
ਕੋਰੋਨਾ ਵਾਇਰਸ ਨੇ ਭਾਰਤ ਸਮੇਤ ਪੂਰੀ ਦੁਨੀਆਂ ’ਚ ਤਬਾਹੀ ਮਚਾ ਰੱਖੀ ਹੈ। ਮੋਦੀ ਸਰਕਾਰ ਨੇ ਇਸ ਜਾਨਲੇਵਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੇਸ਼ਵਿਆਪੀ ਲਾਕਡਾਊਨ
ਨਵੀਂ ਦਿੱਲੀ, 24 ਅਪ੍ਰੈਲ : ਕੋਰੋਨਾ ਵਾਇਰਸ ਨੇ ਭਾਰਤ ਸਮੇਤ ਪੂਰੀ ਦੁਨੀਆਂ ’ਚ ਤਬਾਹੀ ਮਚਾ ਰੱਖੀ ਹੈ। ਮੋਦੀ ਸਰਕਾਰ ਨੇ ਇਸ ਜਾਨਲੇਵਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੇਸ਼ਵਿਆਪੀ ਲਾਕਡਾਊਨ ਕਰ ਰਖਿਆ ਹੈ। ਇਸ ਦੇ ਚਲਦੇ ਟਰੇਨ, ਮੈਟਰੋ, ਫ਼ਲਾਈਟ ਅਤੇ ਜਨਤਕ ਟ੍ਰਾਂਸਪੋਰਟ ਪੂਰੀ ਤਰ੍ਹਾਂ ਬੰਦ ਹਨ। ਇਹ ਲਾਕਡਾਊਨ 3 ਮਈ ਤਕ ਚੱਲੇਗਾ।
ਇਸ ’ਚ ਰੇਲਵੇ ਨੇ ਲਾਕਡਾਊਨ ਤੋਂ ਬਾਅਦ ਕੁੱਝ ਸਪੈਸ਼ਲ ਟਰੇਨਾਂ ਚਲਾਉਣ ਦੀ ਤਿਆਰੀ ਸ਼ੁਰੂ ਕਰ ਦਿਤੀ ਹੈ। ਸੂਤਰਾਂ ਮੁਤਾਬਕ ਤਾਲਾਬੰਦੀ ਖ਼ਤਮ ਹੋਣ ਤੋਂ ਬਾਅਦ ਸ਼ੁਰੂਆਤ ’ਚ ਕੁੱਝ ਸਪੈਸ਼ਲ ਯਾਤਰੀ ਟਰੇਨਾਂ ਨੂੰ ਚਲਾਉਣ ਦਾ ਪ੍ਰਸਤਾਵ ਹੈ। ਇਹ ਟਰੇਨਾਂ ਗਰੀਨ ਜ਼ੋਨ ’ਚ ਚਲਾਈਆਂ ਜਾਣਗੀਆਂ ਅਤੇ ਸਿਰਫ਼ ਐਮਰਜੈਂਸੀ ’ਚ ਹੀ ਲੋਕਾਂ ਨੂੰ ਯਾਤਰਾ ਕਰਨ ਦੀ ਇਜਾਜ਼ਤ ਹੋਵੇਗੀ। ਹਾਲਾਂਕਿ ਕੰਟੇਨਮੇਂਟ ਜ਼ੋਨ ਅਤੇ ਹਾਟਸਪਾਟ ਇਲਾਕੇ ’ਚ ਕੋਈ ਯਾਤਰੀ ਟਰੇਨ ਨਹੀਂ ਚਲਾਈ ਜਾਵੇਗੀ।
ਇਨ੍ਹਾਂ ਸਪੈਸ਼ਲ ਟਰੇਨਾਂ ਦਾ ਕਿਰਾਇਆ ਵੀ ਕਾਫ਼ੀ ਜ਼ਿਆਦਾ ਰਖਿਆ ਜਾਵੇਗਾ ਤਾਕਿ ਲੋਕ ਸਿਰਫ਼ ਐਮਰਜੈਂਸੀ ’ਚ ਹੀ ਯਾਤਰਾ ਕਰਨ। ਇਸ ਤੋਂ ਪਹਿਲਾਂ ਰੇਲਵੇ ਸੀਨੀਅਰ ਸਿਟੀਜ਼ਨ, ਦਿਵਿਆਂਗਾਂ ਅਤੇ ਵਿਦਿਆਰਥੀਆਂ ਸਮੇਤ ਹੋਰਾਂ ਨੂੰ ਕਿਰਾਏ ’ਚ ਮਿਲਣ ਵਾਲੀ ਰਿਆਇਤ ਨੂੰ ਬੰਦ ਕਰ ਚੁੱਕਿਆ ਹੈ। ਰੇਲਵੇ ਦੀ ਕੋਸ਼ਿਸ਼ ਹੈ ਕਿ ਜਦੋਂ ਤਕ ਕੋਰੋਨਾ ਵਾਇਰਸ ਪੂਰੀ ਤਰ੍ਹਾਂ ਖ਼ਤਮ ਨਹੀਂ ਹੋ ਜਾਂਦਾ ਹੈ, ਉਦੋਂ ਤਕ ਘੱਟ ਤੋਂ ਘੱਟ ਲੋਕ ਹੀ ਯਾਤਰਾ ਕਰਨ।
File photo
ਰੇਲਵੇ ਸ਼ੁਰੂਆਤ ’ਚ ਸਿਰਫ਼ ਸਲੀਪਰ ਟਰੇਨਾਂ ਹੀ ਚਲਾਏਗਾ। ਏ.ਸੀ. ਕੋਚ ਅਤੇ ਜਨਰਲ ਕੋਚ ਵਾਲੀਆਂ ਟਰੇਨਾਂ ਨਹੀਂ ਚਲਣਗੀਆਂ। ਇਨ੍ਹਾਂ ਟਰੇਨਾਂ ਤੋਂ ਮਿਡਲ ਬਰਥ ਨੂੰ ਵੀ ਹਟਾ ਦਿਤਾ ਗਿਆ ਹੈ। ਜਿਨ੍ਹਾਂ ਲੋਕਾਂ ਦਾ ਟਿਕਟ ਕੰਫ਼ਰਮ ਹੋਵੇਗਾ, ਉਹ ਲੋਕ ਹੀ ਯਾਤਰਾ ਕਰ ਸਕਣਗੇ। ਟਿਕਟ ਕੰਫ਼ਰਮ ਨਹੀਂ ਹੋਣ ’ਤੇ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ।
ਇਸ ਦੌਰਾਨ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਖਿਆਲ ਰਖਿਆ ਜਾਵੇਗਾ। ਰੇਲਵੇ ਨੇ ਕੋਰੋਨਾ ਵਾਇਰਸ ਤੋਂ ਨਜਿੱਠਣ ਲਈ ਪੰਜ ਹਜ਼ਾਰ ਆਇਸੋਲੇਸ਼ਨ ਬੈਡ ਵੀ ਬਣਾਏ ਹੈ। ਰੇਲ ਮੰਤਰਾਲਾ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ ਸਪੈਸ਼ਲ ਪਾਰਸਲ ਵੈਨ ਨੂੰ ਈ-ਕਾਮਰਸ ਸੰਸਥਾਵਾਂ ਅਤੇ ਰਾਜ ਸਰਕਾਰਾਂ ਸਹਿਤ ਹੋਰ ਗਾਹਕਾਂ ਦੁਆਰਾ ਵੱਡੇ ਪੈਮਾਨੇ ’ਤੇ ਟ੍ਰਾਂਸਪੋਰਟ ਲਈ ਉਪਲਬਧ ਕਰਾਇਆ ਗਿਆ ਸੀ। (ਏਜੰਸੀ)