ਏਅਰਸੈੱਲ-ਮੈਕਸਿਸ ਮਾਮਲਾ
Published : Mar 25, 2018, 1:16 am IST
Updated : Mar 25, 2018, 1:16 am IST
SHARE ARTICLE
Karti Chidambram
Karti Chidambram

ਕਾਰਤੀ ਦੀ ਗ੍ਰਿਫ਼ਤਾਰੀ 'ਤੇ 16 ਅਪ੍ਰੈਲ ਤਕ ਰੋਕ

ਦਿੱਲੀ ਦੀ ਇਕ ਅਦਾਲਤ ਨੇ ਏਅਰਸੈੱਲ-ਮੈਕਸਿਸ ਮਾਮਲੇ ਵਿਚ ਕਾਰਤੀ ਚਿਦੰਬਰਮ ਦੀ ਗ੍ਰਿਫ਼ਤਾਰੀ 'ਤੇ 16 ਅਪ੍ਰੈਲ ਤਕ ਰੋਕ ਲਗਾ ਦਿਤੀ ਹੈ। ਕੇਂਦਰੀ ਜਾਂਚ ਬਿਉਰੋ (ਸੀ.ਬੀ.ਆਈ.) ਅਤੇ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਇਹ ਮਾਮਲਾ 2 ਜੀ ਸਪੈਕਟ੍ਰਮ ਵੰਡ ਘੁਟਾਲੇ ਨਾਂਲ ਜੁੜੇ ਮਾਮਲਿਆਂ ਵਿਚ ਦਰਜ ਕੀਤਾ ਹੈ।ਵਿਸ਼ੇਸ਼ ਜੱਜ ਓ.ਪੀ. ਸੈਣੀ ਨੇ ਜਾਂਚ ਏਜੰਸੀਆਂ ਨੂੰ ਕਾਰਤੀ ਵਲੋਂ ਦਾਇਰ ਕੀਤੀ ਅਗਾਊਂ ਜ਼ਮਾਨਤ ਪਟੀਸ਼ਨ 'ਤੇ ਤਿੰਨ ਹਫ਼ਤੇ ਵਿਚ ਵਿਸਥਾਰਤ ਜਵਾਬ ਦੇਣ ਨੂੰ ਕਿਹਾ। ਖਚਾਖਚ ਭਰੀ ਅਦਾਲਤ ਵਿਚ ਸੁਣਾਏ ਗਏ ਫ਼ੈਸਲੇ ਵਿਚ ਅਦਾਲਤ ਨੇ ਇਹ ਵੀ ਕਿਹਾ ਕਿ ਕਾਰਤੀ ਬਿਨਾਂ ਉਸ ਦੀ ਇਜਾਜ਼ਤ ਦੇ ਦੇਸ਼ ਛੱਡ ਕੇ ਨਹੀਂ ਜਾ ਸਕਦਾ। ਕਾਰਤੀ ਨੂੰ ਹਾਈ ਕੋਰਟ ਨੇ ਆਈ.ਐਨ.ਐਕਸ ਮੀਡੀਆ ਮਾਮਲੇ ਵਿਚ ਕਲ ਜ਼ਮਾਨਤ ਦੇ ਦਿਤੀ ਹੈ।

Karti ChidambramKarti Chidambram

ਸੀ.ਬੀ.ਆਈ. ਦੇ ਇਸ ਮਾਮਲੇ ਵਿਚ ਜਿਰ੍ਹਾ ਕਰਦਿਆਂ ਕਾਰਤੀ ਦੇ ਵਕੀਲ ਕਪਿਲ ਸਿੱਬਲ ਨੇ ਕਿਹਾ, ''ਏਅਰਸੈੱਲ-ਮੈਕਸਿਸ ਮਾਮਲਿਆਂ ਵਿਚ ਕਾਰਤੀ ਵਿਰੁਧ ਨਾ ਤਾਂ ਕੋਈ ਦੋਸ਼ ਹੈ ਅਤੇ ਨਾ ਹੀ ਇਸ ਗੱਲ ਦੇ ਸਬੂਤ ਹਨ ਕਿ ਉਹ ਐਫ਼.ਆਈ.ਪੀ.ਬੀ. ਦੇ ਅਧਿਕਾਰੀਆਂ ਨੂੰ ਜਾਣਦੇ ਸਨ।''ਈ.ਡੀ. ਮਾਮਲੇ ਵਿਚ ਕਾਰਤੀ ਵਲੋਂ ਪੇਸ਼ ਵਕੀਲ ਗੋਪਾਲ ਸੁਬਰਾਮਣਿਅਮ ਨੇ ਕਿਹਾ ਕਿ ਕਾਰਤੀ ਨੇ ਹੋਰ ਮਾਮਲਿਆਂ ਵਿਚ ਵੀ ਸਹਿਯੋਗ ਕੀਤਾ ਹੈ ਅਤੇ ਇਸ ਗੱਲ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਉਹ ਦੇਸ਼ ਛੱਡ ਕੇ ਭੱਜ ਜਾਵੇਗਾ ਜਾਂ ਸਬੂਤਾਂ ਨਾਲ ਛੇੜਛਾੜ ਕਰੇਗਾ।ਇਸ ਦੌਰਾਨ ਕਾਰਤੀ ਦੇ ਪਿਤਾ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਅਤੇ ਉਨ੍ਹਾਂ ਦੀ ਪਤਨੀ ਨਲਿਨੀ ਚਿਦੰਬਰਮ ਵੀ ਵਕੀਲਾਂ ਵਾਲੀ ਕਾਲੀ ਪੁਸ਼ਾਕ ਪਾ ਕੇ ਅਦਾਲਤ ਵਿਚ ਮੌਜੂਦ ਸਨ।  (ਪੀ.ਟੀ.ਆਈ.)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement