19 Crore cocaine: ਮੁੰਬਈ ਏਅਰਪੋਰਟ 'ਤੇ ਜੁੱਤੀਆਂ, ਸ਼ੈਂਪੂ ਦੀਆਂ ਬੋਤਲਾਂ 'ਚ ਭਰੀ 19 ਕਰੋੜ ਰੁਪਏ ਦੀ ਕੋਕੀਨ ਬਰਾਮਦ
Published : Mar 25, 2024, 3:30 pm IST
Updated : Mar 25, 2024, 3:30 pm IST
SHARE ARTICLE
Cocaine worth 19 crore rupees packed in shoes, shampoo bottles recovered at Mumbai airport
Cocaine worth 19 crore rupees packed in shoes, shampoo bottles recovered at Mumbai airport

ਵਿਦੇਸ਼ੀ ਔਰਤ ਗ੍ਰਿਫ਼ਤਾਰ

19 Crore cocaine: ਮੁੰਬਈ - ਮੁੰਬਈ ਏਅਰਪੋਰਟ 'ਤੇ ਇਕ ਵਿਦੇਸ਼ੀ ਮਹਿਲਾ ਯਾਤਰੀ ਨੂੰ ਕੋਕੀਨ ਦੀ ਖੇਪ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਖੁਫੀਆ ਸੂਚਨਾ ਦੇ ਆਧਾਰ 'ਤੇ ਇਹ ਕਾਰਵਾਈ ਕੀਤੀ ਹੈ। ਇੱਕ ਵਿਦੇਸ਼ੀ ਔਰਤ ਕੋਲੋਂ 19 ਕਰੋੜ 79 ਲੱਖ ਰੁਪਏ ਦੀ ਕੋਕੀਨ ਬਰਾਮਦ ਹੋਈ ਹੈ। ਗ੍ਰਿਫ਼ਤਾਰ ਔਰਤ ਨੈਰੋਬੀ ਤੋਂ ਮੁੰਬਈ ਏਅਰਪੋਰਟ ਪਹੁੰਚੀ ਸੀ। ਉਸ ਕੋਲ ਸੀਅਰਾ ਲਿਓਨ ਦੀ ਨਾਗਰਿਕਤਾ ਹੈ।

ਮਿਲੀ ਸੂਚਨਾ ਦੇ ਆਧਾਰ 'ਤੇ ਡੀਆਰਆਈ ਅਧਿਕਾਰੀਆਂ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਕ ਵਿਦੇਸ਼ੀ ਔਰਤ ਦੇ ਸਮਾਨ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਅਧਿਕਾਰੀਆਂ ਨੇ ਜੋ ਦੇਖਿਆ ਉਹ ਹੈਰਾਨ ਕਰਨ ਵਾਲਾ ਸੀ। ਔਰਤ ਨੇ ਆਪਣੇ ਸਮਾਨ ਵਿਚ ਜੁੱਤੀਆਂ, ਮੋਇਸਚਰਾਈਜ਼ਰ ਦੀਆਂ ਬੋਤਲਾਂ, ਸ਼ੈਂਪੂ ਅਤੇ ਡੀਓਡਰੈਂਟ ਦੀਆਂ ਬੋਤਲਾਂ ਆਦਿ ਰੱਖੀਆਂ ਹੋਈਆਂ ਸਨ। ਤਲਾਸ਼ੀ ਦੌਰਾਨ ਇਹ ਸਾਰੀਆਂ ਵਸਤੂਆਂ ਅਸਧਾਰਨ ਤੌਰ 'ਤੇ ਭਾਰੀਆਂ ਸਨ।

ਬਾਅਦ ਵਿਚ ਜਦੋਂ ਇਨ੍ਹਾਂ ਸਾਰੀਆਂ ਵਸਤਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਔਰਤ ਦੇ ਬੈਗ ਵਿਚੋਂ ਕੱਢੀਆਂ ਗਈਆਂ ਵੱਖ-ਵੱਖ ਬੋਤਲਾਂ ਅਤੇ ਜੁੱਤੀਆਂ ਵਿਚ ਛੁਪਾ ਕੇ ਰੱਖੀ ਚਿੱਟੇ ਪਾਊਡਰ ਵਰਗੀ ਕੋਈ ਚੀਜ਼ ਬਰਾਮਦ ਹੋਈ। ਜਦੋਂ ਫੀਲਡ ਟੈਸਟ ਕਿੱਟ ਦੀ ਵਰਤੋਂ ਕਰਕੇ ਚਿੱਟੇ ਪਾਊਡਰ ਦੀ ਜਾਂਚ ਕੀਤੀ ਗਈ ਤਾਂ ਸਮਾਨ ਵਿਚੋਂ ਕੋਕੀਨ ਮਿਲਿਆ। ਔਰਤ ਦੇ ਬੈਗ 'ਚੋਂ ਕਰੀਬ 1.979 ਕਿਲੋ ਸਫੈਦ ਪਾਊਡਰ ਯਾਨੀ ਕੋਕੀਨ ਬਰਾਮਦ ਹੋਈ ਹੈ।  

ਵਿਦੇਸ਼ੀ ਔਰਤ ਦੇ ਬੈਗ 'ਚੋਂ ਬਰਾਮਦ ਕੋਕੀਨ ਦੀ ਬਾਜ਼ਾਰੀ ਕੀਮਤ 19.79 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਤੋਂ ਬਾਅਦ ਮਹਿਲਾ ਯਾਤਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਡੀਆਰਆਈ ਅਧਿਕਾਰੀਆਂ ਨੇ ਉਸ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ। ਇਸ ਤੋਂ ਬਾਅਦ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਫਿਰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ।   

ਡੀਆਰਆਈ ਨੇ ਮੁੰਬਈ ਹਵਾਈ ਅੱਡੇ ਤੋਂ ਪਾਬੰਦੀਸ਼ੁਦਾ ਚਿੱਟੇ ਪਾਊਡਰ ਭਾਵ ਕੋਕੀਨ ਨੂੰ ਲੁਕਾਉਣ ਦੇ ਇਨ੍ਹਾਂ ਨਵੇਂ ਤਰੀਕਿਆਂ ਦਾ ਖੁਲਾਸਾ ਕਰਕੇ ਇੱਕ ਵਾਰ ਫਿਰ ਆਪਣੀ ਉਪਯੋਗਤਾ ਸਾਬਤ ਕਰ ਦਿੱਤੀ ਹੈ। ਨਾਲ ਹੀ, ਏਜੰਸੀ ਭਾਰਤ ਵਿਚ ਨਸ਼ਿਆਂ ਦੇ ਖਿਲਾਫ ਲੜਾਈ ਨੂੰ ਮਜ਼ਬੂਤ ਕਰ ਰਹੀ ਹੈ। 

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement