ਰਾਜ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਟਵੀਟ ਕਰਕੇ ਨੇ ਦੁੱਖ ਜ਼ਾਹਰ ਕੀਤਾ ਹੈ
ਕੋਲਕਾਤਾ: ਪੱਛਮੀ ਬੰਗਾਲ ਵਿਚ ਚੋਣਾਂ ਦਾ ਦੌਰ ਚੱਲ ਰਿਹਾ ਹੈ। ਇਸ ਵਿਚਕਾਰ ਅੱਜ ਟੀਐਮਸੀ ਨੇਤਾ ਕਾਜਲ ਸਿਨਹਾ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਕਾਲਜ ਸਿਨਹਾ ਦੀ ਮੌਤ ਕੋਰੋਨਾ ਮਹਾਮਾਰੀ ਕਰਕੇ ਹੋਈ ਹੈ। ਉਹ ਇਸ ਚੋਣ ਵਿੱਚ ਖਰਦਾਹ ਵਿਧਾਨ ਸਭਾ ਸੀਟ ਤੋਂ ਟੀਐਮਸੀ ਉਮੀਦਵਾਰ ਸੀ। ਕਾਜਲ ਸਿਨਹਾ ਨੂੰ 21 ਅਪ੍ਰੈਲ ਨੂੰ ਕੋਲਕਾਤਾ ਦੇ ਆਈਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਸ ਦੀ ਕੋਰੋਨਾ ਜਾਂਚ ਰਿਪੋਰਟ ਪਾਜ਼ੇਟਿਵ ਆਈ ਸੀ ਜਿਸਦੇ ਬਾਅਦ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਟੀਐਮਸੀ ਨੇਤਾ ਕਾਜਲ ਸਿਨਹਾ ਦੀ ਮੌਤ 'ਤੇ ਰਾਜ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਟਵੀਟ ਕਰਕੇ ਨੇ ਦੁੱਖ ਜ਼ਾਹਰ ਕੀਤਾ ਹੈ। ਮਮਤਾ ਬੈਨਰਜੀ ਨੇ ਲਿਖਿਆ ਹੈ, “ਇਹ ਸੁਣਕੇ ਬਹੁਤ ਦੁੱਖ ਹੋਇਆ। ਖਰਦਾਹ ਵਿਧਾਨ ਸਭਾ ਸੀਟ ਤੋਂ ਟੀਐਮਸੀ ਉਮੀਦਵਾਰ ਦੀ ਕੋਰੋਨਾ ਮਹਾਮਾਰੀ ਕਰਕੇ ਮੌਤ ਹੋ ਗਈ ਹੈ। ਉਨ੍ਹਾਂ ਨੇ ਸਾਰਾ ਜੀਵਨ ਲੋਕਾਂ ਦੀ ਸੇਵਾ ਲਈ ਸਮਪਰਿਤ ਕਰ ਦਿੱਤਾ। ਉਹ ਪਾਰਟੀ ਦੇ ਪੁਰਾਣੇ ਮੈੰਬਰ ਸੀ, ਅਸੀਂ ਉਨ੍ਹਾਂ ਨੂੰ ਯਾਦ ਕਰਾਂਗੇ। ਇਸ ਦੁੱਖ ਦੀ ਘੜੀ ਵਿੱਚ ਪ੍ਰਮਾਤਮਾ ਉਨ੍ਹਾਂ ਦੇ ਪਰਿਵਾਰਾਂ ਨੂੰ ਹਿੰਮਤ ਬਖਸ਼ਣ।''