ਬੰਬ ਨਾਲ ਦੇਵਾਂਗੇ ਪਾਕਿਸਤਾਨ ਦੀ ਹਰ ਗੋਲੀ ਦਾ ਜਵਾਬ : ਅਮਿਤ ਸ਼ਾਹ
Published : Mar 25, 2018, 10:28 am IST
Updated : Mar 25, 2018, 10:28 am IST
SHARE ARTICLE
BJP looses up Lok Sabha Bypoll due SP-BSP coalition : Amit Shah
BJP looses up Lok Sabha Bypoll due SP-BSP coalition : Amit Shah

ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਇਕ ਵਾਰ ਫਿਰ ਪਾਕਿਸਤਾਨ ਨੂੰ ਆੜੇ ਹੱਥੀਂ ਲਿਆ ਹੈ। ਇਕ ਟੀਵੀ ਚੈਨਲ ਨੂੰ ਦਿਤੇ ਬਿਆਨ ਵਿਚ ਜਦੋਂ ਉਨ੍ਹਾਂ ਤੋਂ ਪਾਕਿਸਤਾਨ ਵਲੋਂ

ਨਵੀਂ ਦਿੱਲੀ : ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਇਕ ਵਾਰ ਫਿਰ ਪਾਕਿਸਤਾਨ ਨੂੰ ਆੜੇ ਹੱਥੀਂ ਲਿਆ ਹੈ। ਇਕ ਟੀਵੀ ਚੈਨਲ ਨੂੰ ਦਿਤੇ ਬਿਆਨ ਵਿਚ ਜਦੋਂ ਉਨ੍ਹਾਂ ਤੋਂ ਪਾਕਿਸਤਾਨ ਵਲੋਂ ਜੰਗਬੰਦੀ ਦੇ ਉਲੰਘਣ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪਾਕਿਸਤਾਨ ਵਲੋਂ ਫਾਇਰ ਕੀਤੀ ਗਈ ਹਰ ਗੋਲੀ ਦਾ ਜਵਾਬ ਬੰਬ ਨਾਲ ਦਿਤਾ ਜਾਵੇਗਾ, ਇਹੀ ਇਕੋ ਇਕ ਹੱਲ ਹੈ। 

BJP looses up Lok Sabha Bypoll due SP-BSP coalition : Amit ShahBJP looses up Lok Sabha Bypoll due SP-BSP coalition : Amit Shah

ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਸਵੀਕਾਰ ਕੀਤਾ ਕਿ ਉੱਤਰ ਪ੍ਰਦੇਸ਼ ਵਿਚ ਲੋਕ ਸਭਾ ਉਪ ਚੋਣਾਂ ਵਿਚ ਸਪਾ ਅਤੇ ਬਸਪਾ ਦੇ ਵਿਚਕਾਰ ਆਖ਼ਰੀ ਸਮੇਂ ਵਿਚ ਹੋਏ ਗਠਜੋੜ ਦੀ ਵਜ੍ਹਾ ਨਾਲ ਉਨ੍ਹਾਂ ਦੀ ਪਾਰਟੀ ਦੀ ਹਾਰ ਹੋਈ ਹੈ। ਹਾਰ ਦੇ ਕਾਰਨਾਂ ਦਾ ਵਿਸਲੇਸ਼ਣ ਕਰਨ ਲਈ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ। 
ਇਕ ਨਿਊਜ਼ ਚੈਨਲ ਦੇ ਨਾਲ ਬਿਆਨ ਵਿਚ ਜਦੋਂ ਅਮਿਤ ਸ਼ਾਹ ਤੋਂ ਪੁੱਛਿਆ ਗਿਆ ਕਿ 2019 ਵਿਚ ਸਪਾ-ਬਸਪਾ ਦੇ ਸੰਭਾਵਿਤ ਗਠਜੋੜ ਕੀ ਭਾਜਪਾ ਦਾ ਚੋਣ ਗਣਿਤ ਗੜਬੜਾ ਸਕਦਾ ਹੈ? ਇਸ 'ਤੇ ਉਨ੍ਹਾਂ ਕਿਹਾ ਕਿ ਇਹ ਬਹੁਤ ਆਸਾਨ ਨਹੀਂ ਹੈ। ਪਾਰਟੀ ਅਗਲੀਆਂ ਲੋਕ ਸਭਾ ਚੋਣਾਂ ਵਿਚ 50 ਫ਼ੀਸਦ ਵੋਟਾਂ ਹਾਸਲ ਕਰਨ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ। 

BJP looses up Lok Sabha Bypoll due SP-BSP coalition : Amit ShahBJP looses up Lok Sabha Bypoll due SP-BSP coalition : Amit Shah

ਭਾਜਪਾ ਪ੍ਰਧਾਨ ਨੇ ਕਿਹਾ ਕਿ ਮੀਡੀਆ ਦੋ ਸੀਟਾਂ (ਗੋਰਖ਼ਪੁਰ ਅਤੇ ਫੂਲਪੁਰ) ਦੇ ਚੋਣ ਨਤੀਜਿਆਂ ਨੂੰ ਪ੍ਰਮੁੱਖਤਾ ਦੇ ਰਿਹਾ ਹੈ। ਕਾਂਗਰਸ ਨੇ ਪਾਰਲੀਮੈਂਟ ਕੰਪਲੈਕਸ ਵਿਚ ਮਠਿਆਈਆਂ ਵੀ ਵੰਡੀਆਂ ਪਰ ਕੋਈ ਵੀ ਉਨ੍ਹਾਂ 11 ਰਾਜਾਂ ਦੇ ਬਾਰੇ ਵਿਚ ਗੱਲ ਨਹੀਂ ਕਰ ਰਿਹਾ ਜੋ ਅਸੀਂ ਉਨ੍ਹਾਂ ਤੋਂ ਖੋਹ ਲਏ ਹਨ। ਕੋਈ ਵੀ ਤ੍ਰਿਪੁਰਾ ਦੇ ਬਾਰੇ ਵਿਚ ਗੱਲ ਨਹੀਂ ਕਰ ਰਿਹਾ। ਸਾਨੂੰ ਇਹ ਧਿਆਨ ਰਖਣਾ ਚਾਹੀਦਾ ਹੈ ਕਿ ਉਪ ਚੋਣਾਂ ਸਥਾਨਕ ਮੁੱਦਿਆਂ 'ਤੇ ਲੜੀਆਂ ਜਾਂਦੀਆਂ ਹਨ ਅਤੇ ਆਮ ਚੋਣਾਂ ਵਿਚ ਸੀਨੀਅਰ ਨੇਤਾ ਅਤੇ ਵੱਡੇ ਮੁੱਦੇ ਸ਼ਾਮਲ ਹੁੰਦੇ ਹਨ। 

BJP looses up Lok Sabha Bypoll due SP-BSP coalition : Amit ShahBJP looses up Lok Sabha Bypoll due SP-BSP coalition : Amit Shah

ਉਪ ਚੋਣਾਂ ਵਿਚ ਹਾਰ ਦੇ ਲਈ ਆਤਮ ਵਿਸ਼ਵਾਸ ਨੂੰ ਕਾਰਨ ਦਸਣ ਸਬੰਧੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੀ ਟਿੱਪਣੀ ਦੇ ਬਾਰੇ ਵਿਚ ਪੁੱਛੇ ਜਾਣ 'ਤੇ ਅਮਿਤ ਸ਼ਾਹ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦਾ ਕੀ ਭਾਵ ਸੀ। 2019 ਦੀਆਂ ਆਮ ਚੋਣਾਂ ਬਿਨਾ ਤੇਲਗੂ ਦੇਸਮ ਪਾਰਟੀ ਅਤੇ ਸ਼ਿਵ ਸੈਨਾ ਦੇ ਸਮਰਥਨ ਦੇ ਲੜਨ ਦੇ ਸਵਾਲ 'ਤੇ ਭਾਜਪਾ ਪ੍ਰਧਾਨ ਨੇ ਕਿਹਾ ਕਿ 2014 ਵਿਚ 11 ਪਾਰਟੀਟਾ ਨੇ ਭਾਜਪਾ ਨਾਲ ਹੱਥ ਮਿਲਾਇਆ ਸੀ, ਉਨ੍ਹਾਂ ਵਿਚੋਂ ਸਿਰਫ਼ ਇਕ ਹੀ ਸਾਥ ਛੱਡ ਕੇ ਗਈ ਹੈ। ਐਨਡੀਏ ਗਠਜੋੜ ਇਕਜੁਟ ਬਣਿਆ ਰਹੇਗਾ। ਉਨ੍ਹਾਂ ਆਖਿਆ ਕਿ ਕਰਨਾਟਕ ਚੋਣਾਂ ਵਿਚ ਵੀ ਭਾਜਪਾ ਜਿੱਤ ਹਾਸਲ ਕਰੇਗੀ। 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement