ਪ੍ਰਧਾਨ ਮੰਤਰੀ ਨੇ ਪੰਜਾਬ ਨੂੰ ਦਿਤੀ 1864.54 ਕਰੋੜ ਰੁਪਏ ਦੀ ਸੌਗ਼ਾਤ, AIIMS ਬਠਿੰਡਾ ਤੇ PGI ਸੈਟੇਲਾਈਟ ਸੈਂਟਰ ਸੰਗਰੂਰ ਦਾ ਉਦਘਾਟਨ
Published : Feb 25, 2024, 8:07 pm IST
Updated : Feb 25, 2024, 9:34 pm IST
SHARE ARTICLE
Rajkot: Prime Minister Narendra Modi during the inauguration of the Rajkot AIIMS, in Rajkot, Sunday, Feb. 25, 2024. (PTI Photo)
Rajkot: Prime Minister Narendra Modi during the inauguration of the Rajkot AIIMS, in Rajkot, Sunday, Feb. 25, 2024. (PTI Photo)

ਦੇਸ਼ ਭਰ ’ਚ ਪੰਜ ਥਾਵਾਂ ’ਤੇ AIIMS ਦਾ ਉਦਘਾਟਨ ਕੀਤਾ 

  • 490.54 ਕਰੋੜ ਦੀ ਲਾਗਤ ਵਾਲੇ ਪੀ.ਜੀ.ਆਈ. ਸੈਟੇਲਾਈਟ ਸੈਂਟਰ, ਫਿਰੋਜ਼ਪੁਰ ਦਾ ਰੱਖਿਆ ਨੀਂਹ ਪੱਥਰ
  • 179 ਏਕੜ ’ਚ ਫੈਲੇ ਏਮਜ਼ ਬਠਿੰਡਾ ’ਚ ਹਨ 750 ਬੈੱਡ ਅਤੇ 100 ਮੈਡੀਕਲ ਸੀਟਾਂ
  • ਪ੍ਰਧਾਨ ਮੰਤਰੀ ਜਨ ਔਸ਼ਧੀ ਕੇਂਦਰਾਂ ਕਰ ਕੇ  ਦੇਸ਼ ਦੇ ਮਰੀਜ਼ਾਂ ਦੀ ਕੁਲ  30,000 ਕਰੋੜ ਰੁਪਏ ਦੀ ਹੋਈ ਬਚਤ

ਰਾਜਕੋਟ: ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ  ਦੇਸ਼ ਦੀਆਂ ਸਿਹਤ ਸੇਵਾਵਾਂ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਅਤੇ ਵਿਕਸਿਤ ਭਾਰਤ ਦੀ ਦਿਸ਼ਾ ਵਲ  ਪੁਲਾਂਘ ਪੁਟਦੇ ਹੋਏ ਪੰਜਾਬ ਨੂੰ 1864.54 ਕਰੋੜ ਰੁਪਏ ਦੀ ਸੌਗ਼ਾਤ ਦਿਤੀ  ਹੈ। ਏਮਜ਼ ਬਠਿੰਡਾ ਵਿਖੇ ਹੋਏ ਸਮਾਗਮ ਦੌਰਾਨ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ  ਜਿੱਥੇ 925 ਕਰੋੜ ਰੁਪਏ ਦੀ ਲਾਗਤ ਵਾਲਾ ਏਮਜ਼ ਬਠਿੰਡਾ ਅਤੇ 449 ਕਰੋੜ ਰੁਪਏ ਦੀ ਲਾਗਤ ਵਾਲਾ ਪੀਜੀਆਈਐੱਮਈਆਰ ਸੈਟੇਲਾਈਟ ਸੈਂਟਰ ਸੰਗਰੂਰ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ, ਉੱਥੇ 490.54 ਕਰੋੜ ਦੀ ਲਾਗਤ ਦੇ ਪੀਜੀਆਈਐੱਮਈਆਰ ਸੈਟੇਲਾਈਟ ਸੈਂਟਰ, ਫਿਰੋਜ਼ਪੁਰ ਦਾ ਨੀਂਹ ਪੱਥਰ ਵੀ ਰੱਖਿਆ ਗਿਆ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਗੁਜਰਾਤ ਦੇ ਰਾਜਕੋਟ ’ਚ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਦਾ ਉਦਘਾਟਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਬਠਿੰਡਾ (ਪੰਜਾਬ), ਰਾਏਬਰੇਲੀ (ਉੱਤਰ ਪ੍ਰਦੇਸ਼), ਕਲਿਆਣੀ (ਪਛਮੀ ਬੰਗਾਲ) ਅਤੇ ਮੰਗਲਗਿਰੀ (ਆਂਧਰਾ ਪ੍ਰਦੇਸ਼) ’ਚ ਚਾਰ ਹੋਰ ਏਮਜ਼ ਦਾ ਵਰਚੁਅਲ ਉਦਘਾਟਨ ਕੀਤਾ। ਮੋਦੀ ਨੇ ਇੱਥੇ ਇਕ ਪ੍ਰੋਗਰਾਮ ਵਿਚ 48,000 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਗਰੰਟੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਦੂਜਿਆਂ ਤੋਂ ਉਮੀਦਾਂ ਖਤਮ ਹੋ ਜਾਂਦੀਆਂ ਹਨ। 

ਇਸ ਮੌਕੇ ਰਾਜਕੋਟ, ਗੁਜਰਾਤ ਤੋਂ ਵਰਚੂਅਲ ਤੌਰ ’ਤੇ ਮੁਖ਼ਾਤਿਬ ਹੁੰਦੇ ਹੋਏ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਦਾ ਦਿਨ ਸਿਰਫ਼ ਰਾਜਕੋਟ ਲਈ ਹੀ ਨਹੀਂ ਸਗੋਂ ਪੂਰੇ ਦੇਸ਼ ਲਈ ਯਾਦਗਾਰ ਹੈ, ਕਿਉਂਕਿ ਅੱਜ ਪੂਰੇ ਦੇਸ਼ ਨੂੰ ਪੰਜ ਏਮਜ਼ ਸਮਰਪਿਤ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਮੋਦੀ ਦੀ ਗਰੰਟੀ ’ਤੇ ਅਟੁੱਟ ਵਿਸ਼ਵਾਸ ਹੈ ਅਤੇ ਜਿੱਥੇ ਲੋਕਾਂ ਦੀ ਦੂਜਿਆਂ ਤੋਂ ਊਮੀਦ ਖ਼ਤਮ ਹੋ ਜਾਂਦੀ ਹੈ, ਉੱਥੇ ਮੋਦੀ ਦੀ ਗਰੰਟੀ ਸ਼ੁਰੂ ਹੁੰਦੀ ਹੈ। ਮੈਂ ਪੰਜਾਬ ਨੂੰ ਏਮਜ਼ ਦੀ ਗਰੰਟੀ ਦਿਤੀ  ਸੀ ਜਿਸਦਾ ਨੀਂਹ ਪੱਥਰ ਮੇਰੇ ਵਲੋਂ  ਰੱਖਿਆ ਗਿਆ ਅਤੇ ਅੱਜ ਇਸ ਦਾ ਲੋਕਅਰਪਣ ਵੀ ਮੇਰੇ ਵਲੋਂ  ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਸ ਸਾਲਾਂ ’ਚ ਦੇਸ਼ ਦਾ ਹੈਲਥ ਸਿਸਟਮ ਬਹੁਤ ਬਦਲਿਆ ਹੈ। ਅੱਜ ਦੇਸ਼ ’ਚ 706 ਮੈਡੀਕਲ ਕਾਲਜ ਹਨ। ਜਿੱਥੇ ਦੱਸ ਸਾਲ ਪਹਿਲਾਂ ਐੱਮਬੀਬੀਐੱਸ ਦੀਆਂ 50 ਹਜ਼ਾਰ ਦੇ ਕਰੀਬ ਸੀਟਾਂ ਸਨ ਉਹ ਅੱਜ ਇਨ੍ਹਾਂ ਦੀ ਗਿਣਤੀ 1 ਲੱਖ ਤੋਂ ਵੱਧ ਹੈ। ਦਸ ਸਾਲ ਪਹਿਲਾਂ ਜੋ 30 ਹਜ਼ਾਰ ਪੀਜੀ ਦੀਆਂ ਸੀਟਾਂ ਸਨ, ਉਨ੍ਹਾਂ ਦੀ ਗਿਣਤੀ ਅੱਜ 70 ਹਜ਼ਾਰ ਤੋਂ ਵੱਧ ਹੋ ਗਈ ਹੈ। ਸ੍ਰੀ ਮੋਦੀ ਨੇ ਕਿਹਾ ਕਿ ਗ਼ਰੀਬ ਹੋਵੇ ਜਾਂ ਮੱਧਮ ਵਰਗ ਸਾਡੀ ਕੋਸ਼ਿਸ਼ ਹੈ ਕਿ ਹਰ ਇਕ  ਨੂੰ ਵਧੀਆ ਇਲਾਜ ਸਹੂਲਤਾਂ ਮਿਲਣ। ਉਨ੍ਹਾਂ ਕਿਹਾ ਕਿ ਅੱਜ ਦੇਸ਼ ’ਚ 1.5 ਲੱਖ ਤੋਂ ਜ਼ਿਆਦਾ ਆਯੂਸ਼ਮਾਨ ਅਰੋਗਿਆ ਮੰਦਿਰ ਹਨ ਅਤੇ ਪੀਐੱਮ ਜਨ ਔਸ਼ਧੀ ਕੇਂਦਰਾਂ ਸਦਕਾ ਦੇਸ਼ ਦੇ ਮਰੀਜ਼ਾਂ ਨੇ ਕੁਲ  30,000 ਕਰੋੜ ਰੁਪਏ ਦੀ ਬਚਤ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਿਰਫ਼ ਇਲਾਜ ਲਈ ਹੀ ਨਹੀਂ ਸਗੋਂ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵਧਾਉਣ ’ਤੇ ਵੀ ਕੰਮ ਕੀਤਾ ਹੈ ਜਿਸ ਤਹਿਤ ਯੋਗ ’ਤੇ ਬਲ ਦਿਤਾ ਜਾ ਰਿਹਾ ਹੈ ਤਾਂ ਜੋ ਬਿਮਾਰੀਆਂ ਤੋਂ ਬਚਿਆ ਜਾ ਸਕੇ।

ਸਮਾਗਮ ਦੌਰਾਨ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਪੰਜਾਬ ਦੇ ਮਾਣਯੋਗ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਬਨਵਾਰੀਲਾਲ ਪੁਰੋਹਿਤ ਨੇ ਮਾਣਯੋਗ ਪ੍ਰਧਾਨ ਮੰਤਰੀ ਜੀ ਵਲੋਂ  ਪੰਜਾਬ ਨੂੰ ਸਿਹਤ ਸਹੂਲਤਾਂ ਦੇ ਦਿਤੇ ਤੋਹਫ਼ੇ ਲਈ ਸਮੁੱਚੇ ਨਾਗਰਿਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਸਿਹਤ ਸੰਸਥਾਵਾਂ ਪੰਜਾਬ ਦੇ ਲੋਕਾਂ ਦੇ ਨਾਲ-ਨਾਲ ਨੇੜੇ-ਤੇੜੇ ਦੇ ਲੋਕਾਂ ਲਈ ਬਹੁਤ ਲਾਹੇਵੰਦ ਸਿੱਧ ਹੋਣਗੀਆ।

ਜ਼ਿਕਰਯੋਗ ਹੈ ਕਿ 179 ਏਕੜ ’ਚ ਫੈਲੇ ਏਮਜ਼ ਬਠਿੰਡਾ ’ਚ 750 ਬਿਸਤਰਿਆਂ ਵਾਲਾ ਕੰਪਲੈਕਸ ਹੈ, ਜਿਸ ’ਚ 30 ਐਮਰਜੈਂਸੀ ਤੇ ਟਰੋਮਾ, ਆਈ.ਸੀ.ਯੂ. ਅਤੇ ਸੂਪਰ ਸਪੈਸਲਿਟੀ ਬੈਡਜ਼ ਦੀ ਸਹੂਲਤ ਹੈ। ਇਸ ਦੇ ਨਾਲ ਹੀ ਏਮਜ਼ ਬਠਿੰਡਾ ਭਵਿੱਖ ਦੇ ਮੈਡੀਕਲ ਪੇਸ਼ੇਵਰਾਂ ਨੂੰ ਸਿਖਲਾਈ ਦੇਣ ਲਈ ਵੀ ਵਚਨਬੱਧ ਹੈ। ਇਸ ਵਲੋਂ  ਸਲਾਨਾ 100 ਮੈਡੀਕਲ ਕਾਲਜ ਸੀਟਾਂ ਅਤੇ 60 ਨਰਸਿੰਗ ਕਾਲਜ ਸੀਟਾਂ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। ਏਮਜ਼ ਬਠਿੰਡਾ ਤੋਂ ਇਲਾਵਾ ਕੇਂਦਰ ਸਰਕਾਰ ਵਲੋਂ  ਜਿੱਥੇ 25 ਏਕੜ ਰਕਬੇ ’ਚ ਫੈਲਿਆ 300 ਬੈਡਜ਼ ਵਾਲਾ ਪੀਜੀਆਈਐੱਮਈਆਰ ਸੈਟੇਲਾਈਟ ਸੈਂਟਰ, ਸੰਗਰੂਰ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ ਹੈ, ਉੱਥੇ ਨੀਂਹ ਪੱਥਰ ਰੱਖੇ ਗਏ 100 ਬੈਡਜ਼ ਵਾਲੇ ਪੀਜੀਆਈ ਐੱਮਈਆਰ ਸੈਟੇਲਾਈਟ ਸੈਂਟਰ, ਫਿਰੋਜ਼ਪੁਰ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਹਨ। ਇਨ੍ਹਾਂ ਸੈਂਟਰਾਂ ਦੇ ਕਾਰਜਸ਼ੀਲ ਹੋਣ ਨਾਲ ਜਿਹੜੇ ਮਰੀਜ਼ ਅਪਣੇ  ਇਲਾਜ ਲਈ ਪੀਜੀਆਈ ਚੰਡੀਗੜ੍ਹ ਜਾਂਦੇ ਹਨ ਉਨ੍ਹਾਂ ਦਾ ਇਲਾਜ ਹੁਣ ਸੰਗਰੂਰ ਅਤੇ ਫ਼ਿਰੋਜ਼ਪੁਰ ’ਚ ਹੋ ਸਕੇਗਾ।
 
ਮੋਦੀ ਸਰਕਾਰ ਦੇਸ਼ ਦੇ ਸਿਹਤ ਪੱਧਰ ਨੂੰ ਉੱਚਾ ਚੁੱਕਣ ਲਈ ਹਮੇਸ਼ਾ ਸਰਗਰਮ ਰਹੀ ਹੈ ਤਾਂ ਜੋ ਦੇਸ਼ ਦੇ ਹਰ ਨਾਗਰਿਕ ਨੂੰ ਚੰਗੀਆਂ ਸਿਹਤ ਸਹੂਲਤਾਂ ਮਿਲ ਸਕਣ। ਇਹ ਕੇਂਦਰ ਸਰਕਾਰ ਦੇ ਇਨ੍ਹਾਂ ਯਤਨਾਂ ਦਾ ਹੀ ਸਿੱਟਾ ਹੈ ਕਿ ਸਾਲ 2014 ’ਚ ਜਿੱਥੇ ’ਚ ਏਮਜ਼ ਦੀ ਗਿਣਤੀ 7 ਸੀ ਉੱਥੇ ਅੱਜ ਇਹ ਗਿਣਤੀ ਵੱਧ ਕੇ 22 ਹੋ ਗਈ ਹੈ। ਸਾਲ 2014 ’ਚ ਜਿੱਥੇ 80 ਪੀਐੱਮ ਜਨ ਔਸ਼ਧੀ ਕੇਂਦਰ ਸਨ, ਉੱਥੇ ਹੁਣ ਇਨ੍ਹਾਂ ਦੀ ਗਿਣਤੀ 10,624 ਹੋ ਗਈ ਹੈ। ਇਸ ਮੌਕੇ ਕੇਂਦਰੀ ਹਾਊਸਿੰਗ ਤੇ ਅਰਬਨ ਮਾਮਲਿਆਂ ਅਤੇ ਪਟਰੌਲ ੀਅਮ ਤੇ ਕੁਦਰਤੀ ਗੈਸ ਮੰਤਰੀ ਸ੍ਰੀ ਹਰਦੀਪ ਸਿੰਘ ਪੁਰੀ ਨੇ ਜਿੱਥੇ ਵਰਚੂਅਲ ਤੌਰ ’ਤੇ ਅਪਣੀ ਹਾਜ਼ਰੀ ਭਰੀ ਉੱਥੇ ਕੇਂਦਰੀ ਵਣਜ ਅਤੇ ਉਦਯੋਗ ਰਾਜ ਮੰਤਰੀ ਸ਼੍ਰੀ ਸੋਮ ਪ੍ਰਕਾਸ਼, ਪੰਜਾਬ ਬੀਜੇਪੀ ਪ੍ਰਧਾਨ ਸ੍ਰੀ ਸੁਨੀਲ ਜਾਖੜ ਅਤੇ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਸਮੇਤ ਏਮਜ਼ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ।
 

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement