
ਆਸਨਸੋਲ ਵਿਚ ਵੋਟ ਨਹੀਂ ਪਾ ਸਕਣਗੇ ਬਾਬੁਲ ਸੁਪ੍ਰੀਯੋ
ਬੰਗਾਲ -ਪੱਛਮੀ ਬੰਗਾਲ ਦੇ ਆਸਨਸੋਲ ਲੋਕ ਸਭਾ ਹਲਕੇ ਦੇ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਬਾਬੁਲ ਸੁਪ੍ਰੀਯੋ ਇਕ ਵਾਰ ਫਿਰ ਕੋਰੋਨਾ ਸਕਾਰਾਤਮਕ ਪਾਏ ਗਏ ਹਨ। ਉਹਨਾਂ ਦੇ ਨਾਲ ਉਹਨਾਂ ਦੀ ਪਤਨੀ ਵੀ ਕੋਰੋਨਾ ਸੰਕਰਮਿਤ ਹੈ। ਇਹ ਜਾਣਕਾਰੀ ਖੁਦ ਬਾਬੁਲ ਸੁਪ੍ਰੀਓ ਨੇ ਟਵੀਟ ਕਰ ਕੇ ਸਾਂਝੀ ਕੀਤੀ ਹੈ। ਕੋਰੋਨਾ ਸੰਕਰਮਿਤ ਹੋਣ ਕਰ ਕੇ ਹੁਣ ਉਹ ਆਸਨਸੋਲ ਵਿਚ ਵੋਟ ਨਹੀਂ ਪਾ ਸਕਣਗੇ।
ਬਾਬੁਲ ਸੁਪਰੀਯੋ ਨੇ ਟਵੀਟ ਕਰ ਕੇ ਲਿਖਿਆ ਕਿ ਉਹ ਦੂਜੀ ਵਾਰ ਕੋਰੋਨਾ ਸੰਕਰਮਿਤ ਹੋ ਗਏ ਹਨ। ਉਹਨਾਂ ਨੇ ਅੱਗੇ ਲਿਖਿਆ ਕਿ ਉਹ ਦੁਖੀ ਹਨ ਕਿ 26 ਅ੍ਰਪੈਲ ਨੂੰ ਆਸਨਸੋਲ ਵਿਚ ਆਪਣਾ ਵੋਟ ਨਹੀਂ ਦੇ ਸਕਾਗਾ। ਉਹਨਾਂ ਲਿਖਿਆ ਕਿ 26 ਅ੍ਰਪੈਲ ਨੂੰ ਹੋਣ ਵਾਲੀਆਂ ਚੋਣਾਂ ਲਈ ਮੈਨੂੰ ਸੜਕ 'ਤੇ ਉਤਰਣ ਦੀ ਵੀ ਲੋੜ ਨਹੀਂ ਸੀ ਜਿੱਤੇ ਤ੍ਰਿਣਮੂਲ ਕਾਂਗਰਸ ਦੇ ਗੁੰਡਿਆ ਨੇ ਚੋਣਾਂ ਵਿਚ ਰੁਕਾਵਟ ਪਾਉਣ ਲਈ ਹਲਚਲ ਮਚਾ ਰੱਖੀ ਹੈ