‘ਕੋਰੋਨਾ’ ਸੰਕਟ ਦਾ ਵੱਡਾ ਸੁਨੇਹਾ ਕਿ ਸਾਨੂੰ ਆਤਮਨਿਰਭਰ ਬਣਨਾ ਹੀ ਪਵੇਗਾ : ਮੋਦੀ
Published : Apr 25, 2020, 8:22 am IST
Updated : Apr 25, 2020, 8:22 am IST
SHARE ARTICLE
File Photo
File Photo

ਮਹਾਮਾਰੀ ਤੋਂ ਬਚਣ ਲਈ ‘ਦੋ ਗਜ਼ ਦੂਰੀ’ ਦੇ ਮੰਤਰ ਨੂੰ ਵਡਿਆਇਆ

ਨਵੀਂ ਦਿੱਲੀ, 24 ਅਪ੍ਰੈਲ: ਕੋਰੋਨਾ ਵਾਇਰਸ ਮਹਾਮਾਰੀ ਨਾਲ ਸਿੱਝਣ ਵਿਚ ਪੇਂਡੂ ਖੇਤਰਾਂ ਦੇ ਲੋਕਾਂ ਦੀ ਸੰਕਲਪ ਸ਼ਕਤੀ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਸੰਕਟ ਦਾ ਸੱਭ ਤੋਂ ਵੱਡਾ ਸੁਨੇਹਾ ਅਤੇ ਸਬਕ ਇਹੋ ਹੈ ਕਿ ਸਾਨੂੰ ਆਤਮਨਿਰਭਰ ਬਣਨਾ ਹੀ ਪਵੇਗਾ। ਉਨ੍ਹਾਂ ਸਮਾਜਕ ਦੂਰੀ ਨੂੰ ਸਰਲ ਸ਼ਬਦਾਂ ਵਿਚ ਪਰਿਭਾਸ਼ਤ ਕਰਨ ਦੇ ‘ਦੋ ਗਜ਼ ਦੀ ਦੂਰੀ’ ਦੇ ਮੰਤਰ ਨੂੰ ਵੀ ਵਡਿਆਇਆ। 

ਪ੍ਰਧਾਨ ਮੰਤਰੀ ਨੇ ‘ਕੌਮੀ ਪੰਚਾਇਤ ਰਾਜ ਦਿਵਸ’ ਮੌਕੇ ਗ੍ਰਾਮ ਪੰਚਾਇਤਾਂ ਦੇ ਸਰਪੰਚਾਂ ਅਤੇ ਪੰਚਾਂ ਨਾਲ ਵੀਡੀਉ ਕਾਨਫ਼ਰੰਸ ਜ਼ਰੀਏ ਗੱਲਬਾਤ ਕਰਦਿਆਂ ਕਿਹਾ, ‘ਇਸ ਸੰਕਟ ਦੌਰਾਨ ਪਿੰਡਾਂ ਤੋਂ ਪ੍ਰੇਰਨਾਮਈ ਗੱਲਾਂ ਸਾਹਮਣੇ ਆਈਆਂ ਹਨ। ਅਜਿਹੇ ਸਮੇਂ ਜਦ ਲੋਕਾਂ ਦਾ ਗਿਆਨ ਅਤੇ ਹੁਨਰ ਕਸੌਟੀ ’ਤੇ ਸੀ ਤਦ ਭਾਰਤ ਦੇ ਪਿੰਡਾਂ ਨੇ ਇਸ ਮਹਾਮਾਰੀ ਵਿਰੁਧ ਲੜਾਈ ਵਿਚ ਜ਼ੋਰਦਾਰ ਯਤਨ ਕੀਤੇ ਹੈ।’

File photoFile photo

ਉਨ੍ਹਾਂ ਪੇਂਡੂ ਲੋਕਾਂ ਨੂੰ ਕਿਹਾ, ‘ਤੁਸੀਂ ਸਾਰਿਆਂ ਨੇ ਦੁਨੀਆਂ ਨੂੰ ਮੰਤਰ ਦਿਤਾ ਹੈ-ਦੋ ਗਜ਼ ਦੀ ਦੂਰੀ’ ਜਾਂ ਕਹੋ-‘ਦੋ ਗਜ਼ ਦੇਹ ਦੀ ਦੂਰੀ’ ਦਾ ਮੰਤਰ। ਇਸ ਮੰਤਰ ਦੀ ਪਾਲਣਾ ਵਲ ਪਿੰਡਾਂ ਵਿਚ ਬਹੁਤ ਧਿਆਨ ਦਿਤਾ ਜਾ ਰਿਹਾ ਹੈ। ਮੋਦੀ ਨੇ ਕਿਹਾ ਕਿ ਇਹ ਪ੍ਰੋਗਰਾਮ ਪਹਿਲਾਂ ਝਾਂਸੀ ਵਿਚ ਕੀਤਾ ਜਾਣਾ ਸੀ ਪਰ ਮਹਾਮਾਰੀ ਕਾਰਨ ਵੀਡੀਉ ਕਾਨਫ਼ਰੰਸ ਜ਼ਰੀਏ ਕੀਤਾ ਗਿਆ ਹੈ।

ਮੋਦੀ ਨੇ ਕਿਹਾ, ‘ਇਸ ਮਹਾਮਾਰੀ ਨੇ ਸਾਡੇ ਲਈ ਕਈ ਮੁਸ਼ਕਲਾਂ ਪੈਦਾ ਕੀਤੀਆਂ ਹਨ। ਸਾਡੇ ਕੰਮ ਕਰਨ ਦਾ ਢੰਗ ਬਦਲ ਗਿਆ ਹੈ ਪਰ ਇਸ ਨੇ ਸਾਨੂੰ ਕਈ ਸਬਕ ਅਤੇ ਸੁਨੇਹੇ ਵੀ ਦਿਤੇ ਹਨ। ਸੱਭ ਤੋਂ ਵੱਡਾ ਸੁਨੇਹਾ ਹੈ ਕਿ ਸਾਨੂੰ ਆਤਮਨਿਰਭਰ ਬਣਨਾ ਪਵੇਗਾ। ਉਨ੍ਹਾਂ ਕਿਹਾ ਕਿ ਹੁਣ ਇਹ ਵੇਖਣਾ ਜ਼ਰੂਰੀ ਹੋ ਗਿਆ ਹੈ ਕਿ ਪਿੰਡ ਅਪਣੀਆਂ ਬੁਨਿਆਦੀ ਲੋੜਾਂ ਲਈ ਕਿਵੇਂ ਆਤਮਨਿਰਭਰ ਬਣਨ। ਉਨ੍ਹਾਂ ਇਹ ਵੀ ਕਿਹਾ ਕਿ ਤਾਲਾਬੰਦੀ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਦੁਨੀਆਂ ਭਰ ਵਿਚ ਭਾਰਤ ਦੀ ਚਰਚਾ ਹੋ ਰਹੀ ਹੈ।     (ਏਜੰਸੀ) 
 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement