜ਼ੂਰੀ ਦਿਤੀ

ਨਵੀਂ ਦਿੱਲੀ : ਗਣਤੰਤਰ ਦਿਵਸ ਦੀ ਪੂਰਵ ਸੰਧਿਆ ਉਤੇ, ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਹਥਿਆਰਬੰਦ ਬਲਾਂ ਦੇ 70 ਜਵਾਨਾਂ ਨੂੰ ਵੀਰਤਾ ਪੁਰਸਕਾਰਾਂ ਨੂੰ ਮਨਜ਼ੂਰੀ ਦਿਤੀ, ਜਿਨ੍ਹਾਂ ਵਿਚ ਛੇ ਜਵਾਨਾਂ ਨੂੰ ਮਰਨ ਉਪਰੰਤ ਇਹ ਸਨਮਾਨ ਮਿਲੇਗਾ। ਸਨਮਾਨਾਂ ਵਿਚ ਇਕ  ਅਸ਼ੋਕ ਚੱਕਰ, ਤਿੰਨ ਕੀਰਤੀ ਚੱਕਰ, ਇਕ  ਮਰਨ ਉਪਰੰਤ ਸਮੇਤ 13 ਸ਼ੌਰਿਆ ਚੱਕਰ, ਇਕ ਬਾਰ ਟੂ ਫ਼ੌਜ ਮੈਡਲ (ਬਹਾਦਰੀ), 44 ਫ਼ੌਜ ਮੈਡਲ (ਬਹਾਦਰੀ), ਛੇ ਨਵ ਫ਼ੌਜ ਮੈਡਲ (ਬਹਾਦਰੀ) ਅਤੇ ਦੋ ਵਾਯੂ ਫ਼ੌਜ ਮੈਡਲ ਸ਼ਾਮਲ ਹਨ। 

ਕੌਮਾਂਤਰੀ ਪੁਲਾੜ ਸਟੇਸ਼ਨ ਦਾ ਦੌਰਾ ਕਰਨ ਵਾਲੇ ਪਹਿਲੇ ਭਾਰਤੀ ਬਣ ਕੇ ਇਤਿਹਾਸ ਰਚਣ ਵਾਲੇ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਨੂੰ ਸੋਮਵਾਰ ਨੂੰ ਭਾਰਤ ਦੇ ਸਰਵਉੱਚ ਸ਼ਾਂਤੀ ਸਮੇਂ ਦੇ ਬਹਾਦਰੀ ਪੁਰਸਕਾਰ ਅਸ਼ੋਕ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਹੈ।

ਪਿਛਲੇ ਸਾਲ ਜੂਨ ’ਚ, ਸ਼ੁਕਲਾ ਪੁਲਾੜ ਵਿਚ ਜਾਣ ਵਾਲੇ ਦੂਜੇ ਭਾਰਤੀ ਅਤੇ ਐਕਸੀਓਮ-4 ਮਿਸ਼ਨ ਦੇ ਹਿੱਸੇ ਵਜੋਂ ਆਈ.ਐਸ.ਐਸ. ਉਤੇ ਪੈਰ ਰੱਖਣ ਵਾਲੇ ਪਹਿਲੇ ਭਾਰਤੀ ਬਣ ਗਏ ਸਨ। ਸ਼ੁਕਲਾ ਦੀ 18 ਦਿਨਾਂ ਦੀ ਪੁਲਾੜ ਯਾਤਰਾ ਪੁਲਾੜ ਮੁਸਾਫ਼ਰ ਰਾਕੇਸ਼ ਸ਼ਰਮਾ ਦੇ 1984 ਵਿਚ ਰੂਸੀ ਸੋਯੂਜ਼ ਵਿਚ ਸਵਾਰ ਹੋਣ ਦੇ 41 ਸਾਲ ਬਾਅਦ ਹੋਈ ਸੀ। 

ਇਕ ਲੜਾਕੂ ਪਾਇਲਟ ਹੋਣ ਦੇ ਨਾਤੇ, ਸ਼ੁਕਲਾ ਕੋਲ ਸੁਖੋਈ-30 ਐਮ.ਕੇ.ਆਈ., ਮਿਗ-21, ਮਿਗ-29, ਜੈਗੁਆਰ, ਹਾਕ, ਡੋਰਨੀਅਰ ਅਤੇ ਏ.ਐਨ.-32 ਸਮੇਤ ਵੱਖ-ਵੱਖ ਜਹਾਜ਼ਾਂ ਵਿਚ 2,000 ਘੰਟਿਆਂ ਦੀ ਉਡਾਣ ਦਾ ਤਜਰਬਾ ਹੈ। 

ਗਣਤੰਤਰ ਦਿਵਸ ਦੀ ਪੂਰਵ ਸੰਧਿਆ ਉਤੇ , ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਹਥਿਆਰਬੰਦ ਬਲਾਂ ਦੇ 70 ਜਵਾਨਾਂ ਨੂੰ ਵੀਰਤਾ ਪੁਰਸਕਾਰਾਂ ਨੂੰ ਮਨਜ਼ੂਰੀ ਦਿਤੀ, ਜਿਨ੍ਹਾਂ ਵਿਚ ਛੇ ਜਵਾਨਾਂ ਨੂੰ ਮਰਨ ਉਪਰੰਤ ਇਹ ਸਨਮਾਨ ਮਿਲੇਗਾ। ਇਨ੍ਹਾਂ ਵਿਚ ਇਕ ਅਸ਼ੋਕ ਚੱਕਰ, ਤਿੰਨ ਕੀਰਤੀ ਚੱਕਰ, 13 ਸ਼ੌਰਿਆ ਚੱਕਰ, ਇਕ ਮਰਨ ਉਪਰੰਤ, ਇਕ ਬਾਰ ਟੂ ਫ਼ੌਜ ਮੈਡਲ (ਵੀਰਤਾ) ਅਤੇ 44 ਫ਼ੌਜ ਮੈਡਲ (ਬਹਾਦਰੀ) ਸ਼ਾਮਲ ਹਨ। 

ਕੀਰਤੀ ਚੱਕਰ ਪੁਰਸਕਾਰ ਜੇਤੂਆਂ ਵਿਚ ਮੇਜਰ ਅਰਸ਼ਦੀਪ ਸਿੰਘ, ਨਾਇਬ ਸੂਬੇਦਾਰ ਦੋਲੇਸ਼ਵਰ ਸੁੱਬਾ ਅਤੇ ਗਰੁੱਪ ਕੈਪਟਨ ਪ੍ਰਸ਼ਾਂਤ ਬਾਲਾਕ੍ਰਿਸ਼ਨਨ ਨਾਇਰ ਸ਼ਾਮਲ ਹਨ। 

ਸਮੁੰਦਰੀ ਫ਼ੌਜ ਦੀਆਂ 2 ਮਹਿਲਾ ਅਧਿਕਾਰੀਆਂ ਨੂੰ ਸ਼ੌਰਿਆ ਚੱਕਰ ਪ੍ਰਦਾਨ ਕੀਤਾ ਜਾਵੇਗਾ 

ਭਾਰਤੀ ਸਮੁੰਦਰੀ ਫ਼ੌਜ ਦੀਆਂ ਦੋ ਮਹਿਲਾ ਅਧਿਕਾਰੀਆਂ ਲੈਫਟੀਨੈਂਟ ਕਮਾਂਡਰ ਦਿਲਨਾ ਕੇ. ਅਤੇ ਲੈਫਟੀਨੈਂਟ ਕਮਾਂਡਰ ਰੂਪਾ ਏ. ਨੂੰ ਸ਼ੌਰਿਆ ਚੱਕਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਸ਼ੌਰਿਆ ਚੱਕਰ ਅਸ਼ੋਕ ਚੱਕਰ ਅਤੇ ਕੀਰਤੀ ਚੱਕਰ ਤੋਂ ਬਾਅਦ ਭਾਰਤ ਦਾ ਤੀਜਾ ਸੱਭ ਤੋਂ ਵੱਡਾ ਸ਼ਾਂਤੀ ਸਮੇਂ ਬਹਾਦਰੀ ਪੁਰਸਕਾਰ ਹੈ। 1 ਅਸਾਮ ਰਾਈਫਲਜ਼ ਦੇ ਮੇਜਰ ਅਰਸ਼ਦੀਪ ਸਿੰਘ, 2 ਪੈਰਾ (ਸਪੈਸ਼ਲ ਫੋਰਸਿਜ਼) ਦੇ ਨਾਇਬ ਸੂਬੇਦਾਰ ਦੋਲੇਸ਼ਵਰ ਸੁੱਬਾ ਅਤੇ ਗਰੁੱਪ ਕੈਪਟਨ ਪ੍ਰਸ਼ਾਂਤ ਬਾਲਾਕ੍ਰਿਸ਼ਨਨ ਨਾਇਰ ਨੂੰ ਕੀਰਤੀ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਹੈ। ਨਾਇਰ ਉਨ੍ਹਾਂ ਚਾਰ ਪੁਲਾੜ ਮੁਸਾਫ਼ਰਾਂ  ’ਚੋਂ ਇਕ  ਸਨ ਜਿਨ੍ਹਾਂ ਨੇ ਭਾਰਤ ਦੇ ਪਹਿਲੇ ਮਨੁੱਖੀ ਪੁਲਾੜ ਉਡਾਣ ਮਿਸ਼ਨ, ਗਗਨਯਾਨ ਲਈ ਸਿਖਲਾਈ ਲਈ ਸੀ। 

Location: International

SHARE ARTICLE

ਏਜੰਸੀ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement