
ਯੂਪੀ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਮੁਲਾਜ਼ਮ ਦੀ ਛਪਾਰ ਖੇਤਰ ਵਿਚ ਅਗਿਆਤ ਵਿਅਕਤੀਆਂ ਦੁਆਰਾ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ। ਪੁਲਿਸ ਅਧਿਕਾਰੀ
ਮੁਜ਼ੱਫ਼ਰਨਗਰ, 24 ਅਪ੍ਰੈਲ: ਯੂਪੀ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਮੁਲਾਜ਼ਮ ਦੀ ਛਪਾਰ ਖੇਤਰ ਵਿਚ ਅਗਿਆਤ ਵਿਅਕਤੀਆਂ ਦੁਆਰਾ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ। ਪੁਲਿਸ ਅਧਿਕਾਰੀ ਕੁਲਦੀਪ ਸਿੰਘ ਨੇ ਦਸਿਆ ਕਿ ਬਾਰਲਾ ਪਿੰਡ ਦੇ ਬਿਜਲੀ ਪਲਾਂਟ ਵਿਚ ਕੰਪਿਊਟਰ ਆਪਰੇਟਰ ਅੰਕਿਤ ਸਿਕੰਦਰਪੁਰ ਵਿਚ ਅਪਣੇ ਘਰ ਮੁੜ ਰਹੇ ਸਨ ਤਦ ਅਗਿਆਤ ਲੋਕਾਂ ਨੇ ਉਸ ’ਤੇ ਹਮਲਾ ਕਰ ਦਿਤਾ। ਉਨ੍ਹਾਂ ਦਸਿਆ ਕਿ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿਤਾ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਪੁਲਿਸ ਮੁਤਾਬਕ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਗਿਆ ਹੈ। (ਏਜੰਸੀ)