ਮਨੀਸ਼ ਸਿਸੋਦੀਆ ਦਾ ਅਮਿਤ ਸ਼ਾਹ 'ਤੇ ਵਿਅੰਗ - 'ਸੀਸੀਟੀਵੀ ਗਲੀਆਂ 'ਚ ਹੁੰਦੇ ਨੇ ਅਸਮਾਨ 'ਚ ਨਹੀਂ'
Published : Mar 25, 2022, 2:01 pm IST
Updated : Mar 25, 2022, 2:01 pm IST
SHARE ARTICLE
Manish Sisodia
Manish Sisodia

ਕਿਹਾ, ਦਿੱਲੀ 'ਚ 1.5 ਲੱਖ ਸੀਸੀਟੀਵੀ ਲਾਉਣ ਦਾ ਟੀਚਾ ਸੀ, ਦਸੰਬਰ ਤੱਕ 2.75 ਲੱਖ ਸੀਸੀਟੀਵੀ ਕੈਮਰੇ ਲਗਾਏ ਜਾ ਚੁੱਕੇ ਹਨ

ਨਵੀਂ ਦਿੱਲੀ : ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਿੱਲੀ ਵਿਧਾਨ ਸਭਾ ਵਿੱਚ 2021-22 ਦੇ ਨਤੀਜੇ ਬਜਟ ਦੀ ਸਥਿਤੀ ਰਿਪੋਰਟ ਦੀਆਂ ਕਾਪੀਆਂ ਪੇਸ਼ ਕੀਤੀਆਂ। ਸੀਸੀਟੀਵੀ ਯੋਜਨਾ ਦਾ ਲੇਖਾ-ਜੋਖਾ ਪੇਸ਼ ਕਰਦਿਆਂ ਸਿਸੋਦੀਆ ਨੇ ਕਿਹਾ ਕਿ ਦਿੱਲੀ ਵਿੱਚ 1.5 ਲੱਖ ਸੀਸੀਟੀਵੀ ਲਾਉਣ ਦਾ ਟੀਚਾ ਸੀ, ਦਸੰਬਰ ਤੱਕ 2.75 ਲੱਖ ਸੀਸੀਟੀਵੀ ਕੈਮਰੇ ਲਗਾਏ ਜਾ ਚੁੱਕੇ ਹਨ।

Amit ShahAmit Shah

ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਨਿਸ਼ਾਨਾ ਸਾਧਦੇ ਹੋਏ ਸਿਸੋਦੀਆ ਨੇ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਨੇ ਬਿਆਨ ਦਿੱਤਾ ਸੀ ਕਿ ਮੈਂ ਦੂਰਬੀਨ ਲੈ ਕੇ ਸੀਸੀਟੀਵੀ ਲੱਭ ਰਿਹਾ ਹਾਂ ਤਾਂ ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਸੀਸੀਟੀਵੀ ਸੜਕਾਂ 'ਤੇ ਹਨ, ਅਸਮਾਨ 'ਚ ਨਹੀਂ। ਉਹ ਖੁਦ ਸੀਸੀਟੀਵੀ ਕੈਮਰੇ ਦੀ ਕੈਦ ਹੋਏ ਸਨ।

CCTV installation started in delhiCCTV  

ਸਿਸੋਦੀਆ ਨੇ ਵਿਧਾਨ ਸਭਾ ਨੂੰ ਦੱਸਿਆ ਕਿ ਦਿੱਲੀ ਦੇ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਬੱਚਿਆਂ ਦੀ ਗਿਣਤੀ 15 ਲੱਖ ਤੋਂ ਵਧ ਕੇ 18 ਲੱਖ ਹੋ ਗਈ ਹੈ, 20 ਸਪੈਸ਼ਲਾਈਜ਼ੇਸ਼ਨ ਸਕੂਲ ਚੱਲ ਰਹੇ ਹਨ, ਜਿਨ੍ਹਾਂ 'ਚ 2300 ਬੱਚੇ ਪੜ੍ਹ ਰਹੇ ਹਨ। ਦਿੱਲੀ ਸਰਕਾਰ 11 ਹੋਰ ਸਕੂਲ ਸ਼ੁਰੂ ਕਰੇਗੀ, 31 ਸਕੂਲਾਂ ਦੀਆਂ 4800 ਸੀਟਾਂ ਲਈ 80 ਹਜ਼ਾਰ ਅਰਜ਼ੀਆਂ ਆਈਆਂ ਹਨ।

Manish Sisodia Slams Centre For Celebrating 100 Cr Vaccination Manish Sisodia  

ਮਨੀਸ਼ ਸਿਸੋਦੀਆ ਨੇ ਦੱਸਿਆ ਕਿ ਦਿੱਲੀ ਦਾ ਆਪਣਾ ਸਿੱਖਿਆ ਬੋਰਡ ਹੈ ਅਤੇ ਅਸੀਂ ਆਈਬੀ ਬੋਰਡ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਅਗਲੇ ਸਾਲ 2312 ਬੱਚੇ ਪ੍ਰੀਖਿਆ ਦੇਣਗੇ। ਸਿਸੋਦੀਆ ਨੇ ਕਿਹਾ ਕਿ ਅਸੀਂ ਸਕੂਲਾਂ ਵਿਚ ਦੇਸ਼ ਭਗਤੀ ਦਾ ਪਾਠਕ੍ਰਮ ਲਾਗੂ ਕੀਤਾ ਹੈ, ਜਿਸ ਨੂੰ ਹੁਣ ਪ੍ਰਾਈਵੇਟ ਸਕੂਲਾਂ ਵਿਚ ਵੀ ਲਾਗੂ ਕੀਤਾ ਜਾਵੇਗਾ। ਉਪ ਮੁੱਖ ਮੰਤਰੀ ਨੇ ਕਿਹਾ ਕਿ ਮੁਹੱਲਾ ਕਲੀਨਿਕ ਵਿੱਚ ਇੱਕ ਸਾਲ ਵਿੱਚ 1 ਕਰੋੜ 44 ਲੱਖ ਮਰੀਜ਼ ਦੇਖੇ ਗਏ ਹਨ, ਭਾਵ ਹਰ ਰੋਜ਼ 60 ਹਜ਼ਾਰ ਮਰੀਜ਼ਾਂ ਦਾ ਚੈਕਅੱਪ ਕੀਤਾ ਜਾ ਰਿਹਾ ਹੈ।

SHARE ARTICLE

ਏਜੰਸੀ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement