Wife murdered in Bijnor: ਸਾਲੀ ਨਾਲ ਵਿਆਹ ਕਰਵਾਉਣ ਲਈ ਪਤਨੀ ਦਾ ਕਰਵਾਇਆ ਕਤਲ

By : PARKASH

Published : Mar 25, 2025, 2:18 pm IST
Updated : Mar 25, 2025, 2:18 pm IST
SHARE ARTICLE
Wife murdered to get married to sister-in-law in bijnor
Wife murdered to get married to sister-in-law in bijnor

Wife murdered in Bijnor: ਔਲਾਦ ਨਾ ਹੋਣ ਕਾਰਨ ਸਾਲੀ ’ਤੇ ਆਇਆ ਦਿਲ, ਦੋਸਤ ਨੂੰ ਦਿਤੀ ਕਤਲ ਦੀ ਸੁਪਾਰੀ

ਦੋਸਤ ਨੇ ਕਾਰ ਨਾਲ ਕੁਚਲ ਕੇ ਲਈ ਔਰਤ ਦੀ ਜਾਨ, ਦੋਵੇਂ ਗ੍ਰਿਫ਼ਤਾਰ

Wife murdered to get married to sister-in-law in bijnor: ਉਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਵਿੱਚ ਔਲਾਦ ਨਾ ਹੋਣ ਕਾਰਨ ਸਾਲੀ ਨਾਲ ਵਿਆਹ ਦੀ ਚਾਹਤ ’ਚ ਇੱਕ ਵਿਅਕਤੀ ਨੇ ਆਪਣੇ ਦੋਸਤ ਦੀ ਮਦਦ ਨਾਲ, ਆਪਣੀ ਪਤਨੀ ਨੂੰ ਕਾਰ ਨਾਲ ਕੁਚਲਵਾ ਕੇ ਮਰਵਾ ਦਿੱਤਾ। ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਿਸ ਸਰਕਲ ਅਫ਼ਸਰ (ਨਗੀਨਾ) ਭਰਤ ਸੋਨਕਰ ਨੇ ਮੰਗਲਵਾਰ ਨੂੰ ਦੱਸਿਆ ਕਿ 8 ਮਾਰਚ ਨੂੰ ਨਗੀਨਾ ਦੇ ਬਿਸ਼ਨੋਈ ਸਰਾਏ ਦੇ ਨਿਵਾਸੀ ਅੰਕਿਤ ਨੇ ਆਪਣੀ ਪਤਨੀ ਕਿਰਨ (30) ਨੂੰ ਬੁੰਦਕੀ ਨੇੜੇ ਸੜਕ ’ਤੇ ਖੜਾ ਕੀਤਾ ਅਤੇ ਆਪਣੇ ਮੋਟਰਸਾਈਕਲ ਵਿੱਚ ਪੈਟਰੋਲ ਭਰਨ ਲਈ ਇੱਕ ਪੈਟਰੋਲ ਪੰਪ ’ਤੇ ਗਿਆ। ਇਸ ਦੌਰਾਨ ਉਸਦੀ ਪਤਨੀ ਨੂੰ ਇੱਕ ਕਾਰ ਨੇ ਕੁਚਲ ਦਿੱਤਾ, ਜਿਸ ਕਾਰਨ ਉਸਦੀ ਮੌਤ ਹੋ ਗਈ। ਮ੍ਰਿਤਕਾ ਪੇਕੇ ਪਰਵਾਰ ਨੇ ਕਤਲ ਦਾ ਦੋਸ਼ ਲਗਾਇਆ ਸੀ।

ਸੋਨਕਰ ਨੇ ਕਿਹਾ ਕਿ ਜਦੋਂ ਘਟਨਾ ਦੇ ਸੀਸੀਟੀਵੀ ਫੁਟੇਜ ਵਿੱਚ ਕਾਰ ਮਾਲਕ ਦੀ ਪਛਾਣ ਕੀਤੀ ਗਈ, ਤਾਂ ਉਹ ਸਚਿਨ ਨਿਕਲਿਆ, ਜੋ ਕਿ ਮ੍ਰਿਤਕ ਦੇ ਪਤੀ ਅੰਕਿਤ ਦਾ ਦੋਸਤ ਸੀ। ਜਦੋਂ ਦੋਵਾਂ ਨੂੰ ਫੜਿਆ ਗਿਆ ਅਤੇ ਪੁੱਛਗਿੱਛ ਕੀਤੀ ਗਈ ਤਾਂ ਅੰਕਿਤ ਨੇ ਆਪਣਾ ਅਪਰਾਧ ਕਬੂਲ ਕਰ ਲਿਆ ਅਤੇ ਦੱਸਿਆ ਕਿ ਵਿਆਹ ਦੇ ਪੰਜ ਸਾਲ ਬੀਤ ਜਾਣ ਦੇ ਬਾਵਜੂਦ, ਉਸ ਦੇ ਕੋਈ ਔਲਾਦ ਨਹੀਂ ਹੋਈ ਸੀ। ਉਹ ਆਪਣੀ ਸਾਲੀ ਨਾਲ ਵਿਆਹ ਕਰਨਾ ਚਾਹੁੰਦਾ ਸੀ, ਇਸ ਲਈ ਉਸਨੇ ਸਚਿਨ ਨੂੰ ਸਾਜ਼ਿਸ਼ ਵਿੱਚ ਸ਼ਾਮਲ ਕੀਤਾ ਅਤੇ ਇਸ ਘਟਨਾ ਨੂੰ ਅੰਜਾਮ ਦਿੱਤਾ। ਪੁਲਿਸ ਨੇ ਘਟਨਾ ਵਿੱਚ ਵਰਤੀ ਗਈ ਕਾਰ ਬਰਾਮਦ ਕਰ ਲਈ ਹੈ।

(For more news apart from Bijnor Latest News, stay tuned to Rozana Spokesman)

SHARE ARTICLE

ਏਜੰਸੀ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement