ਪਾਕਿ ਵਿਚ ਕੋਰੋਨ ਨਾਲ ਜੰਗ ਲਈ ਇਮਰਾਨ ਖਾਨ ਨੇ ਖੋਲ੍ਹਿਆ ਖਜ਼ਾਨਾ, 1.13 ਟ੍ਰਿਲੀਅਨ ਦਾ ਦਿੱਤਾ ਪੈਕੇਜ
Published : Mar 25, 2020, 1:08 pm IST
Updated : Mar 25, 2020, 1:08 pm IST
SHARE ARTICLE
Imran khan opens treasury to battle corona virus in pakistan finances package declared
Imran khan opens treasury to battle corona virus in pakistan finances package declared

ਹੁਣ ਤਕ ਇਸ ਪੂਰੇ ਸੰਕਟ ਨਾਲ ਬਹੁਤ ਲਾਪਰਵਾਹੀ ਨਾਲ ਨਿਪਟਣ ਦੇ...

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਕਹਿਰ ਨਾਲ ਜੂਝ ਰਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਮਹਾਂਮਾਰੀ ਨਾਲ ਨਿਪਟਣ ਲਈ ਖਜਾਨਾ ਖੋਲ੍ਹ ਦਿੱਤਾ ਹੈ। ਇਮਰਾਨ ਖਾਨ ਨੇ ਮੰਗਲਵਾਰ ਨੂੰ 1.13 ਟ੍ਰਿਲੀਅਨ ਰੁਪਏ ਦੇ ਵਿੱਤੀ ਪੈਕੇਜ ਦਾ ਐਲਾਨ ਕੀਤਾ ਹੈ। ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਇਹ ਆਰਥਿਕ ਪੈਕੇਜ ਕੋਰੋਨਾ ਨਾਲ ਜੰਗ ਅਤੇ ਅਰਥਵਿਵਸਥਾ ਤੇ ਪੈਣ ਵਾਲੇ ਇਸ ਦੇ ਪ੍ਰਭਾਵ ਨੂੰ ਦੇਖਦੇ ਹੋਏ ਐਲਾਨ ਕੀਤਾ ਹੈ।

Imran Khan Pakistan PM Imran Khan

ਹੁਣ ਤਕ ਇਸ ਪੂਰੇ ਸੰਕਟ ਨਾਲ ਬਹੁਤ ਲਾਪਰਵਾਹੀ ਨਾਲ ਨਿਪਟਣ ਦੇ ਆਰੋਪਾਂ ਦਾ ਸਾਹਮਣਾ ਕਰ ਰਹੇ ਇਮਰਾਨ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵੀ 15 ਰੁਪਏ ਦੀ ਭਾਰੀ ਕਮੀ ਕੀਤੀ ਹੈ। ਦਰਅਸਲ ਮਹਿੰਗਾਈ ਅਤੇ ਟਿੱਡੀ ਹਮਲਿਆਂ ਦੀ ਮਾਰ ਝੱਲ ਰਹੇ ਪਾਕਿਸਤਾਨ ਦੀ ਕੋਰੋਨਾ ਵਾਇਰਸ ਨੇ ਹਾਲਤ ਬਹੁਤ ਹੀ ਬਦਤਰ ਕਰ ਦਿੱਤੀ ਹੈ। ਦੇਸ਼ ਵਿਚ ਹੁਣ ਤਕ ਕੋਰੋਨਾ ਵਾਇਰਸ ਨਾਲ 990 ਲੋਕ ਪੀੜਤ ਹੋਏ ਹਨ ਅਤੇ ਹੁਣ ਤਕ 7 ਲੋਕਾਂ ਦੀ ਮੌਤ ਹੋ ਚੁੱਕੀ ਹੈ।

Coronavirus indore positive cases todayCoronavirus

ਪਾਕਿਸਤਾਨ ਦਾ ਸਿੰਧ ਪ੍ਰਾਂਤ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ। ਇੱਥੇ ਕੋਰੋਨਾ ਵਾਇਰਸ ਦੇ 410 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਪੰਜਾਬ ਵਿਚ 296 ਅਤੇ ਬਲੂਚਿਸਤਾਨ ਵਿਚ 110 ਲੋਕ ਕੋਰੋਨਾ ਨਾਲ ਪੀੜਤ ਹੋ ਗਏ ਹਨ। ਕੋਰੋਨਾ ਵਾਇਰਸ ਨਾਲ ਵਿਗੜਦੇ ਹੋਏ ਹਾਲਾਤ ਨੂੰ ਦੇਖਦੇ ਹੋਏ ਹੁਣ ਪੂਰੇ ਪਾਕਿਸਤਾਨ ਵਿਚ ਫ਼ੌਜ ਤੈਨਾਤ ਕੀਤੀ ਗਈ ਹੈ।

Corona VirusCorona Virus

ਇਸ ਦੌਰਾਨ ਖਰਾਬ ਮਾਲੀ ਹਾਲਤ ਨੂੰ ਦੇਖਦੇ ਹੋਏ ਇਮਰਾਨ ਖਾਨ ਨੇ ਵਰਲਡ ਬੈਂਕ ਅਤੇ ਕਈ ਹੋਰ ਦੇਸ਼ਾਂ ਵਿਚ ਕਰਜ਼ ਦੀ ਗੁਹਾਰ ਲਗਾਈ ਹੈ। ਪਾਕਿਸਤਾਨ ਨੂੰ ਕਰਜ਼ ਮਿਲਣ ਤੋਂ ਬਾਅਦ ਹੁਣ ਇਮਰਾਨ ਖ਼ਾਨ ਨੇ 1.13 ਟ੍ਰਿਲੀਅਨ ਰੁਪਏ ਦੇ ਵਿੱਤੀ ਪੈਕੇਜ ਦਾ ਐਲਾਨ ਕੀਤਾ ਹੈ। ਇਮਰਾਨ ਖਾਨ ਨੇ ਕਿਹਾ ਹੈ ਕਿ ਇਸ ਪੈਕੇਜ ਤਹਿਤ ਮਜ਼ਦੂਰਾਂ ਨੂੰ 200 ਅਰਬ ਡਾਲਰ, 150 ਅਰਬ ਰੁਪਏ ਅਜਿਹੇ ਪਰਿਵਾਰਾਂ ਨੂੰ ਦਿੱਤੇ ਜਾਣਗੇ ਜੋ ਸੰਕਟ ਵਿਚ ਹਨ।

Corona VirusCorona Virus

ਇਸ ਤੋਂ ਇਲਾਵਾ ਗਰੀਬ ਪਰਿਵਾਰਾਂ ਨੂੰ ਮਿਲਣ ਵਾਲੇ ਭੱਤੇ ਨੂੰ 2000 ਤੋਂ ਵਧਾ ਕੇ 3000 ਰੁਪਏ ਕਰ ਦਿੱਤਾ ਗਿਆ ਹੈ। ਇਮਰਾਨ ਸਰਕਾਰ ਨੇ ਇਹ ਕਦਮ ਅਜਿਹੇ ਸਮੇਂ ਚੁੱਕਿਆ ਹੈ ਜਦੋਂ ਪਾਕਿਸਤਾਨ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਵਧਣ ਨਾਲ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ।

National coronavirus 54 year old novel covid 19 patient dies in tamilnaduNational coronavirus 

ਪਾਕਿਸਤਾਨ ਵਿਚ ਤੇਜ਼ੀ ਨਾਲ ਵਧ ਰਹੀ ਪੀੜਤ ਲੋਕਾਂ ਦੀ ਗਿਣਤੀ ਦੌਰਾਨ ਹੁਣ ਤਕ 7 ਲੋਕਾਂ ਦੀ ਮੌਤ ਹੋ ਚੁੱਕੀ ਹੈ। COVID19 ਇਨਫੈਕਸ਼ਨ ਨਾਲ ਮੌਤ ਦਾ ਸਭ ਤੋਂ ਤਾਜ਼ਾ ਮਾਮਲਾ ਪੰਜਾਬ ਵਿਚ ਆਇਆ ਹੈ। ਇੱਥੇ ਨਵੇਂ ਮਰੀਜ਼ਾਂ ਦੇ ਮਿਲਣ ਦਾ ਸਿਲਸਿਲਾ ਜਾਰੀ ਹੈ ਅਤੇ ਵਾਇਰਸ ਦੀ ਚਪੇਟ ਵਿਚ ਆਏ ਲੋਕਾਂ ਦੀ ਗਿਣਤੀ 296 ਹੋ ਚੁੱਕੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement