
ਮੱਧ ਪ੍ਰਦੇਸ਼ ਦੇ ਚਿਤਰਕੁਟ ਤੋਂ ਸਕੂਲ ਤੋਂ ਸ਼ਰੇਆਮ ਅਗ਼ਵਾ ਕੀਤੇ ਗਏ ਦੋ ਜੁੜਵਾਂ ਬੱਚਿਆਂ ਦੀਆਂ ਜ਼ੰਜੀਰ ਨਾਲ ਬੰਨ੍ਹੀਆਂ ਲਾਸ਼ਾਂ ਬਾਂਦਾ ਜ਼ਿਲ੍ਹੇ ਵਿਚੋਂ ਲੰਘਦੀ ਯਮੁਨਾ ਨਦੀ....
ਬਾਂਦਾ, (ਯੂਪੀ) : ਮੱਧ ਪ੍ਰਦੇਸ਼ ਦੇ ਚਿਤਰਕੁਟ ਤੋਂ ਸਕੂਲ ਤੋਂ ਸ਼ਰੇਆਮ ਅਗ਼ਵਾ ਕੀਤੇ ਗਏ ਦੋ ਜੁੜਵਾਂ ਬੱਚਿਆਂ ਦੀਆਂ ਜ਼ੰਜੀਰ ਨਾਲ ਬੰਨ੍ਹੀਆਂ ਲਾਸ਼ਾਂ ਬਾਂਦਾ ਜ਼ਿਲ੍ਹੇ ਵਿਚੋਂ ਲੰਘਦੀ ਯਮੁਨਾ ਨਦੀ ਵਿਚੋਂ ਬਰਾਮਦ ਹੋਈਆਂ ਹਨ। ਪੁਲਿਸ ਕਈ ਜਣਿਆਂ ਨੂੰ ਹਿਰਾਸਤ ਵਿਚ ਲੈ ਕੇ ਪੁੱਛ-ਪੜਤਾਲ ਕਰ ਰਹੀ ਹੈ। ਪੁਲਿਸ ਨੇ ਇਸ ਮਾਮਲੇ ਵਿਚ ਬਜਰੰਗ ਦਲ ਦੇ ਨੇਤਾ ਦੇ ਭਰਾ ਸਮੇਤ ਛੇ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਵਿਅਕਤੀਆਂ ਵਿਚ ਇੰਜੀਨੀਅਰਿੰਗ ਵਿਦਿਆਰਥੀ ਅਤੇ ਟਿਊਸ਼ਨ ਪੜ੍ਹਾਉਣ ਵਾਲਾ ਵੀ ਸ਼ਾਮਲ ਹੈ।
ਇਕ ਵਿਦਿਆਰਥੀ ਬਜਰੰਗ ਦਲ ਦੇ ਸਥਾਨਕ ਆਗੂ ਦਾ ਭਰਾ ਹੈ। ਪੁਲਿਸ ਅਧਿਕਾਰੀ ਗਣੇਸ਼ ਪ੍ਰਸਾਦ ਸਾਹਾ ਨੇ ਦਸਿਆ ਕਿ ਸਤਨਾ ਜ਼ਿਲ੍ਹੇ ਦੇ ਚਿਤਰਕੁਟ ਵਿਚ ਤੇਲ ਵਪਾਰੀ ਬ੍ਰਜੇਸ਼ ਰਾਵਤ ਦੇ ਜਾਨਕੀਕੁੰਡ ਪਬਲਿਕ ਸਕੂਲ ਵਿਚ ਪੜ੍ਹਨ ਵਾਲੇ ਦੋ ਜੁੜਵਾਂ ਬੱÎਚਿਆਂ ਦੇਵਾਂਸ਼ ਅਤੇ ਸ਼ਿਵਾਂਗ (9) ਨੂੰ 12 ਫ਼ਰਵਰੀ ਦੀ ਦੁਪਹਿਰ ਫ਼ਿਲਮੀ ਅੰਦਾਜ਼ ਵਿਚ ਸਕੂਲ ਬੱਸ ਵਿਚੋਂ ਦੋ ਬਦਮਾਸ਼ਾਂ ਨੇ ਅਗ਼ਵਾ ਕਰ ਲਿਆ ਸੀ ਅਤੇ ਬਾਈਕ 'ਤੇ ਲੈ ਕੇ ਫ਼ਰਾਰ ਹੋ ਗਏ ਸਨ।
ਬੱਚਿਆਂ ਦੀਆਂ ਲਾਸ਼ਾਂ ਅੱਜ ਤੜਕੇ ਚਾਰ ਵਜੇ ਨਦੀ ਵਿਚੋਂ ਬਰਾਮਦ ਹੋਈਆਂ। ਬਦਮਾਸ਼ਾਂ ਨੇ ਬੱਚਿਆਂ ਨੂੰ ਲੋਹੇ ਦੀ ਜ਼ੰਜੀਰ ਨਾਲ ਬੰਨ੍ਹਿਆ ਹੋਇਆ ਸੀ ਅਤੇ ਜ਼ਿੰਦਾ ਹੀ ਪਾਣੀ ਵਿਚ ਸੁੱਟ ਦਿਤਾ ਸੀ। ਐਸਪੀ ਨੇ ਦਸਿਆ ਕਿ ਬੱਚਿਆਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਾਇਆ ਜਾ ਰਾ ਹੈ। ਅੱਗਲੀ ਕਾਰਵਾਈ ਮੱਧ ਪ੍ਰਦੇਸ਼ ਪੁਲਿਸ ਕਰੇਗੀ। (ਏਜੰਸੀ)