
ਲੜਕੀ ਨੇ ਸੈਲਫ਼ੀ ਦੀ ਮੰਗ ਕਰਦਿਆਂ ਕਿਹਾ ਕਿ ''ਸਰ, ਮੇਰੀ ਇਕ ਰਿਕਵੈਸਟ ਹੈ ਤੁਹਾਨੂੰ, ਮੈਂ ਤੁਹਾਡੇ ਨਾਲ ਇਕ ਸੈਲਫ਼ੀ ਲੈਣਾ ਚਾਹੁੰਦੀ ਹਾਂ।''
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਨਿਚਰਵਾਰ ਨੂੰ ਕਰਨਾਟਕ ਵਿਚ ਮੈਸੂਰ ਦੇ ਮਹਾਰਾਣੀ ਆਰਟਸ ਕਾਲਜ ਵਿਚ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਲਈ ਪਹੁੰਚੇ। ਕਰਨਾਟਕ ਵਿਚ ਇਸ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਚੋਣਾਂ ਲਈ ਰਾਹੁਲ ਗਾਂਧੀ ਨੇ ਹੁਣੇ ਤੋਂ ਕਮਰ ਕਸ ਲਈ ਅਤੇ ਉਹ ਪਾਰਟੀ ਦੇ ਪ੍ਰਚਾਰ ਵਿਚ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੇ। ਇਸੇ ਪ੍ਰਚਾਰ ਦੇ ਚਲਦੇ ਰਾਹੁਲ ਗਾਂਧੀ ਇਸ ਕਾਲਜ ਵਿਚ ਪਹੁੰਚੇ।ਇਸ ਮੌਕੇ ਰਾਹੁਲ ਗਾਂਧੀ ਨੇ ਡਿਮੋਨੇਟਾਈਜੇਸ਼ਨ ਤੋਂ ਲੈ ਕੇ ਜੀਐਸਟੀ ਤਕ ਹਰ ਮੁੱਦੇ 'ਤੇ ਗੱਲਬਾਤ ਕੀਤੀ ਅਤੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਪਰ ਉਥੇ ਭਾਸ਼ਣ ਦੌਰਾਨ ਰਾਹੁਲ ਗਾਂਧੀ ਦੇ ਨਾਲ ਕੁੱਝ ਅਜਿਹਾ ਹੋਇਆ ਜਿਸ ਨੂੰ ਦੇਖ ਕੇ ਤੁਹਾਡਾ ਚਿਹਰਾ ਵੀ ਖਿਲ ਉਠੇਗਾ।
Selfie
ਦਰਅਸਲ ਰਾਹੁਲ ਗਾਂਧੀ ਵਿਦਿਆਰਥੀਆਂ ਦੇ ਸਾਹਮਣੇ ਭਾਸ਼ਣ ਦੇ ਰਹੇ ਸਨ ਕਿ ਵਿਚਕਾਰ ਹੀ ਇਕ ਮੁਸਲਿਮ ਲੜਕੀ ਨੇ ਉਠ ਕੇ ਰਾਹੁਲ ਗਾਂਧੀ ਨੂੰ ਭਾਸ਼ਣ ਤੋਂ ਰੋਕਦਿਆਂ ਸੈਲਫ਼ੀ ਦੀ ਮੰਗ ਕੀਤੀ। ਲੜਕੀ ਨੇ ਸੈਲਫ਼ੀ ਦੀ ਮੰਗ ਕਰਦਿਆਂ ਕਿਹਾ ਕਿ ''ਸਰ, ਮੇਰੀ ਇਕ ਰਿਕਵੈਸਟ ਹੈ ਤੁਹਾਨੂੰ, ਮੈਂ ਤੁਹਾਡੇ ਨਾਲ ਇਕ ਸੈਲਫ਼ੀ ਲੈਣਾ ਚਾਹੁੰਦੀ ਹਾਂ।'' ਲੜਕੀ ਦੀ ਸੈਲਫ਼ੀ ਲੈਣ ਦੀ ਮੰਗ ਪੂਰੀ ਕਰਨ ਵਿਚ ਰਾਹੁਲ ਨੇ ਇਕ ਸਕਿੰਟ ਦਾ ਵੀ ਸਮਾਂ ਨਹੀਂ ਲਗਾਇਆ ਅਤੇ ਤੁਰਤ ਸਟੇਜ ਤੋਂ ਹੇਠਾਂ ਉਤਰ ਗਏ। ਸੈਲਫ਼ੀ ਲੈਣ ਤੋਂ ਬਾਅਦ ਰਾਹੁਲ ਫਿਰ ਸਟੇਜ 'ਤੇ ਚਲੇ ਗਏ। ਇਸ ਦੌਰਾਨ ਰਾਹੁਲ ਦੇ ਸਕਿਉਰਟੀ ਗਾਰਡ ਉਨ੍ਹਾਂ ਦੇ ਕੋਲ ਤਾਂ ਆਏ ਪਰ ਕਿਸੇ ਨੇ ਵੀ ਲੜਕੀ ਨੂੰ ਰੋਕਿਆ ਨਹੀਂ।