
CISF ਮਹਿਲਾ ਕਾਂਸਟੇਬਲ ਮੁਅੱਤਲ
ਗੁਹਾਟੀ: ਅਸਾਮ ਦੇ ਗੁਹਾਟੀ ਹਵਾਈ ਅੱਡੇ 'ਤੇ ਇਕ 80 ਸਾਲਾ ਸਰੀਰਕ ਤੌਰ 'ਤੇ ਅਪਾਹਜ ਔਰਤ ਦੀ ਨਗਨ ਅਵਸਥਾ ਵਿਚ ਜਾਂਚ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ 'ਤੇ ਸਖ਼ਤ ਕਾਰਵਾਈ ਕਰਦੇ ਹੋਏ ਸੀਆਈਐਸਐਫ ਨੇ ਇੱਕ ਮਹਿਲਾ ਕਾਂਸਟੇਬਲ ਨੂੰ ਮੁਅੱਤਲ ਕਰ ਦਿੱਤਾ ਹੈ।
PHOTO
ਦਰਅਸਲ, ਇਸ ਔਰਤ ਦਾ ਕਮਰ ਟ੍ਰਾਂਸਪਲਾਂਟ ਹੋਇਆ ਸੀ। ਜਦੋਂ ਉਹ ਏਅਰਪੋਰਟ ਪਹੁੰਚੀ ਤਾਂ ਮੀਟਰ ਡਿਟੈਕਟਰ ਨਾਲ ਚੈਕਿੰਗ ਦੌਰਾਨ ਡਿਵਾਈਸ ਬੰਦ ਹੋ ਗਈ। ਇਸ ’ਤੇ ਕਾਂਸਟੇਬਲ ਨੇ ਕਥਿਤ ਤੌਰ ’ਤੇ ਉਸ ਨੂੰ ਨੰਗਾ ਕਰਕੇ ਪੁੱਛਗਿੱਛ ਕੀਤੀ ਤੇ ਉਸ ਦੀ ਜਾਂਚ ਕੀਤੀ।
CISF women constables suspended
ਬਜ਼ੁਰਗ ਮਹਿਲਾ ਵੱਲੋਂ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਕਾਂਸਟੇਬਲ ਖ਼ਿਲਾਫ਼ ਕਾਰਵਾਈ ਕੀਤੀ ਗਈ। ਇਸ ਦੇ ਨਾਲ ਹੀ ਘਟਨਾ ਦੀ ਵਿਸਤ੍ਰਿਤ ਜਾਂਚ ਦੇ ਹੁਕਮ ਦਿੱਤੇ ਹਨ।