
ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਆਈ ਮੁਸ਼ਕਲਾਂ ਨੂੰ ਦੇਖਦੇ ਹੋਏ ਨਿਰਮਾਤਾਂਵਾਂ ਨੂੰ ਪੈਕੇਜਿੰਗ ਦੀ ਅਜਿਹੀ ਸਮੱਗਰੀਆਂ ਦੀ ਵਰਤੋਂ ਕਰਨ
ਨਵੀਂ ਦਿੱਲੀ, 24 ਅਪ੍ਰੈਲ : ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਆਈ ਮੁਸ਼ਕਲਾਂ ਨੂੰ ਦੇਖਦੇ ਹੋਏ ਨਿਰਮਾਤਾਂਵਾਂ ਨੂੰ ਪੈਕੇਜਿੰਗ ਦੀ ਅਜਿਹੀ ਸਮੱਗਰੀਆਂ ਦੀ ਵਰਤੋਂ ਕਰਨ ਦੀ ਛੋਟ ਦਿਤੀ ਹੈ, ਜਿਨ੍ਹਾਂ ’ਤੇ ਨਿਰਮਾਣ ਦੀ ਤਰੀਖ਼ ਪਹਿਲਾਂ ਤੋਂ ਛਪੀ ਹੈ। ਖ਼ਪਤਕਾਰ ਮਾਮਲਿਆਂ ਦੇ ਮੰਤਰਾਲੇ ਦੇ ਇਕ ਨਵੇਂ ਆਦੇਸ਼ ’ਚ ਇਸ ਦੀ ਜਾਣਕਾਰੀ ਮਿਲੀ ਹੈ। ਹਾਲਾਂਕਿ ਨਿਰਮਾਤਾਵਾਂ ਨੂੰ ਅਜਿਹੀਆਂ ਸਮੱਗਰੀਆਂ ਦੀ ਵਰਤੋਂ ਕਰਨ ਦੀ ਸਥਿਤੀ ’ਚ ਮੁਹਰ ਜਾਂ ਸਟਿਕਰ ਲਗਾ ਨਿਰਮਾਣ ਜਾਂ ਪੈਕੇਜਿੰਗ ਦੀ ਤਰੀਖ਼ ਦੀ ਜਾਣਕਾਰੀ ਦੇਣੀ ਹੋਵੇਗੀ।
File photo
ਮੰਤਰਾਲੇ ਨੇ ਕਿਹਾ,‘‘ ਕੋਰੋਨਾ ਵਾਇਰਸ ਮਹਾਂਮਾਰੀ ਦੇ ਖ਼ਰਾਬ ਹਾਲਾਤਾਂ ਦੇ ਮੱਦੇਨਜ਼ਰ ਦੇਸ਼ ’ਚ ਲਾਕਡਾਊਨ ਕਾਰਨ ਨਿਰਮਾਣ ਕੰਮ ਰੁੱਕ ਗਏ ਹਨ। ਇਸ ਕਾਰਨ ਪੈਕੇਜਿੰਗ ਦੀ ਉਨ੍ਹਾਂ ਸਮੱਗਰੀਆਂ ਦੀ ਵਰਤੋਂ ਤੈਅ ਮਿਆਦ ਵਿਚ ਨਹੀਂ ਕੀਤਾ ਜਾ ਸਕਿਆ ਸੀ ਜਿਨ੍ਹਾਂ ’ਤੇ ਨਿਰਮਾਣ ਦੀ ਤਰੀਖ਼ ਪਹਿਲਾਂ ਤੋਂ ਲਿਖੀ ਜਾ ਚੁਕੀ ਸੀ।’’ ਮੰਤਰਾਲੇ ਨੇ ਨਿਰਮਾਤਾਵਾਂ ਅਤੇ ਪੈਕੇਜਿੰਗ ਕੰਪਨੀਆਂ ਨੂੰ ਅਜਿਹੀ ਸਮੱਗਰੀਆਂ ਦੀ ਵਰਤੋਂ ਸਤੰਬਰ ਤਕ ਕਰਨ ਦੀ ਛੋਟ ਦਿਤੀ ਹੈ, ਜਿਨ੍ਹਾਂ ਉੱਤੇ ਨਿਰਮਾਣ ਦੀ ਤਰੀਖ਼ ਪਹਿਲਾਂ ਤੋਂ ਹੀ ਛਪੀ ਹੋਈ ਹੈ। (ਪੀਟੀਆਈ)