Delhi News: ਡੇਢ ਸਾਲ ਦੀ ਬੱਚੀ ਨੂੰ ਕੁੱਤਿਆਂ ਨੇ ਨੋਚ-ਨੋਚ ਕੇ ਖਾਧਾ, ਮੌਕੇ 'ਤੇ ਹੋਈ ਮੌਤ
Published : Feb 25, 2024, 1:16 pm IST
Updated : Feb 25, 2024, 1:40 pm IST
SHARE ARTICLE
A one-and-a-half-year-old girl was eaten by dogs Delhi News IN Punjabi
A one-and-a-half-year-old girl was eaten by dogs Delhi News IN Punjabi

Delhi News: ਡੀਜੇ ਦੀ ਆਵਾਜ਼ ਉਚੀ ਹੋਣ ਕਾਰਨ ਮਾਸੂਮ ਬੱਚੀ ਦੀਆਂ ਨਹੀਂ ਸੁਣਾਈ ਦਿਤੀਆਂ ਚੀਕਾਂ

A one-and-a-half-year-old girl was eaten by dogs Delhi News IN Punjabi: ਰਾਜਧਾਨੀ ਦਿੱਲੀ ਵਿਚ ਆਵਾਰਾ ਕੁੱਤਿਆਂ ਦਾ ਆਤੰਕ ਲਗਾਤਾਰ ਵਧਦਾ ਜਾ ਰਿਹਾ ਹੈ। ਸ਼ਨੀਵਾਰ ਰਾਤ ਤੁਗਲਕ ਰੋਡ ਇਲਾਕੇ 'ਚ ਦਿਵਿਆਂਸ਼ੀ ਨਾਂ ਦੀ ਡੇਢ ਸਾਲ ਦੀ ਬੱਚੀ ਨੂੰ ਆਵਾਰਾ ਕੁੱਤਿਆਂ ਨੇ ਵੱਢ ਕੇ ਮਾਰ ਦਿਤਾ। ਜਦੋਂ ਤੱਕ ਪਰਿਵਾਰ ਵਾਲੇ ਕੁੱਤੇ ਦੇ ਹਮਲੇ ਤੋਂ ਬੱਚੀ ਨੂੰ ਬਚਾ ਸਕੇ, ਉਦੋਂ ਤੱਕ ਬੱਚੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਚੁੱਕੀ ਸੀ। ਜ਼ਖ਼ਮੀ ਲੜਕੀ ਨੂੰ ਸਫਦਰਗੰਜ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ।

ਇਹ ਵੀ ਪੜ੍ਹੋ: Mann Ki Baat: ਅਗਲੇ ਤਿੰਨ ਮਹੀਨਿਆਂ ਤੱਕ ਨਹੀਂ ਹੋਵੇਗਾ 'ਮਨ ਕੀ ਬਾਤ' ਦਾ ਪ੍ਰਸਾਰਣ : ਪੀਐੱਮ ਮੋਦੀ

ਮ੍ਰਿਤਕ ਡੇਢ ਸਾਲ ਦੀ ਬੱਚੀ ਦਿਵਿਆਂਸ਼ੀ ਤੁਗਲਕ ਲੇਨ ਦੇ ਚਮਨ ਘਾਟ ਇਲਾਕੇ 'ਚ ਆਪਣੇ ਪਰਿਵਾਰ ਨਾਲ ਰਹਿੰਦੀ ਸੀ। ਉਸ ਦੇ ਪਿਤਾ ਰਾਹੁਲ ਕੱਪੜਿਆਂ ਨੂੰ ਪ੍ਰੈਸ ਕਰਨ ਦਾ ਕੰਮ ਕਰਦੇ ਹਨ। ਸਥਾਨਕ ਲੋਕਾਂ ਨੇ ਦੱਸਿਆ ਕਿ ਰਾਤ ਸਮੇਂ ਪੀੜਤਾ ਦੇ ਘਰ ਦੇ ਬਾਹਰ ਕੁੱਤੇ ਘੁੰਮ ਰਹੇ ਸਨ। ਬੱਚੀ ਖਾਣਾ ਖਾ ਕੇ ਘਰੋਂ ਬਾਹਰ ਨਿਕਲੀ ਤਾਂ ਅਚਾਨਕ ਕੁੱਤਿਆਂ ਨੇ ਉਸ 'ਤੇ ਹਮਲਾ ਕਰ ਦਿਤਾ। ਘਟਨਾ ਵਾਲੀ ਥਾਂ ਦੇ ਨੇੜੇ ਉੱਚੀ-ਉੱਚੀ ਸੰਗੀਤ ਚੱਲ ਰਿਹਾ ਸੀ, ਸੰਗੀਤ ਦੇ ਸ਼ੋਰ ਨਾਲ ਲੜਕੀ ਦੀਆਂ ਚੀਕਾਂ ਕਿਸੇ ਨੂੰ ਵੀ ਨਹੀਂ ਸੁਣਾਈ ਦਿਤੀਆਂ।

ਇਹ ਵੀ ਪੜ੍ਹੋ: Punjab News: ਅਤਿਵਾਦੀ ਲਖਬੀਰ ਲੰਡਾ ਦੇ 3 ਸਾਥੀ ਕਾਬੂ, 17 ਹਥਿਆਰ ਤੇ 33 ਮੈਗਜ਼ੀਨ ਬਰਾਮਦ

ਬੱਚੀ ਦੀ ਭਾਲ ਲਈ ਗਏ ਪਰਿਵਾਰਕ ਮੈਂਬਰਾਂ ਨੂੰ ਲੜਕੀ ਘਰ ਤੋਂ ਕੁਝ ਦੂਰ ਲਹੂ-ਲੁਹਾਨ ਹਾਲਤ 'ਚ ਮਿਲੀ। ਤਿੰਨ ਕੁੱਤੇ ਉਸ ਦੇ ਸਰੀਰ ਨੂੰ ਚਬਾ ਰਹੇ ਸਨ। ਲੋਕਾਂ ਨੇ ਕਿਸੇ ਤਰ੍ਹਾਂ ਬੱਚੀ ਨੂੰ ਕੁੱਤਿਆਂ ਦੇ ਚੁੰਗਲ ਤੋਂ ਛੁਡਵਾਇਆ। ਪਰਿਵਾਰਕ ਮੈਂਬਰ ਜ਼ਖ਼ਮੀ ਲੜਕੀ ਨੂੰ ਸਫਦਰਜੰਗ ਹਸਪਤਾਲ ਲੈ ਗਏ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਤੋਂ ਬਾਅਦ ਇਲਾਕੇ 'ਚ ਭਾਰੀ ਰੋਸ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਇੱਕ ਔਰਤ ਇਨ੍ਹਾਂ ਆਵਾਰਾ ਕੁੱਤਿਆਂ ਨੂੰ ਰੋਟੀ ਪਾਉਣ ਲਈ ਆਉਂਦੀ ਹੈ। ਇਸ ਕਾਰਨ ਉਥੇ ਕੁੱਤਿਆਂ ਦਾ ਝੁੰਡ ਇਕੱਠਾ ਹੋ ਜਾਂਦਾ ਹੈ। ਇਸ 'ਤੇ ਸਥਾਨਕ ਲੋਕਾਂ ਨੇ ਵੀ ਇਤਰਾਜ਼ ਪ੍ਰਗਟਾਇਆ ਹੈ।

(For more Punjabi news apart from A one-and-a-half-year-old girl was eaten by dogs Delhi News IN Punjabi, stay tuned to Rozana Spokesman)

Tags: spokesmantv

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement