
ਦੇਸ਼ ਵਿਚ ਲੌਕਡਾਊਨ ਦੇ ਬਾਵਜ਼ੂਦ ਵੀ ਕਰੋਨਾ ਵਾਇਰਸ ਦੇ ਕੇਸਾਂ ਵਿਚ ਆਏ ਦਿਨ ਇਜਾਫਾ ਹੋ ਰਿਹਾ ਹੈ।
ਨਵੀਂ ਦਿੱਲੀ : ਦੇਸ਼ ਵਿਚ ਲੌਕਡਾਊਨ ਦੇ ਬਾਵਜ਼ੂਦ ਵੀ ਕਰੋਨਾ ਵਾਇਰਸ ਦੇ ਕੇਸਾਂ ਵਿਚ ਆਏ ਦਿਨ ਇਜਾਫਾ ਹੋ ਰਿਹਾ ਹੈ। ਸਿਹਤ ਮੰਤਰਾਲੇ ਵੱਲੋਂ ਜ਼ਾਰੀ ਕੀਤੇ ਅੰਕੜਿਆਂ ਅਨੁਸਾਰ ਹੁਣ ਤੱਕ ਦੇਸ਼ ਚ 1,38,845 ਕੇਸ ਦਰਜ਼ ਹੋ ਚੁੱਕੇ ਹਨ ਅਤੇ 4021 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਪਿਛਲ਼ੇ 24 ਘੰਟੇ ਵਿਚ 6977 ਅਤੇ 154 ਲੋਕਾਂ ਦੀ ਮੌਤ ਹੋ ਚੁੱਕੀ ਹੈ।
Coronavirus
ਪਿਛਲੇ 24 ਘੰਟਿਆਂ ਵਿਚ ਆਏ ਇਨ੍ਹਾਂ ਮਾਮਲਿਆਂ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸ ਤੋਂ ਪਹਿਲਾ ਐਤਵਾਰ ਨੂੰ ਦੇਸ਼ ਵਿਚ 6767 ਮਾਮਲੇ ਦਰਜ਼ ਹੋਏ ਸਨ। ਇਸ ਦੇ ਨਾਲ ਹੀ ਰਾਹਤ ਦੀ ਗੱਲ ਇਹ ਵੀ ਹੈ ਕਿ ਪਿਛਲੇ ਹੁਣ ਤੱਕ 57,721 ਮਰੀਜ਼ ਕਰੋਨਾ ਵਾਇਰਸ ਨੂੰ ਮਾਤ ਦੇ ਕੇ ਠੀਕ ਹੋ ਚੁੱਕੇ ਹਨ। ਇਸ ਤੋਂ ਇਲਾਵਾ ਦੇਸ਼ ਵਿਚ ਰੀਕਵਰੀ ਰੇਟ 41.57 ਤੇ ਪਹੁੰਚ ਚੁੱਕਾ ਹੈ। ਦੇਸ ਵਿਚ ਮਹਾਂਰਾਸਟਰ ਰਾਜ ਵਿਚ ਕਰੋਨਾ ਵਾਇਰਸ ਨੇ ਸਭ ਤੋਂ ਜ਼ਿਆਦਾ ਹੜਕੰਪ ਮਚਾਇਆ ਹੋਇਆ ਹੈ।
Coronavirus
ਜਿੱਥੇ ਇਸ ਮਹਾਂਮਾਰੀ ਦੇ ਨਾਲ 50 ਹਜ਼ਾਰ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋ ਚੁੱਕੇ ਹਨ। ਇਸ ਤੋਂ ਬਾਅਦ ਜ਼ਿਆਦਾ ਕੇਸਾਂ ਦੀ ਗਿਣਤੀ ਵਿਚ ਤਾਮਿਲਨਾਡ ਅਤੇ ਗੁਜਰਾਤ ਕ੍ਰਮਵਾਰ ਆਉਂਦੇ ਹਨ। ਇਸ ਤੋਂ ਬਾਅਦ ਦਿੱਲੀ ਵਿਚ ਵੀ ਕਰੋਨਾ ਵਾਇਰਸ ਨਾਲ ਕਾਫੀ ਸਥਿਤੀ ਗੰਭੀਰ ਬਣੀ ਹੋਈ ਹੈ। ਦੱਸ ਦੱਈਏ ਕਿ ਦੇਸ਼ ਵਿਚ ਕਰੋਨਾ ਵਾਇਰਸ ਨੂੰ ਕਾਬੂ ਕਰਨ ਲਈ ਕੇਂਦਰ ਸਰਕਾਰ ਵੱਲੋਂ ਲੌਕਡਾਊਨ ਲਗਾਇਆ ਗਿਆ ਹੈ।
coronavirus
ਲੌਕਡਾਊਨ ਦੇ ਹੁਣ ਚੱਲ ਰਹੇ ਚੋਥੇ ਪੜਾਅ ਵਿਚ ਸਰਕਾਰ ਵੱਲੋਂ ਕੁਝ ਰਿਆਇਤਾਂ ਵੀ ਦਿੱਤੀਆਂ ਗਈਆਂ ਹਨ। ਜਿਸ ਵਿਚ ਘਰੇਲੂ ਹਵਾਈ ਉਡਾਣ ਵੀ ਸ਼ਾਮਿਲ ਹੈ। ਅੱਜ 25 ਤੋਂ ਦੁਬਾਰਾ ਦੇਸ਼ ਵਿਚ ਘਰੇਲੂ ਹਵਾਈ ਉਡਾਣਾਂ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ।
Coronavirus
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।