ਇਸ ਵਿਅਕਤੀ ਦਾ ਇੱਕੋ ਦਿਨ 'ਚ 51 ਵਾਰ ਕੱਟਿਆ ਗਿਆ ਚਲਾਨ, 6 ਲੱਖ ਦੀ ਰਕਮ ਦੇਖ ਉੱਡੇ ਹੋਸ਼
Published : Mar 25, 2022, 3:51 pm IST
Updated : Mar 25, 2022, 3:51 pm IST
SHARE ARTICLE
Photo
Photo

ਜਿਸ ਰੋਡ 'ਤੇ ਚਲਾਈ ਕਾਰ, ਉਸ ਸੜਕ 'ਤੇ ਡਰਾਈਵ ਕਰਨ ਦੀ ਨਹੀਂ ਹੈ ਆਗਿਆ

 

 ਨਵੀਂ ਦਿੱਲੀ: ਇੱਕ ਵਿਅਕਤੀ ਨੂੰ ਇੱਕ ਦਿਨ ਵਿੱਚ ਆਪਣੀ ਕਾਰ ਦਾ 51 ਵਾਰ ਚਲਾਨ  ਭਰਨਾ ਪਿਆ। ਜਿਸ 'ਚ ਉਸ 'ਤੇ ਕੁੱਲ 6 ਲੱਖ ਰੁਪਏ ਤੋਂ ਵੱਧ ਦਾ ਜੁਰਮਾਨਾ ਲਗਾਇਆ ਗਿਆ ਹੈ। ਰੈਜ਼ੀਡੈਂਟ ਰੋਡ 'ਤੇ ਕਾਰ ਚਲਾਉਣ 'ਤੇ ਵਿਅਕਤੀ ਦਾ ਚਲਾਨ ਕੱਟਿਆ ਜਾਂਦਾ ਹੈ। ਹਾਲਾਂਕਿ, ਵਿਅਕਤੀ ਦਾ ਕਹਿਣਾ ਹੈ ਕਿ ਇਹ ਜੁਰਮਾਨਾ ਗਲਤ ਢੰਗ ਨਾਲ ਜਾਰੀ ਕੀਤਾ ਗਿਆ ਹੈ, ਕਿਉਂਕਿ ਉਸ ਕੋਲ ਉਸ ਰੂਟ 'ਤੇ ਆਪਣੀ ਟੇਸਲਾ ਕਾਰ ਚਲਾਉਣ ਦਾ ਪਰਮਿਟ ਹੈ।   

 

PHOTOPHOTO

 

ਦੱਸ ਦੇਈਏ ਕਿ ਰੈਜ਼ੀਡੈਂਟ ਰੋਡ 'ਤੇ ਕਾਰ ਚਲਾ ਨਹੀਂ ਸਕਦੇ ਕਿਉਂਕਿ ਉਸ ਸੜਕ 'ਤੇ ਸਿਰਫ਼ ਇਨਸਾਨਾਂ ਨੂੰ ਚੱਲਣ ਦੀ ਹੀ ਇਜਾਜ਼ਤ ਹੈ। ਮੀਡੀਆਂ ਰਿਪੋਰਟਾਂ ਮੁਤਾਬਕ ਬ੍ਰਿਟੇਨ ਦੇ ਲੰਡਨ ਵਿੱਚ ਰਹਿਣ ਵਾਲੇ ਜੌਨ ਬੈਰੇਟ ਦੀ ਕਾਰ ਨੂੰ ਇਸ ਰੈਜੀਡੇਂਟ ਸੜਕ 'ਤੇ ਡਰਾਈਵ ਕਰਨ ਲਈ ਚਲਾਨ ਭਰਨਾ ਪਿਆ।

 

 

PHOTOPHOTO

ਚਲਾਨ ਇੱਕ, ਦੋ ਨਹੀਂ ਸਗੋਂ 51 ਵਾਰ ਕੱਟਿਆ ਗਿਆ। ਜੌਹਨ ਬੈਰੇਟ ਨੂੰ 6 ਲੱਖ ਰੁਪਏ ਦੀ ਰਕਮ ਅਦਾ ਕਰਨੀ ਪਈ। ਜੌਹਨ ਬੈਰੇਟ ਦਾ ਕਹਿਣਾ ਹੈ ਕਿ ਇਹ ਸਾਰੇ ਚਲਾਨ ਪੰਜ ਮਹੀਨਿਆਂ ਦੇ ਦੌਰਾਨ ਦਾਇਰ ਕੀਤੇ ਗਏ ਸਨ ਪਰ ਇਹ ਚਲਾਨ ਉਸ ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਭੇਜੇ ਗਏ ਸਨ।

 ਜਦੋਂ ਉਸਦੀ ਪਤਨੀ ਲੀਜ਼ਾ ਨੇ ਬੈਰੇਟ ਨੂੰ ਘਰ ਵਿੱਚ 51 ਚਲਾਨ ਪੱਤਰਾਂ ਦੇ ਆਉਣ ਬਾਰੇ ਦੱਸਿਆ ਤਾਂ ਉਹ ਹੈਰਾਨ ਰਹਿ ਗਿਆ। ਹਰੇਕ ਚਲਾਨ ਦੀ ਕੀਮਤ 13 ਹਜ਼ਾਰ ਰੁਪਏ ਤੋਂ ਵੱਧ ਸੀ। ਹਾਲਾਂਕਿ, ਬੈਰੇਟ ਦਾ ਦਾਅਵਾ ਹੈ ਕਿ ਉਸ ਦੇ ਕੋਲ ਇੱਕ ਪਰਮਿਟ ਹੈ, ਜੋ ਉਸ ਦੀ ਟੇਸਲਾ ਕਾਰ ਨੂੰ ਬਿਨਾਂ ਜੁਰਮਾਨੇ ਦੇ ਰੈਜੀਡੈਂਟ ਰੋਡ 'ਤੇ ਚਲਾਉਣ ਦੀ ਆਗਿਆ ਦਿੰਦਾ ਹੈ। ਉਸ 'ਤੇ ਲਗਾਇਆ ਗਿਆ ਜੁਰਮਾਨਾ ਪੂਰੀ ਤਰ੍ਹਾਂ ਗਲਤ ਹੈ।

ਚਲਾਨ ਕਰਨ ਤੋਂ ਪਹਿਲਾਂ ਕਿਸੇ ਕਿਸਮ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ। ਬੈਰੇਟ ਨੇ ਕਿਹਾ ਹੈ ਕਿ ਮੇਰੇ ਕੋਲ ਜੁਰਮਾਨਾ ਭਰਨ ਲਈ 28 ਦਿਨ ਹਨ ਪਰ ਉਨ੍ਹਾਂ ਨੂੰ ਈਮੇਲ ਦਾ ਜਵਾਬ ਦੇਣ ਲਈ ਸਿਰਫ 56 ਦਿਨ ਮਿਲੇ ਹਨ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement