
ਭਾਰਤ ਵਿਚ ਫ਼ਰਾਂਸ ਦੇ ਰਾਜਪੂਤ ਇਮੈਨੂਅਲ ਲੈਨਿਨ ਨੇ ਕਿਹਾ ਹੈ ਕਿ ਭਾਰਤ ਨੂੰ 36 ਰਾਫ਼ੇਲ ਲੜਾਕੂ ਜਹਾਜ਼ਾਂ ਦੀ ਸਪਲਾਈ ਵਿਚ
ਨਵੀਂ ਦਿੱਲੀ, 24 ਮਈ : ਭਾਰਤ ਵਿਚ ਫ਼ਰਾਂਸ ਦੇ ਰਾਜਪੂਤ ਇਮੈਨੂਅਲ ਲੈਨਿਨ ਨੇ ਕਿਹਾ ਹੈ ਕਿ ਭਾਰਤ ਨੂੰ 36 ਰਾਫ਼ੇਲ ਲੜਾਕੂ ਜਹਾਜ਼ਾਂ ਦੀ ਸਪਲਾਈ ਵਿਚ ਕੋਈ ਦੇਰ ਨਹੀਂ ਹੋਵੇਗੀ ਅਤੇ ਜਿਸ ਸਮੇਂ ਹੱਦ ਤੈਅ ਕੀਤੀ ਗਈ ਸੀ, ਉਸ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ। ਭਾਰਤ ਨੇ ਫ਼ਰਾਂਸ ਨਾਲ ਸਤੰਬਰ 2016 ਵਿਚ 36 ਰਾਫ਼ੇਲ ਲੜਾਕੂ ਜਹਾਜ਼ਾਂ ਦੀ ਖ਼ਰੀਦ ਲਈ ਅੰਤਰ ਸਰਕਾਰੀ ਸਮਝੌਤਾ ਲਗਭਗ 58000 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਸੀ। ਲੈਨਿਨ ਨੇ ਦਸਿਆ, 'ਰਾਫ਼ੇਲ ਜਹਾਜ਼ਾਂ ਦੀ ਸਪਲਾਈ ਦਾ ਪ੍ਰੋਗਰਾਮ ਹੁਣ ਤਕ ਬਿਲਕੁਲ ਸਹੀ ਤਰੀਕੇ ਨਾਲ ਚੱਲ ਰਿਹਾ ਹੈ ਅਤੇ ਅਸਲੀ ਵਿਚ ਸਮਝੌਤੇ ਮੁਤਾਬਕ ਅਪ੍ਰੈਲ ਦੇ ਅੰਤ ਵਿਚ ਫ਼ਰਾਂਸ ਵਿਚ ਭਾਰਤੀ ਹਵਾਈ ਫ਼ੌਜ ਨੂੰ ਨਵਾਂ ਜਹਾਜ਼ ਸੌਂਪਿਆ ਗਿਆ ਹੈ।'
File photo
ਰਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਠ ਅਕਤੂਬਰ ਨੂੰ ਫ਼ਰਾਂਸ ਵਿਚ ਹਵਾਈ ਅੱਡੇ 'ਤੇ ਪਹਿਲਾ ਰਾਫ਼ੇਲ ਜੈਟ ਜਹਾਜ਼ ਹਾਸਲ ਕੀਤਾ ਸੀ। ਰਾਜਦੂਤ ਨੇ ਕਿਹਾ, 'ਅਸੀਂ ਭਾਰਤੀ ਹਵਾਈ ਫ਼ੌਜ ਦੇ ਪਹਿਲੇ ਚਾਰ ਜਹਾਜ਼ਾਂ ਨੂੰ ਫ਼ਰਾਂਸ ਤੋਂ ਭਾਰਤ ਲਿਆਉਣ ਦਾ ਪ੍ਰਬੰਧ ਕਰਨ ਵਿਚ ਮਦਦ ਕਰ ਰਹੇ ਹਨ। ਇਹ ਕਿਆਫ਼ੇ ਲਾਏ ਜਾਣ ਦੇ ਕੋਈ ਕਾਰਨ ਨਹੀਂ ਕਿ ਜਹਾਜ਼ਾਂ ਦੀ ਸਪਲਾਈ ਦੇ ਪ੍ਰੋਗਰਾਮ ਦੀ ਸਮਾਂ ਹੱਦ ਦੀ ਪਾਲਣਾ ਨਹੀਂ ਹੋ ਸਕੇਗੀ।' ਫ਼ਰਾਂਸ ਕੋਰੋਨਾ ਵਾਇਰਸ ਲਾਗ ਦੇ ਵਧਦੇ ਮਾਮਲਿਆਂ ਨਾਲ ਜੂਝ ਰਿਹਾ ਹੈ ਅਤੇ ਯੂਰਪ ਦੇ ਸੱਭ ਤੋਂ ਪ੍ਰਭਾਵਤ ਦੇਸ਼ਾਂ ਵਿਚੋਂ ਇਕ ਹੈ। ਦੇਸ਼ ਵਿਚ ਇਕ ਲੱਖ 45 ਹਜ਼ਾਰ ਤੋਂ ਵੱਧ ਲੋਕ ਪੀੜਤ ਹਨ ਜਦਕਿ 28 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁਕੀ ਹੈ। ਮੰਨਿਆ ਜਾ ਰਿਹਾ ਸੀ ਕਿ ਰਾਫ਼ੇਲ ਜਹਾਜ਼ਾਂ ਦੀ ਸਪਲਾਈ ਵਿਚ ਮਹਾਮਾਰੀ ਕਾਰਨ ਦੇਰ ਹੋ ਸਕਦੀ ਹੈ। ਲੈਨਿਨ ਨੇ ਕਿਹਾ ਕਿ ਜਹਾਜ਼ਾਂ ਦੀ ਸਪਲਾਈ ਦੀ ਅਸਲ ਸਮਾਂ ਹੱਦ ਦੀ ਪਾਲਣਾ ਕੀਤੀ ਜਾਵੇਗੀ। (ਏਜੰਸੀ)