
ਹਿੰਸਾ ਨਾਲ ਰਾਤ ਭਰ ਸੁਲਗਦੀ ਰਹੀ ਦਿੱਲੀ
ਨਵੀਂ ਦਿੱਲੀ- ਰਾਤ ਭਰ ਹਿੰਸਾ ਦੀ ਅੱਗ ਵਿਚ ਸੁਲਗਣ ਮਗਰੋਂ ਅੱਜ ਫਿਰ ਦਿੱਲੀ ਸ਼ੱਕ ਭਰੀਆਂ ਨਿਗਾਹਾਂ ਦੇ ਨਾਲ ਜਾਗੀ ਐ ਜੋ ਸੋਮਵਾਰ ਨੂੰ ਜਲੀ ਸੀ। ਚਾਂਦ ਬਾਗ ਤੋਂ ਜਾਫ਼ਰਾਬਾਦ ਤਕ ਪੂਰਬ ਉਤਰ ਦਿੱਲੀ ਦੇ ਇਲਾਕਿਆਂ ਵਿਚ ਜੋ ਖ਼ੂਨੀ ਤਾਂਡਵ ਹੋਇਆ ਉਸ ਨੂੰ ਰੋਕਣ ਵਾਲਾ ਕੋਈ ਨਹੀਂ ਸੀ। ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਨੇ ਹਿੰਸਾ ਦਾ ਰੂਪ ਲੈ ਲਿਆ। ਸੀਏਏ ਵਿਰੋਧ ਅਤੇ ਸਮਰਥਕ ਬਿਨਾਂ ਜਾਣੇ ਸਮਝੇ ਇਕ ਦੂਜੇ ਨਾਲ ਭਿੜ ਗਏ। ਕੱਲ੍ਹ ਤਕ ਜਿਸ ਦੁਕਾਨ 'ਤੇ ਬੈਠ ਇਕੱਠੇ ਚਾਹ ਪੀਂਦੇ ਸਨ, ਉਸ ਦੁਕਾਨ ਨੂੰ ਅੱਗ ਲਗਾ ਦਿੱਤੀ ਗਈ।
File
ਦਿੱਲੀ ਵਿਚ ਸੀਏਏ ਵਿਵਾਦ ਹਿੰਦੂ ਬਨਾਮ ਮੁਸਲਮਾਨ ਬਣ ਗਿਆ ਹੈ। ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਇੱਕ ਦਿਨ ਪਹਿਲਾਂ ਮੌਜਪੁਰ ਵਿੱਚ ਸੀਏਏ ਦੇ ਸਮਰਥਨ ਵਿਚ ਭਾਸ਼ਣ ਦਿੱਤਾ ਸੀ। ਕਪਿਲ ਮਿਸ਼ਰਾ ਨੇ ਦਿੱਲੀ ਪੁਲਿਸ ਨੂੰ ਖੁੱਲ੍ਹ ਕੇ ਚੇਤਾਵਨੀ ਦਿੱਤੀ ਸੀ ਕਿ ਜੇ ਸੀਏਏ ਵਿਰੁੱਧ ਪ੍ਰਦਰਸ਼ਨਕਾਰੀਆਂ ਨੂੰ ਤਿੰਨ ਦਿਨਾਂ ਵਿੱਚ ਸੜਕ ਤੋਂ ਨਾ ਹਟਾਇਆ ਗਿਆ ਤਾਂ ਉਹ ਕਿਸੇ ਦੀ ਨਹੀਂ ਸੁਣਨਗੇ। ਕਪਿਲ ਮਿਸ਼ਰਾ ਦੇ ਭਾਸ਼ਣ ਦੇ ਅੱਧੇ ਘੰਟੇ ਬਾਅਦ ਹੀ ਮੌਜਪੁਰ ਵਿੱਚ ਝੜਪ ਹੋਈ। ਉੱਤਰ ਪੂਰਬੀ ਦਿੱਲੀ ਵਿੱਚ ਹੋਈ ਹਿੰਸਾ ਵਿੱਚ ਹੈਡ ਕਾਂਸਟੇਬਲ ਸਮੇਤ 5 ਵਿਅਕਤੀਆਂ ਦੀ ਮੌਤ ਹੋ ਗਈ ਹੈ।
File
ਕਪਿਲ ਮਿਸ਼ਰਾ ਨੇ ਵੀਡੀਓ ਜਾਰੀ ਕਰਕੇ ਪ੍ਰਦਰਸ਼ਨਕਾਰੀਆਂ ਨੂੰ ਸੀਏਏ ਖਿਲਾਫ ਚੁਣੌਤੀ ਦਿੱਤੀ। ਮਿਸ਼ਰਾ ਨੇ ਹਿੰਸਾ ਤੋਂ ਬਾਅਦ ਟਵੀਟ ਕੀਤਾ ਕਿ ਜਦੋਂ ਟਰੰਪ ਭਾਰਤ ਵਿੱਚ ਹਨ, ਅਸੀਂ ਇਸ ਖੇਤਰ ਨੂੰ ਸ਼ਾਂਤੀ ਨਾਲ ਛੱਡ ਰਹੇ ਹਾਂ, ਇਸ ਤੋਂ ਬਾਅਦ ਅਸੀਂ ਪੁਲਿਸ ਦੀ ਗੱਲ ਵੀ ਨਹੀਂ ਸੁਣਾਂਗੇ। ਇਸ ਤੋਂ ਪਹਿਲਾਂ ਸਵੇਰੇ 11 ਵਜੇ ਦੋਵਾਂ ਭਾਈਚਾਰਿਆਂ ਵੱਲੋਂ ਮੌਜਪੁਰ ਵਿੱਚ ਪੱਥਰਬਾਜ਼ੀ ਤੇਜ਼ ਕੀਤੀ ਗਈ। ਦੁਪਹਿਰ ਤੱਕ ਪੱਥਰ ਸੁੱਟਣ ਵਾਲਿਆਂ ਵਿੱਚ ਕੁਝ ਪੁਲਿਸ ਮੁਲਾਜ਼ਮ ਵੀ ਸਨ।
File
ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਦਿੱਲੀ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਜਾਣਕਾਰੀ ਦੇ ਅਨੁਸਾਰ, ਖੇਤਰ ਵਿੱਚ ਰਹਿੰਦੇ ਬਹੁਤ ਸਾਰੇ ਮੁਸਲਮਾਨ ਪਰਿਵਾਰਾਂ ਨੂੰ ਚੁਣ ਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਹੱਥ ਵਿੱਚ ਲੋਹੇ ਦੀ ਰਾਡ ਅਤੇ ਮੂੰਹ ਢੱਕੇ ਹੋਏ ਇਕ ਨਿਵਾਸੀ ਨੇ ਦੱਸਿਆ ਕਿ ਇਸ ਕਲੋਨੀ ਵਿਚ ਦੋਵੇਂ ਭਾਈਚਾਰਿਆਂ ਦੇ ਲੋਕ ਰਹਿੰਦੇ ਹਨ। ਅਸੀਂ ਦੇਖਿਆ ਕੀ ਸਾਡੇ ਗੁਆਂਢੀ ਸਾਡੇ ਉੱਤੇ ਪੱਥਰ ਸੁੱਟ ਰਹੇ ਹਨ।
File
ਦੂਜੇ ਪਾਸੇ ਮੌਜਪੁਰ ਮੰਦਰ ਨੇੜੇ ਕਈ ਔਰਤਾਂ ਨੇ ਕਿਹਾ ਕਿ ਉਹ ਸਵੇਰੇ 10 ਵਜੇ ਹਨੂੰਮਾਨ ਚਾਲੀਸਾ ਪੜ੍ਹ ਰਹੇ ਸਨ, ਜਦੋਂ ਮੁਸਲਮਾਨ ਆਏ ਅਤੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਜੀਟੀਬੀ ਹਸੱਪਤਾਲ ਵਿਚ ਦਾਖਲ 25 ਸਾਲਾ ਰੋਹਿਤ ਕਮਲ ਸ਼ੁਕਲਾ ਨੇ ਕਿਹਾ ਕਿ ਮੈਂ ਮੌਜਪੁਰ ਚੌਕ ਦੇ ਨੇੜੇ ਸੀ। ਜਿਥੇ ਲੋਕ ਹਨੂੰਮਾਨ ਚਾਲੀਸਾ ਦੀ ਪੜ੍ਹ ਰਹੇ ਸੀ। ਉਦੋਂ ਦੂਜੇ ਪਾਸੇ ਲੋਕਾਂ ਨੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਦੁਪਹਿਰ ਕਰੀਬ 3.45 ਵਜੇ, ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ।