ਮੋਟੇਰਾ ਸਟੇਡੀਅਮ ਵਿਖੇ ਟਰੰਪ ਵਲੋਂ ਛੋਹੇ ਗਏ ਅਹਿਮ ਪੱਖਾਂ ਦੀ ਕਹਾਣੀ, ਲਫ਼ਜ਼ਾਂ ਦੀ ਜ਼ੁਬਾਨੀ!
Published : Feb 25, 2020, 6:50 pm IST
Updated : Feb 25, 2020, 6:50 pm IST
SHARE ARTICLE
file photo
file photo

ਰਾਸ਼ਟਰਪਤੀ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਦੀ ਕੀਤੀ ਰਜ਼ਵੀ ਤਰੀਫ਼

ਅਹਿਮਦਾਬਾਦ : ਸਥਾਨਕ ਮੋਟੇਰਾ ਸਟੇਡੀਅਮ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਪ੍ਰਧਾਨ ਮੰਤਰੀ ਮੋਦੀ ਦੀ ਮਿਲਣੀ ਦਾ ਗਵਾਹ ਬਣਿਆ ਹੈ। ਲਗਭਗ 22 ਕਿਲੋਮੀਟਰ ਲੰਮੇ ਰੋਡ ਸ਼ੋਅ ਤੋਂ ਬਾਅਦ ਰਾਸ਼ਟਰਪਤੀ ਡੋਲਾਨਡ ਟਰੰਪ ਅਪਣੀ ਪਤਨੀ ਮੇਲਾਨੀਆ ਸਮੇਤ ਮੋਟੇਰਾ ਸਟੇਡੀਅਮ ਵਿਖੇ ਪਹੁੰਚੇ। ਇਸ ਮੌਕੇ ਉਨ੍ਹਾਂ ਅਪਣੇ ਭਾਸ਼ਨ ਦੌਰਾਨ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਜ਼ਵੀ ਤਾਰੀਫ ਕੀਤੀ, ਉਥੇ ਹੀ ਭਾਰਤ-ਅਮਰੀਕਾ ਵਿਚਕਾਰਲੇ ਸਬੰਧਾਂ ਦੀ ਮਜ਼ਬੂਤੀ ਦੀ ਵਚਨਬੱਧਤਾ ਵੀ ਪ੍ਰਗਟਾਈ।

PhotoPhoto

ਰਾਸ਼ਟਰਪਤੀ ਟਰੰਪ ਨੇ ਅਪਣੇ ਭਾਸ਼ਨ ਦੀ ਸ਼ੁਰੂਆਤ ਨਮਸਤੇ ਕਹਿ ਕੇ ਕੀਤੀ। ਭਾਸ਼ਨ ਦੌਰਾਨ ਉਨ੍ਹਾਂ ਅਮਰੀਕਾ ਦੇ ਭਾਰਤ ਪ੍ਰਤੀ ਹਮੇਸ਼ਾ ਵਫ਼ਾਦਾਰ ਬਣੇ ਰਹਿਣ ਦੀ ਵਚਨਬੱਧਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਲਈ ਬਿਹਤਰ ਕੰਮ ਕਰ ਰਹੇ ਹਨ। ਪੋਰੇਟਾ ਸਟੇਡੀਅਮ ਕਾਫ਼ੀ ਮਜ਼ਬੂਤ ਹੈ। ਮੈਂ ਇਸ ਸ਼ਾਨਦਾਰ ਸਵਾਗਤ ਲਈ ਤੁਹਾਡਾ ਧੰਨਵਾਦ ਕਰਦਾ ਹਾਂ।

PhotoPhoto

ਟਰੰਪ ਨੇ ਕਿਹਾ ਕਿ ਪੰਜ ਮਹੀਨੇ ਪਹਿਲਾਂ ਅਮਰੀਕਾ ਨੇ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕੀਤਾ ਸੀ, ਅੱਜ ਭਾਰਤ ਨੇ ਸਾਡਾ ਸਵਾਗਤ ਕੀਤਾ ਹੈ, ਇਹ ਸਾਡੇ ਲਈ ਵੱਡੀ ਖ਼ੁਸ਼ੀ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਰਹਿਨੁਮਾਈ ਹੇਠ ਇਸ ਦੇਸ਼ 'ਚ ਹੋਰ ਵਿਕਾਸ ਦੀ ਉਮੀਦ ਹੈ। ਪ੍ਰਧਾਨ ਮੰਤਰੀ ਮੋਦੀ ਭਾਰਤੀ ਗਣਤੰਤਰ ਦੇ ਸਭ ਤੋਂ ਮਜ਼ਬੂਤ ਨੇਤਾਵਾਂ 'ਚ ਸ਼ਾਮਲ ਹਨ। ਟਰੰਪ ਨੇ ਕਿਹਾ ਕਿ ਪੀਐਮ ਮੋਦੀ ਕਾਫੀ ਕਾਮਯਾਬ ਨੇਤਾ ਹਨ। ਉਹ ਬਿਹਤਰੀਨ ਕੰਮ ਕਰ ਰਹੇ ਹਨ। ਮੋਦੀ ਸਖ਼ਤ ਮਿਹਨਤ ਦੀ ਮਿਸਾਲ ਹਨ। ਮੋਦੀ ਦੀ ਨੁਮਾਇੰਦਗੀ 'ਚ ਕਰੋੜਾਂ ਲੋਕ ਗ਼ਰੀਬੀ ਤੋਂ ਬਾਹਰ ਆਏ ਹਨ।

PhotoPhoto

ਉਨ੍ਹਾਂ ਕਿਹਾ ਕਿ ਭਾਰਤੀ ਲੋਕ ਕਾਫੀ ਮਿਹਨਤੀ ਹਨ। ਅਮਰੀਕਾ 'ਚ 40 ਲੱਖ ਭਾਰਤੀ ਰਹਿੰਦੇ ਹਨ, ਜੋ ਸਾਡੇ ਦੋਸਤ ਹਨ ਜੋ ਹਰ ਖੇਤਰ 'ਚ ਬਿਹਰਤਰੀਨ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਭਾਰਤ ਵੱਡੀ ਤਾਕਤ ਬਣ ਕੇ ਉੱਭਰ ਰਿਹਾ ਹੈ, ਜੋ ਇਸ ਦਹਾਕੇ ਦੀ ਸਭ ਤੋਂ ਵੱਡੀ ਗੱਲ ਹੈ। ਤੁਸੀਂ ਇਹ ਸਭ ਇਕ ਸ਼ਾਂਤੀਪੂਰਨ ਦੇਸ਼ ਹੋਣ ਦੇ ਨਾਲ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਲਈ ਤੁਸੀਂ ਜੋ ਯੋਗਦਾਨ ਦਿਤਾ ਹੈ, ਅਮਰੀਕਾ ਉਸ ਲਈ ਭਾਰਤ ਦਾ ਧੰਨਵਾਦੀ ਹੈ।

PhotoPhoto

ਪੀਐਮ ਮੋਦੀ ਦੀ ਨੁਮਾਇੰਦਗੀ 'ਚ ਭਾਰਤ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਮਿਲ ਕੇ ਅੱਗੇ ਵਧਣਗੇ। ਅਪਣੇ ਭਾਸ਼ਨ ਵਿਚ ਬਾਲੀਵੁੱਡ ਫ਼ਿਲਮਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ 'ਚ ਲਗਪਗ 2000 ਫ਼ਿਲਮਾਂ ਹਰ ਸਾਲ ਬਣਦੀਆਂ ਹਨ ਜਿਨ੍ਹਾਂ 'ਚ ਡਾਂਸ, ਰੋਮਾਂਸ, ਇਮੋਸ਼ਨ ਹੁੰਦਾ ਹੈ।

PhotoPhoto

ਉਨ੍ਹਾਂ ਕਿਹਾ ਕਿ ਭਾਰਤ ਤੇ ਅਮਰੀਕਾ ਦੋਵੇਂ ਦੇਸ਼ ਅਤਿਵਾਦ ਤੋਂ ਪ੍ਰਭਾਵਿਤ ਰਹੇ ਹਨ। ਅਸੀਂ ਆਈਐਸਆਈਐਸ ਨੂੰ 100 ਫ਼ੀਸਦ ਖ਼ਤਮ ਕੀਤਾ ਹੈ। ਅਸੀਂ ਅਤਿਵਾਦ ਦੀ ਵਿਦਾਰਧਾਰਾ ਨੂੰ ਖ਼ਤਮ ਕਰਨਾ ਹੈ। ਉਨ੍ਹਾਂ ਕਿਹਾ ਕਿ ਅਸੀਂ ਭਾਰਤ ਨਾਲ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਸਮਝੌਤੇ ਕਰਾਂਗੇ। ਸਾਡੀ ਅਰਥਵਿਵਸਥਾ ਕਾਫ਼ੀ ਚੰਗੀ ਹੈ। ਅਸੀਂ ਕਾਰੋਬਾਰ ਦੇ ਖੇਤਰ 'ਚ ਘੱਟ ਤੋਂ ਘੱਟ ਪ੍ਰਤੀਬੰਧ ਕਰਾਂਗੇ।

PhotoPhoto

ਟਰੰਪ ਨੇ ਕਿਹਾ ਕਿਹਾ ਕਿ ਸਾਨੂੰ ਮਾਣ ਹੈ ਕਿ ਔਰਤਾਂ ਹੁਣ ਹਰ ਖੇਤਰ 'ਚ ਚੰਗਾ ਕੰਮ ਕਰ ਰਹੀਆਂ ਹਨ। ਭਾਰਤ ਵਲੋਂ ਚੰਦਰਯਾਨ ਨੂੰ ਲੈ ਕੇ ਕੰਮ ਕੀਤਾ ਗਿਆ ਕੰਮ ਸ਼ਲਾਘਾਯੋਗ ਹੈ। ਪੁਲਾੜ 'ਚ ਸਿਤਾਰਿਆਂ 'ਚ ਭਾਰਤ ਦਾ ਕੰਮ ਵਧਿਆ ਰਿਹਾ ਹੈ। ਪ੍ਰਧਾਨ ਮੰਤਰੀ ਨੂੰ ਇਸ ਲਈ ਵਧਾਈ ਦਿੰਦਿਆਂ ਟਰੰਪ ਨੇ ਕਿਹਾ ਕਿ ਭਾਰਤ ਅਜੇ ਇਸ ਮਿਸ਼ਨ ਵਿਚ ਹੋਰ ਅੱਗੇ ਜਾਵੇਗਾ।

Location: India, Gujarat, Ahmedabad

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement