
ਹੁਣ ਦਿੱਲੀ ਸਰਕਾਰ ਨੇ ਅਜਿਹੇ ਮਕਾਨ ਮਾਲਕਾਂ 'ਤੇ...
ਨਵੀਂ ਦਿੱਲੀ: ਦੇਸ਼ ਇਸ ਸਮੇਂ ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਜੂਝ ਰਿਹਾ ਹੈ। ਪ੍ਰਧਾਨ ਮੰਤਰੀ ਨੇ 21 ਦਿਨਾਂ ਦੇ ਲਾਕਡਾਊਨ ਦਾ ਐਲਾਨ ਕੀਤਾ ਹੈ ਅਤੇ ਲੋਕਾਂ ਨੂੰ ਘਰ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਜਾ ਰਹੀ ਹੈ। ਕੋਰੋਨਾ ਨਾਲ ਲੜਨ ਲਈ ਸਭ ਤੋਂ ਅਹਿਮ ਲੜਾਈ ਡਾਕਟਰ ਲੜ ਰਹੇ ਹਨ ਪਰ ਦਿੱਲੀ ਵਿਚ ਕੁੱਝ ਮਕਾਨ ਮਾਲਿਕ ਅਪਣੇ ਇੱਥੇ ਰਹਿ ਰਹੇ ਡਾਕਟਰਾਂ ਨੂੰ ਘਰ ਖਾਲੀ ਕਰਨ ਲਈ ਕਹਿ ਰਹੇ ਹਨ।
Doctors
ਹੁਣ ਦਿੱਲੀ ਸਰਕਾਰ ਨੇ ਅਜਿਹੇ ਮਕਾਨ ਮਾਲਕਾਂ ਤੇ ਸਖ਼ਤ ਐਕਸ਼ਨ ਲੈਣ ਦੇ ਹੁਕਮ ਦਿੱਤੇ ਹਨ। ਦਿੱਲੀ ਸਰਕਾਰ ਵੱਲੋਂ ਸਾਰੇ ਜ਼ਿਲ੍ਹਾ ਅਧਿਕਾਰੀਆਂ, ਪੁਲਿਸ ਅਫ਼ਸਰਾਂ ਨੂੰ ਕਿਹਾ ਗਿਆ ਹੈ ਕਿ ਅਜਿਹੇ ਮਕਾਨ ਮਾਲਕ ਜੋ ਅਪਣੇ ਘਰ ਵਿਚ ਰਹਿ ਰਹੇ ਡਾਕਟਰ, ਪੈਰਾਮੈਡੀਕਲ ਸਟਾਫ਼ ਜਾਂ ਹੈਲਥ ਕੇਅਰ ਪਰਸਨਲ ਨੂੰ ਤਕਲੀਫ ਪਹੁੰਚਾ ਰਹੇ ਹਨ ਜਾਂ ਫਿਰ ਪਰੇਸ਼ਾਨ ਕਰ ਰਹੇ ਹਨ ਉਹਨਾਂ ਤੇ ਸਖ਼ਤ ਕਾਰਵਾਈ ਕੀਤੀ ਜਾਵੇ।
Corona Virus
ਗੌਰਤਲਬ ਹੈ ਕਿ ਦੇਸ਼ ਦੇ ਸਭ ਤੋਂ ਵੱਡੇ ਹਸਪਤਾਲ ਵਿਚੋਂ ਇਕ ਐਮਸ ਦੇ ਕੁੱਝ ਡਾਕਟਰਾਂ ਨੇ ਇਸ ਗੱਲ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਖਤ ਲਿਖਿਆ ਸੀ। ਰੈਜ਼ੀਡੈਂਟ ਡਾਕਟਰਸ ਐਸੋਸੀਏਸ਼ਨ ਵੱਲੋਂ ਗ੍ਰਹਿ ਮੰਤਰੀ ਨੂੰ ਦਸਿਆ ਗਿਆ ਸੀ ਕਿ ਦਿੱਲੀ ਵਿਚ ਕੁੱਝ ਮਕਾਨ ਮਾਲਕ ਅਜਿਹੇ ਹਨ ਜੋ ਉਹਨਾਂ ਦੇ ਘਰ ਰਹਿ ਰਹੇ ਹਨ ਡਾਕਟਰਾਂ ਨੂੰ ਮਕਾਨ ਖਾਲੀ ਕਰਨ ਲਈ ਕਹਿ ਰਹੇ ਹਨ।
Corona Virus
ਅਜਿਹਾ ਇਸ ਲਈ ਕਿਉਂ ਕਿ ਡਾਕਟਰ ਕੋਰੋਨਾ ਪੀੜਤਾਂ ਦੇ ਸੰਪਰਕ ਵਿਚ ਹਨ ਅਤੇ ਜੇ ਉਹ ਵਾਪਸ ਘਰ ਜਾਂਦੇ ਹਨ ਤਾਂ ਉੱਥੇ ਵੀ ਇਸ ਦਾ ਖਤਰਾ ਵਧ ਸਕਦਾ ਹੈ। ਸਿਰਫ ਡਾਕਟਰ ਹੀ ਨਹੀਂ ਬਲਕਿ ਏਅਰ ਇੰਡੀਆ ਦੇ ਸਟਾਫ ਨੂੰ ਵੀ ਬੀਤੇ ਦਿਨਾਂ ਵਿਚ ਅਜਿਹੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਈਰਾਨ ਅਤੇ ਇਟਲੀ ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਵਾਲੇ ਏਅਰ ਇੰਡੀਆ ਦੇ ਸਟਾਫ ਨੂੰ ਉਹਨਾਂ ਦੇ ਮਕਾਨ ਮਾਲਕ, ਗੁਆਂਢੀਆਂ ਵੱਲੋਂ ਪਰੇਸ਼ਾਨ ਕੀਤਾ ਗਿਆ ਸੀ ਅਤੇ ਘਰ ਖਾਲੀ ਕਰਨ ਲਈ ਕਹਿ ਰਹੇ ਹਨ।
Corona Virus
ਜਿਸ ਤੋਂ ਬਾਅਦ ਕੇਂਦਰੀ ਉਡਾਨ ਮੰਤਰੀ ਹਰੀਦ ਪੁਰੀ ਨੇ ਸਖ਼ਤ ਕਾਰਵਾਈ ਲੈਣ ਦੀ ਸਲਾਹ ਦਿੱਤੀ ਸੀ। ਮਹੱਤਵਪੂਰਣ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਸਮਾਂ ਸਾਰੇ ਡਾਕਟਰਾਂ, ਪੁਲਿਸ ਮੁਲਾਜ਼ਮਾਂ, ਮੀਡੀਆ ਵਾਲਿਆਂ, ਸਫ਼ਾਈ ਕਰਮਚਾਰੀਆਂ ਨੂੰ ਸਲਾਮ ਕਰਨ ਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।