
ਕੇਂਦਰੀ ਗ੍ਰਹਿ ਮੰਤਰਾਲੇ ਨੇ ਗੁਜਰਾਤ, ਤੇਲੰਗਾਨਾ ਅਤੇ ਤਾਮਿਲਨਾਡੂ ਵਿਚ ਕੋਵਿਡ-19 ਦੀ ਹਾਲਤ ਦਾ ਜਾਇਜ਼ਾ ਲੈਣ ਲਈ ਚਾਰ ਨਵੀਆਂ ਅੰਤਰ-ਮੰਤਰਾਲਾ ਟੀਮਾਂ ਭੇਜੀਆਂ ਹਨ
ਨਵੀਂ ਦਿੱਲੀ, 24 ਅਪ੍ਰੈਲ: ਕੇਂਦਰੀ ਗ੍ਰਹਿ ਮੰਤਰਾਲੇ ਨੇ ਗੁਜਰਾਤ, ਤੇਲੰਗਾਨਾ ਅਤੇ ਤਾਮਿਲਨਾਡੂ ਵਿਚ ਕੋਵਿਡ-19 ਦੀ ਹਾਲਤ ਦਾ ਜਾਇਜ਼ਾ ਲੈਣ ਲਈ ਚਾਰ ਨਵੀਆਂ ਅੰਤਰ-ਮੰਤਰਾਲਾ ਟੀਮਾਂ ਭੇਜੀਆਂ ਹਨ। ਗ੍ਰਹਿ ਮੰਤਰਾਲੇ ਵਿਚ ਸੰਯੁਕਤ ਸਕੱਤਰ ਪੁਣਯ ਸਲਿਲਾ ਸ੍ਰੀਵਾਸਤਵ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਸਕੱਤਰ ਪੱਧਰ ਦੇ ਹੋਰ ਅਧਿਕਾਰੀਆਂ ਦੀ ਅਗਵਾਈ ਵਿਚ ਇਹ ਟੀਮਾਂ ਅਹਿਮਦਾਬਾਦ, ਸੂਰਤ, ਹੈਦਰਾਬਾਦ ਅਤੇ ਚੇਨਈ ਦਾ ਦੌਰਾ ਕਰਨਗੇ।
File photo
ਕੇਂਦਰ ਨੇ ਕਿਹਾ ਹੈ ਕਿ ਇਨ੍ਹਾਂ ਸ਼ਹਿਰਾਂ ਵਿਚ ਕੋਰੋਨਾ ਵਾਇਰਸ ਫੈਲਣ ਨਾਲ ਪੈਦਾ ਹੋਈ ਸਥਿਤੀ ਵਿਸ਼ੇਸ਼ ਰੂਪ ਵਿਚ ਗੰਭੀਰ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਦੇਸ਼ ਦੇ ਕੁੱਝ ਹਿੱਸਿਆਂ ਵਿਚ ਤਾਲਾਬੰਦੀ ਦੀ ਉਲੰਘਣਾ ਦੇ ਮਾਮਲੇ ਸਾਹਮਣੇ ਆਉਣਾ ਲੋਕਾਂ ਦੀ ਸਿਹਤ ਲਈ ਗੰਭੀਰ ਖ਼ਤਰਾ ਹੈ ਜਿਸ ਕਾਰਨ ਕੋਰੋਨਾ ਵਾਇਰਸ ਹੋਰ ਫੈਲ ਸਕਦਾ ਹੈ। ਬਿਆਨ ਮੁਤਾਬਕ ਵੱਡੇ ਹੌਟਸਪੌਟ ਜ਼ਿਲਿ੍ਹਆਂ ਜਾਂ ਉਭਰਦੇ ਹੌਟਸਪੌਟ ਸ਼ਹਿਰਾਂ ਜਿਵੇਂ ਗੁਜਰਾਤ ਦੇ ਅਹਿਮਦਾਬਾਦ ਅਤੇ ਸੂਰਤ, ਮਹਾਰਾਸ਼ਟਰ ਦੇ ਠਾਦੇ, ਹੈਦਰਾਬਾਦ ਦੇ ਤੇਲੰਗਾਨਾ ਅਤੇ ਚੇਨਈ ਵਿਚ ਹਾਲਾਤ ਵਿਸ਼ੇਸ਼ ਰੂਪ ਵਿਚ ਗੰਭੀਰ ਹਨ।
ਸਕੱਤਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਛੇ ਅੰਤਰ ਮੰਤਰਾਲਾ ਟੀਮਾਂ ਦਾ ਗਠਨ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਮਹਾਰਾਸ਼ਟਰ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਪਛਮੀ ਬੰਗਾਲ ਵਿਚ ਤਾਲਾਬੰਦੀ ਦੇ ਲਾਗੂਕਰਨ ਦੀ ਸਮੀਖਿਆ ਲਈ ਭੇਜਿਆ ਗਿਆ। ਇਨ੍ਹਾਂ ਵਿਚੋਂ ਦੋ ਟੀਮਾਂ ਨੂੰ ਪਛਮੀ ਬੰਗਾਲ ਭੇਜਿਆ ਗਿਆ। ਇਕ ਟੀਮ ਕੋਲਕਾਤਾ, ਹਾਵੜਾ, ਉੱਤਰ 24 ਪਰਗਨਾ ਅਤੇ ਸਾਬਕਾ ਮੇਦਨੀਪੁਰ ਗਯਾ ਅਤੇ ਦੂਜੀ ਟੀਮ ਜਲਪਾਏਗੁੜੀ, ਦਾਰਜੀÇਲੰਗ ਅਤੇ ਕਾਲਿਪੋਂਗ ਗਈ ਹੈ। ਇਨ੍ਹਾਂ ਟੀਮਾਂ ਵਿਚ ਜਨਤਕ ਸਿਹਤ ਮਾਹਰ ਅਤੇ ਕੌਮੀ ਆਫ਼ਤਾ ਪ੍ਰਬੰਧ ਅਥਾਰਟੀ ਦੇ ਅਧਿਕਾਰੀ ਸ਼ਾਮਲ ਹਨ। (ਏਜੰਸੀ)