
ਟਰੰਪ ਨੇ ਕਿਹਾ ਕਿ ਇਹ ਭਾਰਤ ਦੌਰਾ ਇਤਿਹਾਸਕ ਹੈ ਅਤੇ ਹਮੇਸ਼ਾ ਯਾਦਗਾਰ ਰਹੇਗਾ। ਗੁਜਰਾਤ ਵਿਚੋਂ ਮਿਲਿਆ ਪਿਆਰ ਅਤੇ ਸ਼ਾਨਦਾਰ ਸਵਾਗਤ ਹਮੇਸ਼ਾ ਯਾਦ ਰਹੇਗਾ।
ਟਰੰਪ ਨੇ ਕਿਹਾ ਕਿ ਇਹ ਭਾਰਤ ਦੌਰਾ ਇਤਿਹਾਸਕ ਹੈ ਅਤੇ ਹਮੇਸ਼ਾ ਯਾਦਗਾਰ ਰਹੇਗਾ। ਗੁਜਰਾਤ ਵਿਚੋਂ ਮਿਲਿਆ ਪਿਆਰ ਅਤੇ ਸ਼ਾਨਦਾਰ ਸਵਾਗਤ ਹਮੇਸ਼ਾ ਯਾਦ ਰਹੇਗਾ। ਇਸ ਤੋਂ ਬਾਅਦ ਪੀਐਮ ਮੋਦੀ ਨੇ ਕਿਹਾ ਕਿ ਅੱਜ ਹੋਮਲੈਂਡ ਸਕਿਊਰਟੀ ਤੇ ਹੋਏ ਫੈਸਲੇ ਨਾਲ ਇਸ ਨੂੰ ਸਹਿਯੋਗ ਅਤੇ ਇਸਦੀ ਤਾਕਤ ਵਧੇਗੀ। ਅਤਿਵਾਦ ਦੇ ਸਬੰਧ ਵਿਚ ਅਸੀਂ ਆਪਣੀਆਂ ਕੋਸ਼ਿਸ਼ਾ ਨੂੰ ਹੋਰ ਬੜ੍ਹਾਵਾ ਦੇ ਦਿੱਤਾ।
File Photo
ਉਹਨਾਂ ਕਿਹਾ ਕਿ ਪਿਛਲੇ ਚਾਰ ਸਾਲਾ ਵਿਚ ਸਾਡਾ ਕੁੱਲ ਊਰਜਾ ਵਪਾਰ ਕਰੀਬ 20 ਬਿਲੀਅਨ ਡਾਲਰ ਰਿਹਾ ਹੈ। ਪੀਐਮ ਮੋਦੀ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਸਬੰਧ ਸਿਰਫ ਦੋ ਸਰਕਾਰਾਂ ਵਿਚਾਲੇ ਨਹੀਂ, ਬਲਕਿ ਲੋਕਾਂ ਵਿਚਾਲੇ ਹੈ। ਰੱਖਿਆ, ਟੈਕਨਾਲੋਜੀ, ਵਪਾਰ ਸੰਬੰਧ ਜਾਂ ਲੋਕਾਂ ਨਾਲ ਸੰਬੰਧ ਸਾਡੇ ਵਿਚਕਾਰ ਰੱਖਿਆ ਸਹਿਯੋਗ ਮਹੱਤਵਪੂਰਨ ਹੈ।
File Photo
ਪੀਐਮ ਮੋਦੀ ਨੇ ਕਿਹਾ ਕਿ ਭਾਰਤ-ਅਮਰੀਕਾ ਸਬੰਧ ਲੋਕਾਂ ਨਾਲ ਜੁੜੇ ਹੋਏ ਹਨ ਅਤੇ ਲੋਕਾਂ ਲਈ ਹਨ। ਇਸ ਸਬੰਧ ਨੂੰ ਇਸ ਮੁਕਾਮ ਤੱਕ ਲਿਆਉਣ ਵਿਚ ਰਾਸ਼ਟਰਪਤੀ ਟਰੰਪ ਦਾ ਬਹੁਤ ਵੱਡਾ ਯੋਗਦਾਨ ਹੈ। ਸਾਂਝਾ ਬਿਆਨ ਦਿੰਦੇ ਹੋਏ ਮੋਦੀ ਨੇ ਇਕ ਵਾਰ ਫਿਰ ਤੋਂ ਟਰੰਪ ਪਰਿਵਾਰ ਦਾ ਸਵਾਗਤ ਕੀਤਾ। ਉਹਨਾਂ ਨੇ ਕਿਹਾ ਕਿ ਪਿਛਲੇ 8 ਮਹੀਨਿਆਂ ਵਿਚ ਟਰੰਪ ਅਤੇ ਮੇਰੀ 5ਵੀਂ ਮੁਲਾਕਾਤ ਹੈ। ਕੱਲ੍ਹ ਮੋਟੇਰਾ ਵਿਚ ਹੋਇਆ ਟਰੰਪ ਦਾ ਸਵਾਗਤ ਹਮੇਸ਼ਾ ਯਾਦਗਾਰ ਰਹੇਗਾ। ਭਾਰਤ ਅਮਰੀਕਾ ਵਿਚਕਾਰ 3 MoU ਸਾਈਨ ਕੀਤੇ ਗਏ ਹਨ।
File Photo
1 ਮੈਂਟਲ ਹੈਲਥ ਨੂੰ ਲੈ ਕੇ MoU ਸਾਈਨ ਕੀਤੇ
2ਮੈਡੀਕਲ ਪ੍ਰੋਡਕਟਸ ਦੀ ਸੇਫਟੀ ਨੂੰ ਲੈ ਕੇ MoU ਸਾਈਨ ਕੀਤੇ
3ਭਾਰਤ ਅਤੇ ਅਮਰੀਕਾ ਵਿਚਕਾਰਆਇਲ ਕਾਰਪੋਰੇਸ਼ਨ ਨੂੰ ਲੈ ਕੇ MoU ਸਾਈਨ ਕੀਤੇ ਗਏ।
ਇਹ ਸਾਂਝੀ ਪ੍ਰੈਸ ਕਾਂਨਫਰੰਸ ਕਰਨ ਤੋਂ ਬਾਅਦ ਡੋਨਾਲਡ ਟਰੰਪ ਅਤੇ ਪੀਐਮ ਮੋਦੀ ਦੋਨੋਂ ਇਕੱਠੇ ਲੰਚ ਕਰਨਗੇ। ਇਸ ਤੋਂ ਬਾਅਦ ਸ਼ਾਮ 5 ਵਜੇ ਇਕ ਵਾਰ ਫਿਰ ਟਰੰਪ ਮੀਡੀ ਨੂੰ ਸੰਬੋਧਨ ਕਰਨਗੇ।