
ਅਸਾਮ ਅਤੇ ਪੂਰੇ ਉੱਤਰ-ਪੂਰਬ ਨੂੰ ਜੀਡੀਪੀ ਵਿਚ ਸਭ ਤੋਂ ਵੱਡਾ ਯੋਗਦਾਨ ਪਾਉਣ ਵਾਲਾ ਬਣਾਉਣਾ ਹੈ।
ਨਵੀਂ ਦਿੱਲੀ: ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਅਸਾਮ ਦੇ ਦੌਰੇ 'ਤੇ ਹਨ। ਇੱਥੇ ਅਮਿਤ ਸ਼ਾਹ ਨੇ ਕਿਹਾ ਕਿ ਅਸੀਂ ਅਸਾਮ ਨੂੰ ਹੜ੍ਹ ਮੁਕਤ, ਘੁਸਪੈਠੀਆਂ ਅਤੇ ਹਿੰਸਾ ਤੋਂ ਮੁਕਤ ਬਣਾਉਣਾ ਹੈ। ਅਸਾਮ ਅਤੇ ਪੂਰਾ ਉੱਤਰ-ਪੂਰਬ ਜੀਡੀਪੀ ਵਿਚ ਸਭ ਤੋਂ ਵੱਡਾ ਯੋਗਦਾਨ ਪਾਉਣ ਵਾਲਾ ਬਣਾਉਣਾ ਹੈ।
Assam that was known for agitations, weapons & violence is now known for development, industrial investment, education & tourism. But this journey is incomplete. It's the first stop in new era of development started by CM & Himanta Biswa Sarma under the leadership of PM Modi: HM pic.twitter.com/rTjsLVkcHI
— ANI (@ANI) February 25, 2021
ਵੀਰਵਾਰ ਸਵੇਰੇ ਪਹੁੰਚੇ ਗੁਹਾਟੀ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀਰਵਾਰ ਸਵੇਰੇ ਗੁਹਾਟੀ ਪਹੁੰਚੇ। ਆਸਾਮ ਵਿਚ ਉਹਨਾਂ ਦੀਆਂ ਦੋ ਰੈਲੀਆਂ ਹਨ। ਅਸਾਮ ਦੇ ਮੁੱਖ ਮੰਤਰੀ ਸਰਬੰਨੰਦ ਸੋਨੋਵਾਲ, ਉਨ੍ਹਾਂ ਦੇ ਕੈਬਨਿਟ ਦੇ ਸਹਿਯੋਗੀ ਡਾ. ਹਿਮਾਂਤਾ ਬਿਸਵਾ ਸਰਮਾ, ਪ੍ਰਦੇਸ਼ ਭਾਜਪਾ ਪ੍ਰਧਾਨ ਰਣਜੀਤ ਕੁਮਾਰ ਦਾਸ ਨੇ ਗੁਹਾਟੀ ਵਿਚ ਗੋਪੀਨਾਥ ਬਾਰਡੋਲੋਈ ਇੰਟਰਨੈਸ਼ਨਲ ਹਵਾਈ ਅੱਡੇ 'ਤੇ ਕੇਂਦਰੀ ਗ੍ਰਹਿ ਮੰਤਰੀ ਦਾ ਸਵਾਗਤ ਕੀਤਾ।
Amit Shah
25 ਜਨਵਰੀ ਨੂੰ ਵੀ ਕੀਤਾ ਸੀ
ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 25 ਜਨਵਰੀ ਨੂੰ ਅਸਾਮ ਦਾ ਦੌਰਾ ਕੀਤਾ ਸੀ ਅਤੇ ਨਲਬਾੜੀ ਜ਼ਿਲ੍ਹੇ ਵਿੱਚ ਇੱਕ ਜਨਤਕ ਰੈਲੀ ਨੂੰ ਸੰਬੋਧਿਤ ਕੀਤਾ ਸੀ। ਆਸਾਮ ਵਿਚ ਆਗਾਮੀ ਵਿਧਾਨ ਸਭਾ ਚੋਣਾਂ ਲਈ ਭਾਜਪਾ ਮਿਸ਼ਨ 100 ਤੋਂ ਵੱਧ ਲੈ ਕੇ ਜਾ ਰਹੀ ਹੈ