
ਕਾਂਗਰਸ ਦੇ ਚਿੰਤਨ ਸ਼ਿਵਰ ਲਈ 9 ਮੈਂਬਰੀ ਕਮੇਟੀ ਦਾ ਗਠਨ, ਪ੍ਰਤਾਪ ਸਿੰਘ ਬਾਜਵਾ ਵੀ ਲੈਣਗੇ ਹਿੱਸਾ
13,14 ਅਤੇ 15 ਮਈ ਨੂੰ ਰਾਜਸਥਾਨ ਦੇ ਉਦੇਪੁਰ 'ਚ ਕਰਵਾਇਆ ਜਾ ਰਿਹਾ ਹੈ ਚਿੰਤਨ ਸ਼ਿਵਰ
ਚੰਡੀਗੜ੍ਹ : ਰਾਜਸਥਾਨ ਦੇ ਉਦੇਪੁਰ ਵਿੱਚ ਕਾਂਗਰਸ ਵਲੋਂ ਚਿੰਤਨ ਸ਼ਿਵਰ ਦਾ ਆਜੋਯਨ ਕੀਤਾ ਜਾ ਰਿਹਾ ਹੈ ਅਤੇ ਇਸ ਲਈ ਇੱਕ 9 ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ। ਇਸ ਵਿਚ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਇਸ ਕਮੇਟੀ ਦਾ ਹਿੱਸਾ ਹੋਣਗੇ। ਕਾਂਗਰਸ ਵਲੋਂ ਇਸ ਬਾਰੇ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਵਿਚ ਸਾਰੇ ਮੈਬਂਰਾਂ ਦੇ ਨਾਮ ਅਤੇ ਇਸ ਚਿੰਤਨ ਸ਼ਿਵਰ ਦੀ ਤਰੀਕ ਬਾਰੇ ਵਿਸਥਾਰ ਵਿਚ ਦੱਸਿਆ ਗਿਆ ਹੈ।
congress
ਦੱਸ ਦੇਈਏ ਕਿ ਇਸ ਚਿੰਤਨ ਸ਼ਿਵਰ ਦੌਰਾਨ ਕਿਸਾਨਾਂ ਅਤੇ ਕਿਸਾਨੀ ਮਸਲਿਆਂ 'ਤੇ ਚਰਚਾ ਕੀਤੀ ਜਾਵੇਗੀ। ਚਿੰਤਨ ਸ਼ਿਵਿਰ ਦਾ ਆਯੋਜਨ 13, 14 ਅਤੇ 15 ਮਈ 2022 ਨੂੰ ਉਦੈਪੁਰ ਵਿੱਚ ਕੀਤਾ ਜਾਵੇਗਾ। ਇਸ ਕੰਮ ਲਈ ਬਣਾਈ ਗਈ ਕਮੇਟੀ ਦੇ ਕਨਵੀਨਰ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਹੋਣਗੇ। ਕਾਂਗਰਸ ਨੇ ਪੱਤਰ ਰਾਹੀਂ ਚਿੰਤਨ ਸ਼ਿਵਰ ਬਾਰੇ ਜਾਣਕਾਰੀ ਦਿੱਤੀ ਹੈ।
Congress
ਕਾਂਗਰਸ ਵੱਲੋਂ ਲਿਖਿਆ ਗਿਆ ਹੈ ਕਿ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਾਨਯੋਗ ਕਾਂਗਰਸ ਪ੍ਰਧਾਨ ਜੀ ਨੇ 13, 14 ਅਤੇ 15 ਮਈ ਨੂੰ ਉਦੈਪੁਰ ਵਿਖੇ ਹੋਣ ਵਾਲੇ ਚਿੰਤਨ ਸ਼ਿਵਰ ਵਿੱਚ ਹੇਠ ਲਿਖੀ ਕਮੇਟੀ ਗਠਿਤ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ ਤਾਂ ਜੋ ਕਿਸਾਨ ਅਤੇ ਖੇਤੀਬਾੜੀ ਦੇ ਮਾਮਲਿਆਂ 'ਤੇ ਚਰਚਾ ਦੀ ਅਗਵਾਈ ਕੀਤੀ ਜਾ ਸਕੇ। ਭੁਪਿੰਦਰ ਸਿੰਘ ਹੁੱਡਾ ਨੂੰ ਕਮੇਟੀ ਦਾ ਕਨਵੀਨਰ ਬਣਾਇਆ ਗਿਆ ਹੈ।
Partap Singh Bajwa
ਇਸ ਸਬੰਧੀ ਪ੍ਰਤਾਪ ਸਿੰਘ ਬਾਜਵਾ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਆਗਾਮੀ ਚਿੰਤਨ ਸ਼ਿਵਰ ਦੌਰਾਨ ਕਿਸਾਨਾਂ ਅਤੇ ਖੇਤੀਬਾੜੀ 'ਤੇ ਚਰਚਾ ਦੀ ਅਗਵਾਈ ਕਰਨ ਵਾਲੀ ਕਮੇਟੀ ਦਾ ਹਿੱਸਾ ਬਣਿਆ ਹਾਂ। ਬਾਜਵਾ ਨੇ ਕਿਹਾ ਕਿ ਕਿਸਾਨਾਂ ਦੀ ਖੁਸ਼ਹਾਲੀ ਭਾਰਤ ਦੀ ਖੁਸ਼ਹਾਲੀ ਦਾ ਅਨਿੱਖੜਵਾਂ ਅੰਗ ਹੈ। ਇਸ ਮੁੱਦੇ 'ਤੇ ਡੂੰਘਾਈ ਨਾਲ ਚਰਚਾ ਕਰਨਾ ਬਹੁਤ ਹੀ ਢੁੱਕਵਾਂ ਹੋਵੇਗਾ।
farmers
ਦੱਸ ਦੇਈਏ ਕਿ ਇਸ ਕਮੇਟੀ ਵਿਚ ਭੁਪਿੰਦਰ ਸਿੰਘ ਹੁੱਡਾ (ਕਨਵੀਨਰ), ਪ੍ਰਤਾਪ ਸਿੰਘ ਬਾਜਵਾ, ਟੀ.ਐਸ. ਸਿੰਘ ਦੇਵ, ਸ਼ਕਤੀ ਸਿੰਘ ਗੋਹਿਲ, ਨਾਨਾ ਪਟੋਲੇ, ਅਰੁਣ ਯਾਦਵ, ਡਾ: ਅਖਿਲੇਸ਼ ਪ੍ਰਸਾਦ ਸਿੰਘ, ਸ਼੍ਰੀਮਤੀ ਗੀਤਾ ਕੌਰਾ ਅਤੇ ਅਜੇ ਕੁਮਾਰ ਲੱਲੂ ਸ਼ਾਮਲ ਹਨ।
ਪਾਰਟੀ ਨੇ ਕਾਂਗਰਸ ਜਨਰਲ ਸਕੱਤਰ ਨੂੰ ਮੈਂਬਰਾਂ ਨੂੰ ਸੂਚਿਤ ਕਰਨ ਅਤੇ ਇਸ ਵਿਸ਼ੇ ਸਬੰਧੀ ਕਾਗਜ਼ਾਤ ਤਿਆਰ ਕਰਨ ਲਈ ਜਲਦੀ ਤੋਂ ਜਲਦੀ ਕਮੇਟੀ ਦੀ ਮੀਟਿੰਗ ਬੁਲਾਉਣ ਦੀ ਬੇਨਤੀ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਂਗਰਸ ਦੇ ਇਸ ਚਿੰਤਨ ਕੈਂਪ ਵਿੱਚ ਦੇਸ਼ ਭਰ ਵਿੱਚੋਂ 400 ਦੇ ਕਰੀਬ ਆਗੂਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।