
ਸ਼ਨੀਵਾਰ ਨੂੰ ਅਫਗਾਨਿਸਤਾਨ ਅਤੇ ਆਇਰਲੈਂਡ ਵਿਚਾਲੇ ਦੂਜਾ ਟੀ-20 ਕੌਮਾਂਤਰੀ ਮੈਚ ਖੇਡਿਆ ਗਿਆ.......
ਨਵੀਂ ਦਿੱਲੀ : ਸ਼ਨੀਵਾਰ ਨੂੰ ਅਫਗਾਨਿਸਤਾਨ ਅਤੇ ਆਇਰਲੈਂਡ ਵਿਚਾਲੇ ਦੂਜਾ ਟੀ-20 ਕੌਮਾਂਤਰੀ ਮੈਚ ਖੇਡਿਆ ਗਿਆ। ਅਫਗਨਿਸਤਾਨ ਨੇ ਰਿਕਾਡ 278 ਦੌੜਾਂ ਬਣਾਈਆਂ ਅਤੇ ਜਵਾਬ 'ਚ ਆਇਰਲੈਂਡ ਦੀ ਟੀਮ 194 ਦੌੜਾਂ ਹੀ ਬਣਾ ਸਕੀ। ਅਫਗਾਨਿਸਤਾਨ ਨੇ 2 ਮੈਚਾਂ ਦੀ ਸੀਰੀਜ਼ 2-0 ਨਾਲ ਜਿੱਤੀ। ਇਹ ਟੀ-20 ਕੌਮਾਂਤਰੀ ਮੈਚ ਵਿਚ ਅਫਗਾਨਿਸਤਾਨ ਦੀ ਲਗਾਤਾਰ 9ਵੀਂ ਜਿੱਤ ਸੀ। ਇਹ ਇਸ ਸਵਰੂਪ ਦਾ ਸਾਂਝੇ ਰੂਪ ਨਾਲ ਦੂਜਾ ਸਥਾਨ ਹੈ। 11 ਜਿੱਤ ਦੇ ਨਾਲ ਅਫਗਾਨਿਸਤਾਨ ਹੀ ਚੋਟੀ 'ਤੇ ਹੈ। ਉੱਥੇ ਹੀ ਦੂਜੇ ਸਥਾਨ 'ਤੇ ਉਹ ਉਹ ਪਾਕਿਸਤਾਨ ਦੇ ਨਾਲ ਬਰਾਬਰੀ 'ਤੇ ਹੈ। ਦੱਸਣਯੋਗ ਹੈ ਕਿ ਇਹ ਟੀ-20 ਕ੍ਰਿਕਟ ਵਿਚ ਪਾਰੀ ਦਾ ਸਰਵਉੱਚ ਸਕੋਰ ਹੈ।
ਇਸ ਤੋਂ ਪਹਿਲਾਂ ਆਸਟਰੇਲੀਆ ਨੇ ਸ਼੍ਰੀਲੰਕਾ ਖਿਲਾਫ ਪਾਲੇਕਲ ਵਿਚ 3 ਵਿਕਟਾਂ 'ਤੇ 263 ਦੌੜਾਂ ਬਣਾਈਆਂ ਸੀ। ਹਜ਼ਰਤੁੱਲਾਹ ਨੇ ਅਜੇਤੂ 162 ਦੌੜਾਂ ਬਣਾਈਆਂ। ਇਹ ਟੀ-20 ਕੌਮਾਂਤਰੀ ਦਾ ਦੂਜਾ ਸਭ ਤੋਂ ਵੱਧ ਸਕੋਰ ਹੈ। ਉਹ ਐਰੋਨ ਫਿੰਚ ਦੇ ਰਿਕਾਰਡ 172 ਦੌੜਾਂ ਤੋਂ 10 ਦੌੜਾਂ ਪਿੱਛੇ ਰਹਿ ਗਏ। ਫਿੰਚ ਨੇ 2018 ਵਿਚ ਜ਼ਿੰਬਾਬਵੇ ਖਿਲਾਫ ਹਰਾਰੇ 172 ਦੌੜਾਂ ਦੀ ਪਾਰੀ ਖੇਡੀ ਸੀ। ਫਿੰਚ ਅਤੇ ਜਜਈ ਹੀ 2 ਅਜਿਹੇ ਬੱਲੇਬਾਜ਼ ਹਨ ਜੋ ਟੀ-20 ਕੌਮਾਂਤਰੀ ਵਿਚ 150 ਦੇ ਸਕੋਰ ਤੋਂ ਅੱਗੇ ਨਿਕਲ ਸਕੇ।
ਫਿੰਚ ਨੇ 172 ਦੌੜਾਂ ਬਣਾਉਣ ਦੇ ਨਾਲ-ਨਾਲ ਇੰਗਲੈਂਡ ਵਿਰੁਧਤ 2013 ਵਿਚ ਸਾਊਥਹੰਪਟਨ ਨੇ 156 ਦੌੜਾਂ ਦੀ ਪਾਰੀ ਖੇਡੀ ਸੀ। ਇਸ ਮੈਚ ਵਿਚ ਕੁੱਲ 472 ਦੌੜਾਂ ਹੋਈਆਂ, ਟੀ-20 ਕੌਮਾਂਤਰੀ ਵਿਚ ਤੀਜਾ ਸਭ ਤੋਂ ਵੱਡਾ ਸਕੋਰ ਹੈ। ਭਾਰਤ ਅਤੇ ਵਿੰਡੀਜ਼ ਦੇ ਨਾਂ ਮੈਚ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਹੈ। ਦੋਵੇਂ ਟੀਮਾਂ ਵਿਚਾਲੇ 2016 ਵਿਚ ਲਾਡਰਹਿਲ ਵਿਚ ਖੇਡੇ ਗਏ ਮੈਚ ਵਿਚ 489 ਦੌੜਾਂ ਹੋਈਆਂ ਸੀ।