
5,31,45,709 ਲੋਕਾਂ ਨੂੰ ਲਗਾਈ ਜਾ ਚੁੱਕੀ ਕੋਰੋਨਾ ਵੈਕਸੀਨ
ਨਵੀਂ ਦਿੱਲੀ: ਭਾਰਤ ’ਚ ਇਕ ਦਿਨ ’ਚ ਕੋਰੋਨਾ ਵਾਇਰਸ ਦੇ 53,476 ਨਵੇਂ ਮਾਮਲੇ ਸਾਹਮਣੇ ਆਏ ਹਨ ਜੋ ਇਸ ਸਾਲ ਲਾਗ ਦੇ ਇਕ ਦਿਨ ’ਚ ਆਏ ਹੁਣ ਤਕ ਦੇ ਸੱਭ ਤੋਂ ਵੱਧ ਮਾਮਲੇ ਹਨ। ਇਸ ਨਾਲ ਹੀ ਦੇਸ਼ ’ਚ ਇਸ ਗਲੋਬਲ ਮਹਾਂਮਾਰੀ ਦੇ ਮਾਮਲੇ ਵੱਧ ਕੇ 1,17,87,534 ਹੋ ਗਏ ਹਨ।
Coronavirus
ਕੇਂਦਰੀ ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਦੇਸ਼ ’ਚ ਲਾਗਾਤਾਰ 15ਵੇਂ ਦਿਨ ਕੋਵਿਡ 19 ਦੇ ਮਾਮਲਿਆਂ ’ਚ ਵਾਧਾ ਹੋਇਆ ਹੈ ਅਤੇ ਹੁਣ 3,95,192 ਮਰੀਜ਼ ਪੀੜਤ ਹਨ।
Coronavirus
ਉਥੇ ਹੀ ਇਸ ਬਿਮਾਰੀ ਨਾਲ 251 ਹੋਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਦੇਸ਼ ’ਚ ਕੋਰੋਨਾ ਵਾਇਰਸ ਨਾਲ ਜਾਨ ਗੁਆਉਣ ਵਾਲਿਆਂ ਦੀ ਕੁੱਲ ਗਿਣਤੀ 1,60,692 ਹੋ ਗਈ ਹੈ। ਅੰਕੜਿਆਂ ਮੁਤਾਬਕ ਇਸ ਬਿਮਾਰੀ ਨਾਲ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 1,12,31,650 ਹੋ ਗਈ।
Coronavirus cases
ਜੇਕਰ ਟੀਕਾਕਰਨ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ’ਚ ਹੁਣ ਤਕ 5,31,45,709 ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਈ ਜਾ ਚੁੱਕੀ ਹੈ। ਅੰਕੜਿਆਂ ਮੁਤਾਬਕ ਇਸ ਬੀਮਾਰੀ ਤੋਂ ਸਿਹਤਮੰਦ ਹੋਣ ਵਾਲਿਆਂ ਦੀ ਗਿਣਤੀ 1,12,31,650 ਹੋ ਗਈ ਹੈ।
India reports 53,476 new #COVID19 cases, 26,490 recoveries, and 251 deaths in the last 24 hours, as per the Union Health Ministry
— ANI (@ANI) March 25, 2021
Total cases: 1,17,87,534
Total recoveries: 1,12,31,650
Active cases: 3,95,192
Death toll: 1,60,692
Total vaccination: 5,31,45,709 pic.twitter.com/MHqvScsPDS